ਸ਼ਵੇਤਾ ਨੇ ਅਨੋਖੇ ਅੰਦਾਜ਼ ਨਾਲ ਮਨਾਇਆ ਬਰਥਡੇ, ਧੀ ਪਲਕ ਨੂੰ ਨਹੀਂ ਲੱਗਾ ਚੰਗਾ

Saturday, Oct 05, 2024 - 01:17 PM (IST)

ਸ਼ਵੇਤਾ ਨੇ ਅਨੋਖੇ ਅੰਦਾਜ਼ ਨਾਲ ਮਨਾਇਆ ਬਰਥਡੇ, ਧੀ ਪਲਕ ਨੂੰ ਨਹੀਂ ਲੱਗਾ ਚੰਗਾ

ਐਂਟਰਟੇਨਮੈਂਟ ਡੈਸਕ : ਸ਼ਵੇਤਾ ਤਿਵਾੜੀ ਦੇ ਮਨਮੋਹਕ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਹਰ ਇਕ ਤਸਵੀਰ 'ਤੇ ਫੈਨਜ਼ ਦਿਲ ਹਾਰ ਬੈਠਦੇ ਹਨ। ਉਸ ਦੀ ਹਰ ਇੱਕ ਪੋਸਟ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ। ਹਾਲ ਹੀ 'ਚ ਅਦਾਕਾਰਾ 44 ਸਾਲ ਦੀ ਹੋ ਗਈ ਹੈ। ਉਹ ਆਪਣੇ ਜਨਮ ਦਿਨ ਦੇ ਮੌਕੇ 'ਤੇ ਦੁਬਈ 'ਚ ਸੀ।

PunjabKesari

ਸ਼ਵੇਤਾ ਤਿਵਾੜੀ ਨੇ ਆਪਣੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ, ਜਿਸ 'ਚ ਉਹ ਵਾਈਟ ਟਾਪ, ਸਫੇਦ ਕਮੀਜ਼ ਅਤੇ ਡੈਨਿਮ ਪਹਿਨੀ ਨਜ਼ਰ ਆ ਰਹੀ ਹੈ। ਕੁਝ ਤਸਵੀਰਾਂ 'ਚ ਉਹ ਇਕੱਲੀ ਨਜ਼ਰ ਆ ਰਹੀ ਹੈ ਅਤੇ ਕੁਝ 'ਚ ਉਹ ਆਪਣੇ ਦੋਸਤਾਂ ਨਾਲ ਪੋਜ਼ ਦਿੰਦੀ, ਕੇਕ ਕੱਟਦੀ ਅਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

ਪ੍ਰਸ਼ੰਸਕਾਂ ਨੇ ਸ਼ਵੇਤਾ ਦੀ ਕੀਤੀ ਤਾਰੀਫ਼
ਹਾਲਾਂਕਿ ਸ਼ਵੇਤਾ ਦੀ ਪੋਸਟ 'ਤੇ ਬੇਟੀ ਪਲਕ ਤਿਵਾੜੀ ਦੇ ਕੁਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਲਕ ਨੇ ਲਿਖਿਆ ਕਿ ਉਨ੍ਹਾਂ ਨੇ ਉਸ ਦਾ ਸਟਾਈਲ ਕਾਪੀ ਕੀਤਾ ਹੈ। ਹੁਣ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰ ਕੇ ਸ਼ਵੇਤਾ 'ਤੇ ਕਾਫੀ ਪਿਆਰ ਲੁਟਾ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ- ਤੁਸੀਂ 44 ਸਾਲ ਦੀ ਉਮਰ ਵਿਚ ਵੀ 25 ਦੇ ਲੱਗ ਰਹੇ ਹੋ।

PunjabKesari

ਇਸ ਤੋਂ ਇਲਾਵਾ ਕੁਝ ਲੋਕ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਅਤੇ ਉਸ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨਜ਼ਰ ਆਏ। ਇਕ ਪ੍ਰਸ਼ੰਸਕ ਨੇ ਲਿਖਿਆ, 'ਤੁਸੀਂ ਮਦਰ ਇੰਡੀਆ ਹੋ। ਤੁਸੀਂ ਬਹੁਤ ਜਵਾਨ ਹੋ ਰਹੇ ਹੋ।' ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਹੈਪੀ ਬਰਥਡੇ ਸ਼ਵੇਤਾ, ਇਕ ਸਾਲ ਹੋਰ ਯੰਗ ਹੋ ਗਈ।' ਇਕ ਹੋਰ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਤੁਹਾਨੂੰ 25ਵੇਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।'

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਵਲੋਂ ਪਾਕਿ ਦੀ ਹਾਨੀਆ ਨੂੰ ਪਿਆਰੇ ਬੋਲ, ਖ਼ੁਸ਼ੀ 'ਚ ਸਟੇਜ 'ਤੇ ਕੀਤੀ ਇਹ ਹਰਕਤ

PunjabKesari

ਕਈ ਰਿਐਲਿਟੀ ਸ਼ੋਅਜ਼ 'ਚ ਵੀ ਆ ਚੁੱਕੀ ਹੈ ਨਜ਼ਰ
ਸ਼ਵੇਤਾ 'ਕਸੌਟੀ ਜ਼ਿੰਦਗੀ ਕੀ' 'ਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਇੱਥੋਂ ਉਸ ਨੂੰ ਘਰ-ਘਰ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਉਹ 'ਬਿੱਗ ਬੌਸ 4' ਅਤੇ 'ਖਤਰੋਂ ਕੇ ਖਿਲਾੜੀ' ਵਰਗੇ ਰਿਐਲਿਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਸ਼ਵੇਤਾ ਨਿਯਮਿਤ ਤੌਰ 'ਤੇ ਯੋਗਾ ਕਰਦੀ ਹੈ ਅਤੇ ਆਪਣੀ ਫਿਟਨੈੱਸ 'ਤੇ ਖਾਸ ਧਿਆਨ ਦਿੰਦੀ ਹੈ। ਇਹ ਉਨ੍ਹਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਮਜ਼ਬੂਤ ​​ਰੱਖਣ 'ਚ ਮਦਦ ਕਰਦਾ ਹੈ।

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News