ਮੌਤ ਤੋਂ 6 ਦਿਨ ਪਹਿਲਾਂ ਸਿਧਾਰਥ ਸ਼ੁਕਲਾ ਨੇ ਕੀਤਾ ਸੀ ਇਹ ਨੇਕ ਕੰਮ, ਕਿਹਾ ਸੀ ''ਜ਼ਿੰਦਗੀ ਕਿੰਨੀ ਸਸਤੀ ਹੋ ਗਈ ਹੈ''

Wednesday, Sep 08, 2021 - 10:56 AM (IST)

ਮੌਤ ਤੋਂ 6 ਦਿਨ ਪਹਿਲਾਂ ਸਿਧਾਰਥ ਸ਼ੁਕਲਾ ਨੇ ਕੀਤਾ ਸੀ ਇਹ ਨੇਕ ਕੰਮ, ਕਿਹਾ ਸੀ ''ਜ਼ਿੰਦਗੀ ਕਿੰਨੀ ਸਸਤੀ ਹੋ ਗਈ ਹੈ''

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਅਚਾਨਕ ਦਿਹਾਂਤ ਹੋ ਗਿਆ ਹੈ। 40 ਸਾਲ ਦੀ ਉਮਰ ਵਿਚ ਸਿਧਾਰਥ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਿਧਾਰਥ ਸ਼ੁਕਲਾ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੇ ਸਿਖਰ 'ਤੇ ਸੀ। ਉਸ ਨੇ ਬਹੁਤ ਸਾਰੇ ਟੀ. ਵੀ. ਸ਼ੋਅ ਅਤੇ ਫ਼ਿਲਮਾਂ ਵਿਚ ਕੰਮ ਕੀਤਾ। ਟੀ. ਵੀ. ਸੀਰੀਅਲ 'ਬਾਲਿਕਾ ਵਧੂ' ਤੋਂ ਸਿਧਾਰਥ ਸ਼ੁਕਲਾ ਰਾਤੋ-ਰਾਤ ਸਟਾਰ ਬਣ ਗਿਆ ਸੀ। ਦੱਸ ਦਈਏ ਕਿ ਸਿਧਾਰਥ ਸ਼ੁਕਲਾ ਨੇ ਆਪਣੀ ਮੌਤ ਤੋਂ 6 ਦਿਨ ਪਹਿਲਾਂ ਇਨਸਾਨਾਂ ਦੀ ਜ਼ਿੰਦਗੀ ਨੂੰ ਲੈ ਕੇ ਗੱਲ ਕੀਤੀ ਸੀ।

PunjabKesari

ਨੇਕ ਕੰਮ ਕਰਕੇ ਫੈਨਜ਼ ਨੂੰ ਦਿੱਤਾ ਸੀ ਸੰਦੇਸ਼
ਸਿਧਾਰਥ ਸ਼ੁਕਲਾ ਨੇ ਆਪਣੀ ਮੌਤ ਤੋਂ ਸਿਰਫ਼ 6 ਦਿਨ ਪਹਿਲਾਂ ਇੱਕ ਨੇਕ ਕੰਮ ਕੀਤਾ ਸੀ। ਸਿਧਾਰਥ ਸ਼ੁਕਲਾ ਨੂੰ 27 ਅਗਸਤ ਨੂੰ ਇੱਕ ਵਿਅਕਤੀ ਦੁਆਰਾ ਟੈਗ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਸਿਧਾਰਥ ਅਵਾਰਾ ਕੁੱਤਿਆਂ ਲਈ ਇੱਕ ਮੁਹਿੰਮ ਚਲਾ ਰਿਹਾ ਸੀ ਅਤੇ ਉਹ ਜਾਨਵਰਾਂ ਦੇ ਭੋਜਨ ਦਾ ਪੂਰਾ ਪ੍ਰਬੰਧ ਕਰਦਾ ਸੀ। ਉਸ ਵਿਅਕਤੀ ਨੇ ਸਿਧਾਰਥ ਦਾ ਧੰਨਵਾਦ ਕੀਤਾ। ਸਿਧਾਰਥ ਨੇ ਇਸ ਵਿਅਕਤੀ ਨੂੰ ਜਵਾਬ ਵੀ ਦਿੱਤਾ ਸੀ। ਸਿਧਾਰਥ ਨੇ ਜਵਾਬ 'ਚ ਲਿਖਿਆ, ''ਇਕ ਅਜਿਹੀ ਦੁਨੀਆ 'ਚ ਜਿੱਥੇ ਮਾਨਵ ਜੀਵਨ ਇੰਨਾ ਸਸਤਾ ਹੋ ਗਿਆ ਹੈ... ਇਹ ਦੇਖ ਕੇ ਖੁਸ਼ੀ ਹੁੰਦੀ ਹੈ। ਅਵਾਰਾ ਕੁੱਤਿਆਂ 'ਤੇ ਤਰਸ ਕਰੋ।''

PunjabKesari

ਸਿਧਾਰਥ ਟਵਿੱਟਰ 'ਤੇ ਸੀ ਕਾਫ਼ੀ ਸਰਗਰਮ
ਦੱਸ ਦੇਈਏ ਸਿਧਾਰਥ ਸ਼ੁਕਲਾ ਟਵਿੱਟਰ 'ਤੇ ਕਾਫ਼ੀ ਸਰਗਰਮ ਸਨ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਜਵਾਬ ਵੀ ਦਿੰਦੇ ਸਨ। ਸਿਧਾਰਥ ਸ਼ੁਕਲਾ ਨੇ ਪਹਿਲਾਂ ਵੀ ਇੱਕ ਪ੍ਰਸ਼ੰਸਕ ਨੂੰ ਅਪੀਲ ਕੀਤੀ ਸੀ ਕਿ ਦੁਨੀਆ ਵਿਚ ਪਿਆਰ ਫੈਲਾਓ। ਉਹ ਹਮੇਸ਼ਾ ਆਪਣੇ ਅਜ਼ੀਜ਼ਾਂ ਨੂੰ ਸਹੀ ਰਸਤਾ ਦਿਖਾਉਂਦੇ ਸਨ। ਸਿਧਾਰਥ ਸ਼ੁਕਲਾ ਦਾ ਇਸ ਅੰਦਾਜ਼ ਫੈਨਜ਼ ਨੂੰ ਬਹੁਤ ਪਸੰਦ ਸੀ ਅਤੇ ਲੋਕ ਉਨ੍ਹਾਂ ਦੇ ਦੀਵਾਨੇ ਸਨ। ਜਦੋਂ ਵੀ ਉਹ ਕਿਤੇ ਨਜ਼ਰ ਆਉਂਦੇ ਸਨ ਤਾਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤਵੱਜੋਂ  ਦਿੰਦੇ ਸਨ।

PunjabKesari

ਸਿਧਾਰਥ ਸ਼ੁਕਲਾ ਨੇ ਕਿਹਾ ਦੁਨੀਆ ਨੂੰ ਅਲਵਿਦਾ 
ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਲਈ ਇਹ ਵੱਡਾ ਝਟਕਾ ਹੈ। ਸਿਧਾਰਥ ਬਿਲਕੁਲ ਤੰਦਰੁਸਤ ਸਨ, ਅਜਿਹੇ ਵਿਚ ਅਚਾਨਕ ਹੋਏ ਦਿਹਾਂਤ ਨੇ ਪਰਿਵਾਰ ਅਤੇ ਉਸ ਦੇ ਅਜ਼ੀਜ਼ਾਂ ਨੂੰ ਤੋੜ ਦਿੱਤਾ ਹੈ। ਬੁੱਧਵਾਰ ਰਾਤ ਨੂੰ ਸਿਧਾਰਥ ਸ਼ੁਕਲਾ ਨੇ ਕੁਝ ਦਵਾਈ ਖਾਦੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਨਹੀਂ ਸਕਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਕੂਪਰ ਹਸਪਤਾਲ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਸੀ।

PunjabKesari

ਇਸ ਸ਼ੋਅ ਨਾਲ ਘਰ-ਘਰ ਮਸ਼ਹੂਰ ਹੋਏ ਸਨ ਸਿਧਾਰਥ
12 ਦਸੰਬਰ 1980 ਨੂੰ ਮੁੰਬਈ ਵਿਚ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕਰੀਅਰ ਦੇ ਸ਼ੁਰੂ ਵਿਚ ਮਾਡਲਿੰਗ ਕੀਤੀ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤ ਸਾਲ 2004 ਵਿਚ ਕੀਤੀ ਸੀ। ਸਾਲ 2008 ਵਿਚ ਉਹ 'ਬਾਬੂਲ ਕਾ ਆਂਗਨ ਛੂਟੇ ਨਾ' ਨਾਂ ਦੇ ਇੱਕ ਟੀ. ਵੀ. ਸੀਰੀਅਲ ਵਿਚ ਦਿਖਾਈ ਦਿੱਤੇ। ਉਨ੍ਹਾਂ ਨੂੰ 'ਬਾਲਿਕਾ ਵਧੂ' ਵਿਚ ਸ਼ਿਵ ਦੇ ਕਿਰਦਾਰ ਤੋਂ ਅਸਲ ਪਛਾਣ ਮਿਲੀ। ਇਸ ਸ਼ੋਅ ਨਾਲ ਪ੍ਰਸਿੱਧ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ ਵਿਚ ਵੀ ਹਿੱਸਾ ਲਿਆ। ਉਹ 'ਖਤਰੋਂ ਕੇ ਖਿਲਾੜੀ' ਅਤੇ 'ਝਲਕ ਦਿਖਲਾਜਾ' ਵਰਗੇ ਸ਼ੋਅ ਦੇ ਵਿਜੇਤਾ ਰਹੇ ਸਨ। ਸਿਧਾਰਥ ਸ਼ੁਕਲਾ ਆਖਰੀ ਵਾਰ ਸ਼ਹਿਨਾਜ਼ ਗਿੱਲ ਨਾਲ 'ਡਾਂਸ ਦੀਵਾਨੇ' ਵਿਚ ਨਜ਼ਰ ਆਏ ਸਨ। 

PunjabKesari


author

sunita

Content Editor

Related News