ਅਫ਼ਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਨੂੰ ਦਿੱਤਾ ਖ਼ਾਸ ਤੋਹਫ਼ਾ, ਮਨਾਇਆ ਇੰਝ ਜਨਮਦਿਨ ਦਾ ਜ਼ਸ਼ਨ (ਵੀਡੀਓ)

Saturday, Jun 12, 2021 - 12:26 PM (IST)

ਅਫ਼ਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਨੂੰ ਦਿੱਤਾ ਖ਼ਾਸ ਤੋਹਫ਼ਾ, ਮਨਾਇਆ ਇੰਝ ਜਨਮਦਿਨ ਦਾ ਜ਼ਸ਼ਨ (ਵੀਡੀਓ)

ਚੰਡੀਗੜ੍ਹ (ਬਿਊਰੋ) - ਵੱਖ-ਵੱਖ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਵਾਲੇ ਸਿੱਧੂ ਮੂਸੇ ਵਾਲਾ ਨੇ ਬੀਤੇ ਦਿਨ ਆਪਣਾ ਜਨਮਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਸਿੱਧੂ ਮੂਸੇ ਵਾਲਾ ਆਪਣੇ ਦੋਸਤਾਂ ਅਤੇੁ ਚਾਹੁਣ ਵਾਲਿਆਂ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

ਇਸ ਵੀਡੀਓ 'ਚ ਸਿੱਧੂ ਮੂਸੇ ਵਾਲਾ ਨਾਲ ਉਸ ਦੇ ਪਿਤਾ ਵੀ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਗਾਇਕ ਦੇ ਪ੍ਰਸ਼ੰਸਕਾਂ ਨੇ ਵੀ ਉਸ ਦੇ ਜਨਮਦਿਨ 'ਤੇ ਜਸ਼ਨ ਮਨਾਏ, ਜਿਸ ਦੀ ਇੱਕ ਵੀਡੀਓ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਸਿੱਧੂ ਮੂਸੇ ਵਾਲਾ ਦੀ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਅਫ਼ਸਾਨਾ ਖ਼ਾਨ ਨੇ ਘਰ ਜਾ ਕੇ ਦਿੱਤਾ ਖ਼ਾਸ ਸਰਪ੍ਰਾਈਜ਼ 
ਅਫ਼ਸਾਨਾ ਖ਼ਾਨ ਨੇ ਸੋਸ਼ਲ ਮੀਡੀਆ  'ਤੇ ਸੈਲੀਬ੍ਰੇਸ਼ਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਸ ਨੇ ਵੀਡੀਓਜ਼ ਪੋਸਟ ਕਰਦੇ ਹੋਏ ਲਿਖਿਆ ਹੈ,  'ਮੇਰੇ ਪਿਆਰੇ ਭਰਾ 👬 ਨੂੰ ਜਨਮਦਿਨ 🎂 ਬਹੁਤ-ਬਹੁਤ ਮੁਬਾਰਕ..🎷 Happy birthday vadda bai @sidhu_moosewala ❤️🎂 ਮੇਰੀ ਭੈੜੀ ਸਥਿਤੀ ਨਾਲ ਲੜਨ ਲਈ ਮੇਰਾ ਭਰਾ ਹੈ.... From ਦੁਨੀਆ ਦੀ ਸਭ ਤੋਂ ਸੋਹਣੀ ਤੇ ਬੈਸਟ ਭੈਣ 👫.. ਲਵ ਯੂ…😘ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ, ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!! ਜਨਮਦਿਨ ਮੁਬਾਰਕ..🎂।'

PunjabKesari

ਵੀਡੀਓ  'ਚ ਤੁਸੀਂ ਵੇਖ ਸਕਦੇ ਹੋ ਅਫ਼ਸਾਨਾ ਖ਼ਾਨ ਤੇ ਸਿੱਧੂ ਮੂਸੇ ਵਾਲਾ ਮਿਲ ਕੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਅਫ਼ਸਾਨਾ ਖ਼ਾਨ ਨੇ ਭਰਾ ਸਿੱਧੂ ਮੂਸੇ ਵਾਲਾ ਨੂੰ ਹੀਰੇ ਨਾਲ ਜੜੀ ਸੋਨੇ ਦੀ ਰਿੰਗ ਵੀ ਤੋਹਫੇ 'ਚ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ  'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਜੇ ਗੱਲ ਕਰੀਏ ਸਿੱਧੂ ਮੂਸੇਵਾਲ ਤੇ ਅਫਸਾਨਾ ਖ਼ਾਨ ਨੇ ਇਕੱਠੇ ਕਈ ਡਿਊਟ ਸੌਂਗ ਗਾਏ ਹਨ। ਦੋਵਾਂ ਵੱਲੋਂ ਗਾਏ 'ਧੱਕਾ' ਗੀਤ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ।

PunjabKesari

ਸਿੱਧੂ ਮੂਸੇ ਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕਿਆ ਹੈ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਉਸ ਦੀ ਫ਼ਿਲਮ 'ਯੈੱਸ ਆਈ ਐੱਮ ਏ ਸਟੂਡੈਂਟ' ਜਲਦ ਹੀ ਆਉਣ ਵਾਲੀ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਪੰਜਾਬੀ ਫ਼ਿਲਮਾਂ ਲਗਾਤਾਰ ਡਿਲੇਅ ਹੁੰਦੀਆਂ ਜਾ ਰਹੀਆਂ ਹਨ।

PunjabKesari

PunjabKesari

PunjabKesari

PunjabKesari


author

sunita

Content Editor

Related News