ਸਾਬਕਾ ਪਤੀ ਨੇ ਸ਼ਵੇਤਾ ਤਿਵਾੜੀ ’ਤੇ ਲਾਏ ਬੱਚਾ ਲੈ ਕੇ ਭੱਜਣ ਦੇ ਇਲਜ਼ਾਮ, ਸਬੂਤ ਵਜੋਂ ਸਾਂਝੀਆਂ ਕੀਤੀਆਂ ਵੀਡੀਓਜ਼

11/10/2020 2:57:19 PM

ਜਲੰਧਰ (ਬਿਊਰੋ)– ਮਸ਼ਹੂਰ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਦੇ ਸਾਬਕਾ ਪਤੀ ਅਭਿਨਵ ਕੋਹਲੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਸ਼ਵੇਤਾ ਵੀਡੀਓ ’ਚ ਆਪਣੇ ਸਾਬਕਾ ਪਤੀ ਨੂੰ ਘਰ ਦਾਖਲ ਹੋਣ ਤੋਂ ਰੋਕ ਰਹੀ ਹੈ। ਸ਼ਵੇਤਾ ਤੇ ਅਭਿਨਵ ਘਰ ਨੇੜੇ ਬਹਿਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ।

ਅਭਿਨਵ ਨੇ ਇਕ ਨਹੀਂ, ਦੋ ਨਹੀਂ, ਸਗੋਂ 5 ਵੀਡੀਓਜ਼ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ। ਹਰ ਵੀਡੀਓ ’ਚ ਉਸ ਨੇ ਆਪਣੇ ਪੱਖ ਨੂੰ ਬਿਆਨ ਕੀਤਾ ਹੈ ਤੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਪਹਿਲੀ ਵੀਡੀਓ ਸਾਂਝੀ ਕਰਦਿਆਂ ਅਭਿਨਵ ਲਿਖਦੇ ਹਨ, ‘ਕਿਸੇ ਹੋਰ ਦੇ ਨਾਂ ਤੋਂ ਰੂਮ ਲਿਆ ਹੋਇਆ ਸੀ। ਦੁੱਖ ਦੀ ਗੱਲ ਹੈ ਕਿ ਇਕ ਪਿਤਾ ਨੂੰ ਪੁਲਸ ਉਸ ਦੇ ਬੱਚੇ ਨਾਲ ਦੋ ਪਲ ਲਈ ਵੀ ਨਹੀਂ ਮਿਲਵਾ ਸਕੀ। ਹੁਣ ਤਾਂ ਉਹ ਉਥੋਂ ਵੀ ਭੱਜ ਚੁੱਕੀ ਹੋਵੇਗੀ, ਇੰਨੀ ਮੁਸ਼ਕਿਲ ਨਾਲ ਲੱਭਿਆ ਸੀ। ਉਧਵ ਠਾਕਰੇ ਜੀ ਕਿਰਪਾ ਕਰਕੇ ਇਸ ਮਾਮਲੇ ’ਤੇ ਧਿਆਨ ਦਿਓ। ਇਕ ਪਿਓ ਹੋਣ ਦੇ ਨਾਅਤੇ ਮੈਨੂੰ ਦੁੱਖ ਝੱਲਣੇ ਪੈ ਰਹੇ ਹਨ। ਮੈਨੂੰ ਮੇਰੇ ਬੱਚੇ ਨਾਲ ਮਿਲਵਾਉਣ ’ਚ ਮਦਦ ਕੀਤੀ ਜਾਵੇ।’

 
 
 
 
 
 
 
 
 
 
 
 
 
 

Kissi aur ke naam se room liya hua tha. She had taken the room in somebody else name. Udaasi ki baat hai ki ek baap ko Police uske bache se do pal ke liye bhi nahin milwa pai. The sad part is that the Police could not make me even see my boy. Ab toh woh wahaan se bhi bhaag gayi hogi itni muskil se dhoonda tha. She must have run away from there also by now with my baby. Udhav Saheb, Mrs. Udhav Saheb as a parent please intervene I am suffering as a father. Help me meet my boy. 🙏

A post shared by Abhinav Kohli (@abhinav.kohli024) on Nov 8, 2020 at 9:59pm PST

ਦੂਜੀ ਵੀਡੀਓ ’ਚ ਅਭਿਨਵ ਨੇ ਲਿਖਿਆ, ‘ਜਿਸ ਦਿਨ ਬੱਚੇ ਨੂੰ ਮੇਰੇ ਨਾਲ ਥੋੜ੍ਹੀ ਦੇਰ ਲਈ ਮਿਲਵਾਇਆ ਤੇ ਫਿਰ ਗਾਇਬ ਹੋ ਗਈ ਤੇ ਮੈਂ ਦਰਵਾਜ਼ੇ ’ਤੇ ਘੰਟੀ ਵਜਾਉਂਦਾ ਰਿਹਾ। ਇਹ ਉਸ ਦੁਪਹਿਰ ਦੀ ਵੀਡੀਓ ਹੈ ਤੇ ਬੱਚਾ ਬੋਲ ਰਿਹਾ ਹੈ ਤੁਸੀਂ ਹੋਟਲ ਨਹੀਂ ਆਏ।’

 
 
 
 
 
 
 
 
 
 
 
 
 
 

Jis din Baby ko mujhe thodi der ke liye milaya aur phir gaayab ho gayi aur main darwaze pe bell bajata raha. Yeh uss dopahar ka video hai aur baby bol raha hai tum hotel nahin aaye. The day I was ringing her door bell and streamed live. That day he said that I did not come with him to the hotel.

A post shared by Abhinav Kohli (@abhinav.kohli024) on Nov 8, 2020 at 10:28pm PST

ਅਭਿਨਵ ਨੇ ਤੀਜੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਉਸੇ ਦਿਨ।’ ਯਾਨੀ ਕਿ ਇਹ ਉਸੇ ਦਿਨ ਦੀ ਵੀਡੀਓ ਹੈ, ਜਦੋਂ ਉਸ ਨੂੰ ਬੱਚੇ ਨਾਲ ਮਿਲਵਾਇਆ ਗਿਆ।

 
 
 
 
 
 
 
 
 
 
 
 
 
 

Ussi din Same Day

A post shared by Abhinav Kohli (@abhinav.kohli024) on Nov 8, 2020 at 10:43pm PST

ਚੌਥੀ ਵੀਡੀਓ ਦੀ ਸ਼ੁਰੂਆਤ ’ਚ ਅਭਿਨਵ ਨੇ ਲਿਖਿਆ, ‘ਧੋਖਾ, ਮੈਨੂੰ ਘਰ ਆਉਣ ਦਿੱਤਾ, ਜਦੋਂ ਬੱਚਾ ਮਨ੍ਹਾ ਕਰ ਰਿਹਾ ਸੀ। ਜਿੰਨੀ ਦੇਰ ਚਾਹਿਆ ਉਨੀ ਦੇਰ ਮੈਂ ਸਮਝਾਉਂਦਾ ਰਿਹਾ। ਬੱਚੇ ਦੇ ਸੌਣ ਤਕ ਤੂੰ ਰਹਿੰਦੀ ਸੀ ਤੇ ਮੇਰੇ ਨਾਲ ਕੀ ਕੀਤਾ ਘਰ ’ਚ ਦਾਖਲ ਨਹੀਂ ਹੋਣ ਦਿੱਤਾ ਤੇ ਫਿਰ ਬੱਚਾ ਲੈ ਕੇ ਭੱਜ ਗਈ ਤਾਂ ਕਿ ਉਹ ਮੈਨੂੰ ਮਿਲ ਨਾ ਸਕੇ ਤੇ ਸੋਚੇ ਕਿ ਮੈਂ ਹੀ ਮਿਲਣ ਨਹੀਂ ਆ ਰਿਹਾ।’

 
 
 
 
 
 
 
 
 
 
 
 
 
 

Maine ghar aane diya jab bacha mana karta tha. Jitni der chaha utni der convince karne diya. Bache ke sone tak tum rehti thi aur mere saath kya kiya ghar main ghusne nahin diya. Aur phir bacha leke bhaag hee gayi taaki woh mujhe mill na sake aur soche ke main hee milne nahin aa raha. I let you in the house let you convince him hours when he didn’t want to sleep with you, be with you and what did you do snatched him from me. You did not let me enter your house you ran away with him to hotels so that he doesn’t meet me at all and thinks I don’t Love him I don’t come to meet him.

A post shared by Abhinav Kohli (@abhinav.kohli024) on Nov 8, 2020 at 10:54pm PST

ਪੰਜਵੀਂ ਤੇ ਆਖਰੀ ਵੀਡੀਓ ’ਚ ਅਭਿਨਵ ਨੇ ਇਲਜ਼ਾਮ ਲਗਾਏ ਤੇ ਲਿਖਿਆ, ‘ਮੇਰੀ ਚੰਗਿਆਈ ਦਾ ਫਾਇਦਾ ਚੁੱਕਿਆ। ਮਈ ਤੋਂ ਸਤੰਬਰ ਤਕ ਦੂਰ ਰੱਖਿਆ। ਕੋਰੋਨਾ ਹੋਇਆ ਤਾਂ ਬੱਚਾ ਦੇ ਦਿੱਤਾ, ਜਦੋਂ ਬੱਚਾ ਨਹੀਂ ਆਉਣਾ ਚਾਹੁੰਦਾ ਸੀ, ਉਦੋਂ ਮੈਂ ਕਿਹਾ ਆ ਕੇ ਉਸ ਨੂੰ ਸਮਝਾਓ ਤੇ ਪਿਆਰ ਨਾਲ ਲੈ ਜਾਓ ਤੇ ਮੈਨੂੰ ਕੀ ਮਿਲਿਆ, ਬੱਚੇ ਕੋਲੋਂ ਦੂਰ ਕਰ ਦਿੱਤਾ।’

 
 
 
 
 
 
 
 
 
 
 
 
 
 

Meri achai ka fayda uthaaya. May se September tak door rakha Corona hua toh bacha de diya jab bacha nahin aana chahta tha tab maine bola aao usse samjhao aur pyaar se le jao aur mujhe kya mila bache se cheen liya. My goodness was misused. First kept me away from my child from May to September then gave him when he had Corona and when he did not want to come I asked you to come and convince him and what did you do with me you ran away with him yesterday I found you after so much difficulty and you did not let me see him even for a second. How much will you do wrong to me I also want to see your limit.

A post shared by Abhinav Kohli (@abhinav.kohli024) on Nov 8, 2020 at 11:06pm PST


Rahul Singh

Content Editor Rahul Singh