ਸ਼ਹਿਨਾਜ਼ ਗਿੱਲ ਦੇ ਪ੍ਰਡਿਊਸਰ ਬਣਨ ’ਤੇ ਸਿਧਾਰਥ ਸ਼ੁੱਕਲਾ ਨੇ ਟਵੀਟ ਕਰ ਦਿੱਤੀ ਫਨੀ ਅੰਦਾਜ਼ ’ਚ ਵਧਾਈ

Wednesday, May 12, 2021 - 09:55 AM (IST)

ਸ਼ਹਿਨਾਜ਼ ਗਿੱਲ ਦੇ ਪ੍ਰਡਿਊਸਰ ਬਣਨ ’ਤੇ ਸਿਧਾਰਥ ਸ਼ੁੱਕਲਾ ਨੇ ਟਵੀਟ ਕਰ ਦਿੱਤੀ ਫਨੀ ਅੰਦਾਜ਼ ’ਚ ਵਧਾਈ

ਮੁੰਬਈ: ‘ਬਿਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁੱਕਲਾ ਦੀ ਜੋੜੀ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰਦੇ ਹਨ। ਦੋਵਾਂ ਦੀ ਮੁਲਾਕਾਤ ਬਿਗ ਬੌਸ ’ਚ ਹੋਈ ਸੀ। ਸ਼ਹਿਨਾਜ਼ ਅਤੇ ਸ਼ਿਧਾਰਥ ’ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ ਸੀ। ਦੋਵਾਂ ਦੇ ਰੋਮਾਂਸ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਹਾਲ ਹੀ ’ਚ ਸ਼ਹਿਨਾਜ਼ ਪ੍ਰਡਿਊਸਰ ਬਣ ਗਈ ਹੈ। ਸਿਧਾਰਥ ਨੇ ਟਵੀਟ ਕਰਕੇ ਸ਼ਹਿਨਾਜ਼ ਨੂੰ ਫਨੀ ਅੰਦਾਜ਼ ’ਚ ਵਧਾਈ ਦਿੱਤੀ ਹੈ। 

PunjabKesari
ਸਿਧਾਰਥ ਨੇ ਲਿਖਿਆ ਕਿ ‘ਹੈਲੋ ਸ਼ਹਿਨਾਜ਼ ਬਾਦਸ਼ਾਹ, ਮੇਰੇ ਲੜਕੇ, ਤੁਸੀਂ ਚੰਗਾ ਕੰਮ ਕੀਤਾ ਹੈ। ਮੈਂ ਗਾਣੇ ਨੂੰ ਅਤੇ ਗਾਣੇ ’ਚ ਤੁਹਾਨੂੰ ਪਸੰਦ ਕੀਤਾ। ਬਹੁਤ ਟੈਲੇਂਟੇਡ ਹੈ। ਇਸ ਤਰ੍ਹਾਂ ਤਰੱਕੀ ਕਰੋ। @ishehnaaz_gill ਤੁਸੀਂ ਵੀ ਇਸ ਤਰ੍ਹਾਂ ਨਾਲ ਤਰੱਕੀ ਕਰੋ। ਤੁਸੀਂ ਹੁਣ ਪ੍ਰਡਿਊਸਰ ਬਣ ਗਈ ਹੋ। ਕੀ ਗੱਲ ਹੈ ਬੌਸ, ਵਾਹ। ਤੁਸੀਂ ਗਦਰ ਮਚਾ ਰੱਖਿਆ ਹੈ। ਸਾਨੂੰ ਵੀ ਕਿਸੇ ਕੰਮ ਲਈ ਯਾਦ ਕਰਨਾ। ਮਾਣ ਹੈ ਤੁਹਾਡੇ ’ਤੇ’। ਪ੍ਰਸ਼ੰਸਕ ਇਸ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ। ਦਰਅਸਲ ਸ਼ਹਿਨਾਜ਼ ਨੇ ਭਰਾ ਸ਼ਹਿਬਾਦ ਬਾਦਸ਼ਾਹ ਦੇ ਨਾਲ ਮਿਲ ਕੇ ਲਿਟਿਲ ਸਟਾਰ ਨਾਂ ਦਾ ਇਕ ਮਿਊਜ਼ਿਕ ਬਣਾਇਆ ਹੈ। ਜਿਸ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਸਾਰੇ ਸ਼ਹਿਨਾਜ਼ ਨੂੰ ਪ੍ਰਡਿਊਸਰ ਬਣਨ ਦੀ ਵਧਾਈ ਦੇ ਰਹੇ ਹਨ। 

PunjabKesari

ਦੱਸ ਦੇਈਏ ਕਿ ਸ਼ਹਿਨਾਜ਼ ਅਤੇ ਸਿਧਾਰਥ ‘ਬਿਗ ਬੌਸ 13’ ਤੋਂ ਬਾਅਦ ਵੀ ਇਕੱਠੇ ਹਨ। ਦੋਵੇਂ ਇਕ-ਦੂਜੇ ਨੂੰ ਚੰਗਾ ਦੋਸਤ ਮੰਨਦੇ ਹਨ। ਦੋਵੇਂ ਇਕੱਠੇ ‘ਭੁਲਾ ਦੂੰਗਾ’ ਅਤੇ ‘ਸ਼ੋਨਾ ਸ਼ੋਨਾ’ ਨਾਂ ਦੇ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਏ ਸਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ।

PunjabKesari


author

Aarti dhillon

Content Editor

Related News