ਸ਼ਰੁਤੀ ਮੋਦੀ ਦੇ ਵਕੀਲ ਦਾ ਦਾਅਵਾ, ਸੁਸ਼ਾਂਤ ਤੇ ਰੀਆ ਚੱਕਰਵਰਤੀ ਨੂੰ ਇਹ ਸਖ਼ਸ਼ ਕਰਦਾ ਸੀ ਡਰੱਗ ਸਪਲਾਈ

Wednesday, Sep 02, 2020 - 05:16 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲਾ ਹਰ ਦਿਨ ਨਵਾਂ ਮੋੜ ਲੈ ਰਿਹਾ ਹੈ। ਸੁਸ਼ਾਂਤ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਸਿੰਘ ਦੇ ਵਿਚ ਹੋਈ ਗੱਲਬਾਤ ਅਤੇ ਡਾਕਟਰ ਤੋਂ ਸਲਾਹ ਲਈ ਬਿਨਾਂ ਦਵਾਈਆਂ ਦੀ ਚੈਟਸ ਜਿੱਥੇ ਲੀਕ ਹੋਈ, ਉੱਥੇ ਹੀ ਹਾਲ ਹੀ ਵਿਚ ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੁਤੀ ਮੋਦੀ ਦੇ ਵਕੀਲ ਅਸ਼ੋਕ ਜੈਨੀ ਨੇ ਅਜਿਹੇ ਖ਼ੁਲਾਸੇ ਕੀਤੇ, ਜੋ ਹੈਰਾਨ ਕਰਨ ਵਾਲੇ ਹਨ। ਜੈਨੀ ਨੇ ਦਾਅਵਾ ਕੀਤਾ ਹੈ ਕਿ ਇੱਕ ਪ੍ਰਸਿੱਧ ਬਿਲਡਰ ਦਾ ਪੁੱਤਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਰਿਆ ਚੱਕਰਵਰਤੀ ਨੂੰ ਡਰੱਗ ਦੀ ਅਪੂਰਤੀ ਕਰਦਾ ਸੀ।
ਸੁਸ਼ਾਂਤ ਦੇ ਐਕਸ ਮੈਨੇਜਰ ਸ਼ਰੁਤੀ ਮੋਦੀ ਦੇ ਵਕੀਲ ਅਸ਼ੋਕ ਜੈਨੀ ਨੇ ਦੱਸਿਆ ਕਿ ਇਸ ਸ਼ਖ਼ਸ ਦਾ ਨਾਂ ਇਮਤਿਆਜ਼ ਖੱਤਰੀ ਹੈ। ਇੰਡੀਆ ਟੂਡੇ ਦੀ ਇੱਕ ਖ਼ਬਰ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਮੁੰਬਈ ਦੇ ਇੱਕ ਵਿਧਾਇਕ ਨੇ ਇਮਤਿਆਜ਼ ਖੱਤਰੀ ਦਾ ਨਾਂ ਲਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਮਲੇ ਦੀ ਠੀਕ ਜਾਂਚ ਨਾ ਕਰਨ ਲਈ ਮੁੰਬਈ ਪੁਲਸ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਇਮਤਿਆਜ਼ ਖੱਤਰੀ ਨੂੰ ਪੁਲਸ ਸਟੇਸ਼ਨ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਅਸ਼ੋਕ ਜੈਨੀ ਨੇ ਕਿਹਾ ਹੈ ਕਿ ਦੇਰ ਆਏ ਦਰੁਸਤ ਆਏ ਪਰ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਡਰੱਗ ਪੇਡਲਰਸ ਨੂੰ ਗ੍ਰਿਫ਼ਤਾਰ ਕਰ ਰਿਹਾ ਹੈ।

ਐੱਨ. ਸੀ. ਬੀ. ਨੇ ਇੱਕ ਹੋਰ ਨਸ਼ਾ ਤਸਕਰ ਲਿਆ ਹਿਰਾਸਤ 'ਚ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਐੱਨ. ਸੀ. ਬੀ. ਲਗਾਤਾਰ ਐਕਸ਼ਨ 'ਚ ਹੈ। ਐੱਨ. ਸੀ. ਬੀ. ਨੇ ਇੱਕ ਹੋਰ ਨਸ਼ਾ ਤਸਕਰ (ਡਰੱਗ ਪੈਡਲਰ) ਨੂੰ ਹਿਰਾਸਤ 'ਚ ਲਿਆ ਹੈ। ਹਿਰਾਸਤ 'ਚ ਲਏ ਗਏ ਡਰੱਗ ਪੈਡਲਰ ਦਾ ਨਾਂ ਬਸਿਤ ਪਰਿਹਾਰ ਹੈ। ਇਸ ਤੋਂ ਐੱਨ. ਸੀ. ਬੀ. ਦੀ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਐੱਨ. ਸੀ. ਬੀ. ਨੇ ਕੱਲ ਜਿਹੜੇ ਡਰੱਗ ਪੈਡਲਰ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਦੀ ਪਛਾਣ ਜੈਦ ਕੇ ਦੇ ਤੌਰ 'ਤੇ ਹੋਈ ਹੈ। ਜੈਦ ਨੇ ਹੀ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਦਾ ਨਾਂ ਲਿਆ ਸੀ। ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੀ ਡਰੱਗ ਚੈਟ ਸਾਹਮਣੇ ਆਈ। ਇਸ ਤੋਂ ਬਾਅਦ ਐੱਨ. ਸੀ. ਬੀ. ਵੀ ਇਸ ਕੇਸ ਦੀ ਜਾਂਚ ਵਿਚ ਸ਼ਾਮਲ ਹੋ ਗਈ। ਨਸ਼ਿਆਂ ਦੇ ਐਂਗਲ 'ਤੇ ਆਉਣ ਤੋਂ ਬਾਅਦ ਐੱਨ. ਸੀ. ਬੀ. ਨੇ 26 ਅਗਸਤ ਨੂੰ ਰੀਆ ਚੱਕਰਵਰਤੀ ਅਤੇ ਹੋਰਾਂ ਖ਼ਿਲਾਫ਼ ਵੱਖਰੇ ਤੌਰ 'ਤੇ ਨਵਾਂ ਕੇਸ ਦਰਜ ਕੀਤਾ ਸੀ। ਰੀਆ ਨੇ ਇਕ ਤਾਜ਼ਾ ਇੰਟਰਵਿਊ ਵਿਚ ਕਿਹਾ ਸੀ ਕਿ ਸੁਸ਼ਾਂਤ ਡਰੱਗਜ਼ ਲੈਂਦੇ ਸਨ। ਟਾਈਮਜ਼ ਨਾਓ ਟੀਵੀ ਚੈਨਲ ਨੇ ਇੱਕ ਫ਼ਿਲਮ ਟੈਕਨੀਸ਼ੀਅਨ ਨਾਲ ਬਾਲੀਵੁੱਡ ਅਤੇ ਨਸ਼ਿਆਂ ਦੇ ਕੁਨੈਕਸ਼ਨਾਂ ਬਾਰੇ ਗੱਲ ਕੀਤੀ। ਟੈਕਨੀਸ਼ੀਅਨ ਨੇ ਜੋ ਦਾਅਵਾ ਕੀਤਾ ਹੈ ਕਿ ਉਸ ਨੂੰ ਜਾਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਉਸਨੇ ਦਾਅਵਾ ਕੀਤਾ ਕਿ ਕਲਾਕਾਰ ਨਸ਼ਿਆਂ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ।

ਨਸ਼ਿਆਂ ਤੋਂ ਬਿਨਾਂ ਰਿਅਲ ਐਕਟਿੰਗ ਨਹੀਂ ਕਰ ਸਕਦੇ 
ਟੈਕਨੀਸ਼ੀਅਨ ਨੇ ਅੱਗੇ ਦੱਸਿਆ ਕਿ ਬਾਲੀਵੁੱਡ ਵਿਚ ਨਸ਼ਾ ਇਕ ਬਹੁਤ ਹੀ ਮਾਮੂਲੀ ਚੀਜ਼ ਹੈ। ਛੋਟੇ ਕਲਾਕਾਰ ਹੋਣ ਜਾਂ ਵੱਡੇ ਕਲਾਕਾਰ, ਹਰ ਕੋਈ ਇਸ ਦਾ ਆਦੀ ਹੈ। ਵੱਡੇ ਅਦਾਕਾਰ ਵੈਨਿਟੀ ਵੈਨ ਅਤੇ ਪਾਰਟੀਆਂ ਵਿਚ ਨਸ਼ੇ ਲੈਂਦੇ ਹਨ। ਮੈਂ ਲਗਭਗ 15 ਸਾਲਾਂ ਤੋਂ ਫ਼ਿਲਮ ਇੰਡਸਟਰੀ ਵਿਚ ਰਿਹਾ ਹਾਂ। ਮੈਂ ਵੇਖਿਆ ਕਿ ਅਦਾਕਾਰ ਛੋਟਾ ਹੈ ਜਾਂ ਵੱਡਾ, ਜਦੋਂ ਤੱਕ ਉਹ ਨਸ਼ੇ ਨਹੀਂ ਕਰਦਾ, ਅਦਾਕਾਰੀ ਉਸਦੇ ਅੰਦਰੋਂ ਬਾਹਰ ਨਹੀਂ ਆਉਂਦੀ। ਇੱਥੇ ਬਹੁਤ ਸਾਰੇ ਸਧਾਰਣ ਅਦਾਕਾਰ ਹੋਣਗੇ, ਜੋ ਇਸਦੇ ਬਗੈਰ ਅਭਿਨੈ ਕਰਦੇ ਹੋਣਗੇ ਪਰ ਇਨੇ ਸਾਲਾਂ ਵਿਚ ਮੈਂ ਵੇਖਿਆ ਹੈ ਕਿ ਜਦੋਂ ਤੱਕ ਉਹ ਨਸ਼ੇ ਨਹੀਂ ਲੈਂਦੇ, ਉਨ੍ਹਾਂ ਦੀ ਅਸਲ ਅਦਾਕਾਰੀ ਸਾਹਮਣੇ ਨਹੀਂ ਆ ਸਕਦੀ। 

ਨਸ਼ਿਆਂ ਦੀਆਂ ਹੁੰਦੀਆਂ ਵੱਖ-ਵੱਖ ਕਿਸਮਾਂ
ਟੈਕਨੀਸ਼ੀਅਨ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਵੱਡੇ ਕਲਾਕਾਰਾਂ ਦੀਆਂ ਡਰੱਗਜ ਵੱਖਰੀਆਂ ਅਤੇ ਆਮ ਕਲਾਕਾਰ ਦੀਆਂ ਵੱਖਰੀਆਂ ਕਿਸਮਾਂ ਹੁੰਦੀਆਂ ਹਨ। ਜਿਹੜੇ ਛੋਟੇ ਕਲਾਕਾਰ ਹਨ ਉਹ ਗਾਂਜਾ ਅਤੇ ਚਰਸ ਲੈਂਦੇ ਹਨ। ਇਥੇ ਨਸ਼ਿਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਮੈਂ ਅੱਜ ਤੱਕ ਜੋ ਵੀ ਚੰਗੇ ਕਲਾਕਾਰ ਵੇਖੇ ਹਨ ਉਹ ਡਰੱਗਜ ਅਤੇ ਨਸ਼ਿਆਂ ਤੋਂ ਬਿਨਾਂ ਅਭਿਨੈ ਕਰਨ ਦੇ ਅਯੋਗ ਹਨ। ਪੁਰਾਣੇ ਅਦਾਕਾਰ ਵਰਗੇ ਜੋ ਐਕਟਿੰਗ ਕਰਦੇ ਸਨ, ਉਨ੍ਹਾਂ ਵਰਗੀ ਐਕਟਿੰਗ ਅੱਜਕਲ ਦੇ ਅਭਿਨੇਤਾਵਾਂ ਨਸ਼ਿਆਂ ਤੋਂ ਬਿਨਾਂ ਨਹੀਂ ਕਰ ਸਕਣਗੇ। ਹੋ ਸਕਦਾ ਹੈ ਅੱਜ ਕੱਲ ਦੇ ਕਲਾਕਾਰ 18-20 ਘੰਟਿਆਂ ਲਈ ਸ਼ੂਟਿੰਗ ਕਰਨ ਅਤੇ ਹੋਰ ਪ੍ਰੋਜੈਕਟ ਕਰਨ ਤੋਂ ਥੱਕ ਜਾਂਦਾ ਹੈ ਤਾਂ ਉਹ ਨਸ਼ੇ ਲੈਂਦਾ ਹੈ। ਦੇਸ਼ ਵਿਚ ਨਸ਼ਿਆਂ 'ਤੇ ਪਾਬੰਦੀ ਹੈ ਪਰ ਇਹ ਉਹ ਚੀਜ਼ ਹੈ, ਜੋ ਬਾਲੀਵੁੱਡ ਵਿਚ ਅਸਾਨੀ ਨਾਲ ਮਿਲ ਜਾਂਦੀ ਹੈ।


sunita

Content Editor

Related News