ਸਲਮਾਨ ਦੀ ‘ਭਾਈਜਾਨ’ ’ਚ ਨਹੀਂ, ROMEOS3 ’ਚ ਬਾਲੀਵੁੱਡ ਡੈਬਿਊ ਕਰੇਗੀ ਸ਼ਵੇਤਾ ਤਿਵਾੜੀ ਦੀ ਧੀ ਪਲਕ

Tuesday, Jul 05, 2022 - 02:14 PM (IST)

ਸਲਮਾਨ ਦੀ ‘ਭਾਈਜਾਨ’ ’ਚ ਨਹੀਂ, ROMEOS3 ’ਚ ਬਾਲੀਵੁੱਡ ਡੈਬਿਊ ਕਰੇਗੀ ਸ਼ਵੇਤਾ ਤਿਵਾੜੀ ਦੀ ਧੀ ਪਲਕ

ਮੁੰਬਈ: ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾ ’ਚ ਹੈ। ਪਿਛਲੇ ਦਿਨੀਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪਲਕ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਉਰਫ਼ ‘ਭਾਈਜਾਨ’ ਨਾਲ ਕਰੇਗੀ ਪਰ ਹੁਣ ਰਿਪੋਰਟ ਕੁਝ ਹੋਰ ਹੀ ਦੱਸ ਰਹੀ ਹੈ।

PunjabKesari

ਇਹ ਵੀ ਪੜ੍ਹੋ : ਕੈਨੇਡਾ ’ਚ ਕਪਿਲ ਦਾ ਸ਼ੋਅ ਦੇਖਣ ਪਹੁੰਚੇ ਮੰਤਰੀ Victor Fedeli, ਕਾਮੇਡੀਅਨ ਨਾਲ ਕੀਤੀ ਮੁਲਾਕਾਤ

ਖ਼ਬਰ ਹੈ ਕਿ ਸਲਮਾਨ ਖ਼ਾਨ ਦੀ  ਇਸ ਫ਼ਿਲਮ ਤੋਂ ਪਹਿਲਾਂ ਪਲਕ ਦੇ ਹੱਥਾਂ ’ਚ ਇਕ ਹੋਰ ਵੱਡੀ ਫ਼ਿਲਮ ਲੱਗ ਗਈ ਹੈ।ਪਲਕ ਫ਼ਿਲਮ ‘ਰੋਮੀਓ ਐੱਸ3’ ’ਚ ਅਨੂਪ ਸਿੰਘ ਨਾਲ ਨਜ਼ਰ ਆਵੇਗੀ।

PunjabKesari

ਪ੍ਰੋਜੈਕਟ ਨਾਲ ਜੁੜੇ ਇਕ ਸੂਤਰ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਹੈ ਕਿ ‘ਪਲਕ ਤਿਵਾੜੀ ਇਨ੍ਹਾਂ ਦੋਵਾਂ ਫ਼ਿਲਮਾਂ ’ਚ ਵੱਖ-ਵੱਖ ਅਵਤਾਰਾਂ ’ਚ ਨਜ਼ਰ ਆਵੇਗੀ।ਪਲਕ ਉਨ੍ਹਾਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੀ ਹੈ ਜਿਸ ’ਚ ਉਨ੍ਹਾਂ ਦੀ ਅਦਾਕਾਰੀ ਨੂੰ ਅਹਿਮੀਅਤ ਦਿੱਤੀ ਜਾਵੇ। ਨਿਰਮਾਤਾ ‘ਰੋਮੀਓ ਐੱਸ 3’ ਦੀ ਰਿਲੀਜ਼ ਤਾਰੀਖ਼ ਨੂੰ ਫ਼ਾਈਨਲ ਕਰਨ ਦਾ ਕੰਮ ਕਰ ਰਹੇ ਹਨ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਪਲਰ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹੋ ਗਏ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਗਾਇਕ ਸ਼ੰਕਰ ਮਹਾਦੇਵਨ ਦੇ ਕੰਸਰਟ ’ਚ ਰਣਵੀਰ-ਦੀਪਿਕਾ ਨੇ ਕੀਤਾ ਜ਼ਬਰਦਸਤ ਡਾਂਸ, ਦੋਖੋ ਤਸਵੀਰਾਂ

‘RomeoS3’ ਤਾਮਿਲ ਫ਼ਿਲਮ ‘S3’ ਉਰਫ਼ ‘ਸਿੰਘਮ 3’ ਦਾ ਹਿੰਦੀ ਰੀਮੇਕ ਹੈ, ਜਿਸ ’ਚ ਸੂਰੀਆ, ਅਨੁਸ਼ਕਾ ਸ਼ੈੱਟੀ ਅਤੇ ਸ਼ਰੂਤੀ ਹਾਸਨ ਸੀ। ਅਜਿਹੇ ’ਚ ‘RomeoS 3’ ਬਣਾ ਕੇ ਨਿਰਦੇਸ਼ਕ ਲਗਭਗ 15 ਸਾਲ ਬਾਅਦ ਹਿੰਦੀ ਸਿਨੇਮਾ ’ਚ ਵਾਪਸੀ ਕਰ ਰਹੇ ਹਨ। ਗੁੱਡੂ ਧਨੋਆ ਨੇ ਆਖ਼ਰੀ ਵਾਰ ਸਾਲ 2007 ’ਚ ਸੰਨੀ ਦਿਓਲ ਅਤੇ ਪ੍ਰਿਅੰਕਾ ਚੋਪੜਾ ਨਾਲ ਬਿਗ ਬ੍ਰਦਰ ਫ਼ਿਲਮ ਬਣਾਈ ਸੀ।


author

Anuradha

Content Editor

Related News