ਸਿਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ 'ਤੋਂ ਸਾਰੀਆਂ ਪੋਸਟਾਂ ਹਟਾ ਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

2/27/2021 3:45:11 PM

ਜਲੰਧਰ/ਚੰਡੀਗੜ੍ਹ: ਅਕਸਰ ਵਿਵਾਦਾਂ ’ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਪੋਸਟਾਂ ਡਿਲੀਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਪੋਸਟਾਂ ਨੂੰ ਡਿਲੀਟ ਕਰਨ ਪਿੱਛੇ ਕੋਈ ਵੀ ਕਾਰਨ ਨਹੀਂ ਦੱਸਿਆ ਜਾ ਰਿਹਾ। ਸਿੱਧੂ ਦੇ ਅਜਿਹਾ ਕਰਨ ਨਾਲ ਉਨ੍ਹਾਂ ਦੇ ਫੈਨਸ ਵੀ ਹੈਰਾਨ ਹਨ ਪਰ ਇਸ ’ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ ਨੂੰ ਮੈਨੇਜ ਕਰਦਾ ਹੈ ਨੇ ਲਿਖਿਆ ਹੈ ਕਿ ਸਿੱਧੂ ਸਿਰਫ਼ ਛੁੱਟੀ ’ਤੇ ਹਨ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। 

ਇਹ ਵੀ ਪੜ੍ਹੋ ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’

ਕਿਹਾ ਜਾਂਦਾ ਹੈ ਕਿ ਸਿੱਧੂ ਵਰਗੇ ਵਿਅਕਤੀ ਲਈ ਸੋਸ਼ਲ ਮੀਡੀਆ ’ਤੇ ਸਰਗਰਮ ਨਾ ਰਹਿਣਾ ਬੇਹੱਦ ਔਖਾ ਹੈ ਪਰ ਅਜਿਹਾ ਪਹਿਲਾਂ ਵੀ ਕਈ ਸਿਤਾਰੇ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਨੇ ਵੀ ਇੰਸਟਾਗ੍ਰਾਮ ਅਕਾਉਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ। 

PunjabKesari

ਇਹ ਵੀ ਪੜ੍ਹੋ  ਬਰਨਾਲਾ ’ਚ 22 ਸਾਲਾ ਕੁੜੀ ਨਾਲ 8 ਮਹੀਨਿਆਂ ਤੱਕ ਹੁੰਦਾ ਰਿਹੈ ਜਬਰ-ਜ਼ਿਨਾਹ, 3 ਥਾਣੇਦਾਰ ਸਸਪੈਂਡ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਇਕ ਪੰਜਾਬੀ ਗਾਇਕ ਅਤੇ ਲੇਖਕ ਹਨ। ਉਨ੍ਹਾਂ ਨੇ 2017 ’ਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ ‘ਲਾਇਸੰਸ’, ਉੱਚੀਆਂ ਗੱਲਾਂ, ‘ਜੀ ਵੈਗਨ’ਤੇ ਲਾਈਫਸਟਾਈਲ ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ’ਤੇ ਨੌਜਵਾਨ ਪੀੜ੍ਹੀ ’ਚ ਬੇਹੱਦ ਮਕਬੂਲ ਹੋਇਆ।

PunjabKesari

ਇਹ ਵੀ ਪੜ੍ਹੋ: ਨੌਜਵਾਨ ਨੇ ਕੈਨੇਡਾ ਦੇ ਚਾਅ 'ਚ ਖ਼ਰਚ ਦਿੱਤੇ 36 ਲੱਖ ਪਰ ਹਰਮਨਪ੍ਰੀਤ ਨੇ ਪਹੁੰਚਦਿਆਂ ਹੀ ਤੋੜੀਆਂ 'ਪ੍ਰੀਤਾਂ'

PunjabKesari


Shyna

Content Editor Shyna