ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ‘ਯੰਗੈਸਟ ਇਨ ਚਾਰਜ’ ਦਾ ਟੀਜ਼ਰ ਰਿਲੀਜ਼, ਸੰਨੀ ਮਾਲਟਨ ਵੀ ਆਇਆ ਨਜ਼ਰ

01/27/2022 6:25:43 PM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਨੇ ਜਦੋਂ ਤੋਂ ਰਾਜਨੀਤੀ ’ਚ ਕਦਮ ਰੱਖਿਆ ਹੈ, ਉਦੋਂ ਤੋਂ ਉਸ ਦੇ ਪ੍ਰਸ਼ੰਸਕ ਉਸ ਦੇ ਨਵੇਂ ਗੀਤ ਦਾ ਇੰਤਜ਼ਾਰ ਕਰ ਰਹੇ ਹਨ। ਅੱਜ ਉਨ੍ਹਾਂ ਦਾ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ ਕਿਉਂਕਿ ਸਿੱਧੂ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ

ਸਿੱਧੂ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ‘ਯੰਗੈਸਟ ਇਨ ਚਾਰਜ’ ਹੈ। ਇਸ ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਖ਼ੁਦ ਸਿੱਧੂ ਮੂਸੇ ਵਾਲਾ ਨੇ ਕੀਤਾ ਹੈ। ਗੀਤ ’ਚ ਰੈਪ ਸੰਨੀ ਮਾਲਟਨ ਨੇ ਕੀਤਾ ਹੈ, ਜੋ ਵਿਵਾਦਾਂ ਤੋਂ ਪਹਿਲੀ ਵਾਰ ਸਿੱਧੂ ਨਾਲ ਨਜ਼ਰ ਆਉਣ ਵਾਲਾ ਹੈ।

ਗੀਤ ਨੂੰ ਦਿ ਕਿੱਡ ਨੇ ਮਿਊਜ਼ਿਕ ਦਿੱਤਾ ਹੈ। ਵੀਡੀਓ ਹਨੀ ਸਿੰਘ ਤੇ ਪੁਲਕਿਤ ਸੇਤੀਆ ਵਲੋਂ ਬਣਾਈ ਗਈ ਹੈ।

ਦੱਸ ਦੇਈਏ ਕਿ ਟੀਜ਼ਰ ’ਚ ਸਿਰਫ ਸੰਨੀ ਮਾਲਟਨ ਦੀ ਆਵਾਜ਼ ਸੁਣਾਈ ਦਿੱਤੀ ਹੈ। ਸੰਨੀ ਮਾਲਟਨ ਦਾ ਸਿੱਧੂ ਮੂਸੇ ਵਾਲਾ ਨਾਲ ਵਿਵਾਦ ਵੀ ਰਿਹਾ ਹੈ। ਸੰਨੀ ਨੇ ਸਿੱਧੂ ਦੇ ਕਈ ਗੀਤ ਲਾਈਵ ਹੋ ਕੇ ਲੀਕ ਕੀਤੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News