‘ਜੀਓ ਸਾਵਨ’ ਨੂੰ ਸਿੱਧੂ ਮੂਸੇ ਵਾਲਾ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਮਾਮਲਾ
Thursday, May 20, 2021 - 01:18 PM (IST)
ਚੰਡੀਗੜ੍ਹ (ਬਿਊਰੋ)– ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਪੰਜਾਬੀ ਕਲਾਕਾਰਾਂ ਵਲੋਂ ‘ਜੀਓ ਸਾਵਨ’ ਦਾ ਬਾਈਕਾਟ ਕੀਤਾ ਗਿਆ ਹੈ। ਇਸ ਲਿਸਟ ’ਚ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਵੀ ਸ਼ਾਮਲ ਹਨ। ਸਿੱਧੂ ਦੀ ਹਾਲ ਹੀ ’ਚ ‘ਮੂਸਟੇਪ’ ਐਲਬਮ ਰਿਲੀਜ਼ ਹੋਈ ਹੈ।
ਇਸ ਐਲਬਮ ਦੇ ਗੀਤ ਕਿਸੇ ਵਲੋਂ ‘ਜੀਓ ਸਾਵਨ’ ’ਤੇ ਅਪਲੋਡ ਕੀਤੇ ਜਾ ਰਹੇ ਹਨ, ਜਿਸ ’ਤੇ ਹੁਣ ਸਿੱਧੂ ਦੀ ਟੀਮ ਵਲੋਂ ਐਕਸ਼ਨ ਲਿਆ ਗਿਆ ਹੈ। ਪ੍ਰਮੋਸ਼ਨ ਕੰਪਨੀ ਗੋਲਡ ਮੀਡੀਆ ਨੇ ਇਕ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ‘ਬਰਬਰੀ’ ਗੀਤ ਦੀ ਵੀਡੀਓ ਰਿਲੀਜ਼, ਦਿਸਿਆ ਜ਼ਬਰਦਸਤ ਅੰਦਾਜ਼ (ਵੀਡੀਓ)
ਗੋਲਡ ਮੀਡੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ‘ਅਸੀਂ ‘ਮੂਸਟੇਪ’ ਐਲਬਮ ਦਾ ਕੋਈ ਵੀ ਗੀਤ ‘ਜੀਓ ਸਾਵਨ’ ’ਤੇ ਅਪਲੋਡ ਨਹੀਂ ਕੀਤਾ ਹੈ। ਇਹ ਜਾਅਲੀ ਅਪਲੋਡ ਹੈ, ਜੋ ਸਾਡੀ ਇਜਾਜ਼ਤ ਦੇ ਬਿਨਾਂ ਅਪਲੋਡ ਕੀਤਾ ਗਿਆ ਹੈ ਤੇ ਅਸੀਂ ਇਸ ਨੂੰ ਹਟਾਉਣ ਲਈ ਨੋਟਿਸ ਭੇਜ ਦਿੱਤਾ ਹੈ।’
ਗੋਲਡ ਮੀਡੀਆ ਨੇ ਅੱਗੇ ਲਿਖਿਆ, ‘ਇਹ ਕੁਝ ਮਿੰਟਾਂ ’ਚ ਹੀ ਡਿਲੀਟ ਹੋ ਜਾਵੇਗਾ। ਅਸੀਂ ‘ਜੀਓ ਸਾਵਨ’ ਦਾ ਕੋਈ ਵੀ ਲਿੰਕ ਯੂਟਿਊਬ ’ਤੇ ਅਪਲੋਡ ਆਪਣੇ ਕਿਸੇ ਵੀ ਗੀਤ ਦੇ ਡਿਸਕ੍ਰਿਪਸ਼ਨ ਨਾਲ ਸਾਂਝਾ ਨਹੀਂ ਕੀਤਾ ਹੈ। ਅਸੀਂ ਇਸ ਦੇ ਸਕ੍ਰੀਨਸ਼ਾਟ ਵੀ ਅਗਲੀ ਸਟੋਰੀ ’ਚ ਸਾਂਝੇ ਕਰ ਰਹੇ ਹਾਂ।’
ਇਸ ਤੋਂ ਬਾਅਦ ਉਨ੍ਹਾਂ ਵਲੋਂ ਕੁਝ ਸਕ੍ਰੀਨਸ਼ਾਟ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਤੇ ਵੀ ਉਨ੍ਹਾਂ ਵਲੋਂ ‘ਜੀਓ ਸਾਵਨ’ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।