ਸ਼੍ਰੇਅਸ ਤਲਪੜੇ- ਆਲੋਕ ਨਾਥ ਖਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ
Friday, Jan 24, 2025 - 10:51 AM (IST)
ਮੁੰਬਈ- ਇਸ ਸਮੇਂ ਬਾਲੀਵੁੱਡ ਲਈ ਵੱਡੀ ਖ਼ਬਰ ਆਈ ਹੈ। ਅਦਾਕਾਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਵਿਰੁੱਧ FIR ਦਰਜ ਕੀਤੀ ਗਈ ਹੈ। 22 ਜਨਵਰੀ ਨੂੰ ਦਰਜ ਇਸ fir 'ਚ ਦੋਵਾਂ ਅਦਾਕਾਰਾਂ 'ਤੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਦੋਵਾਂ ਅਦਾਕਾਰਾਂ ਵਿਰੁੱਧ ਦਰਜ ਕੀਤੀ ਗਈ FIR ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਵਿਪੁਲ ਅੰਤਿਲ ਨੇ ਮੂਰਥਲ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਹੈ। ਵਿਪੁਲ ਅੰਤਿਲ ਨੇ ਕਿਹਾ ਕਿ ਇੰਦੌਰ (ਮੱਧ ਪ੍ਰਦੇਸ਼) 'ਚ ਰਜਿਸਟਰਡ ਹਿਊਮਨ ਵੈਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ 50 ਲੱਖ ਤੋਂ ਵੱਧ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਗਈ ਹੈ। ਹੁਣ ਇਸ 'ਚ ਵਿਪੁਲ ਨੇ ਸੋਨੂੰ ਸੂਦ ਦਾ ਨਾਮ ਵੀ ਲਿਆ ਹੈ। ਇਸ ਖ਼ਬਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਹਰ ਕੋਈ ਪੂਰਾ ਮਾਮਲਾ ਜਾਣਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ-ਸੈਫ ਅਲੀ ਖ਼ਾਨ ਨੇ ਪੁਲਸ ਨੂੰ ਦਰਜ ਕਰਵਾਇਆ ਬਿਆਨ, ਕਿਹਾ...
ਸ਼੍ਰੇਅਸ ਤਲਪੜੇ- ਆਲੋਕ ਨਾਥ ਸਮੇਤ 11 ਲੋਕਾਂ ਵਿਰੁੱਧ FIR ਦਰਜ
ਹਰਿਆਣਾ ਦੇ ਸ਼ਿਕਾਇਤਕਰਤਾ ਵਿਪੁਲ ਅੰਤਿਲ ਨੇ ਕਿਹਾ ਕਿ ਸੋਨੂੰ ਸੂਦ ਉਸ ਕੰਪਨੀ ਦੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਆਇਆ ਸੀ ਜੋ ਸਾਡੇ ਪੈਸੇ ਲੈ ਕੇ ਭੱਜ ਗਏ ਸੀ। ਵਿਪੁਲ ਅੰਤਿਲ ਨੇ fir 'ਚ ਇਹ ਵੀ ਕਿਹਾ ਹੈ ਕਿ ਇਸ ਵੱਡੀ ਕੰਪਨੀ ਨੇ 6 ਸਾਲਾਂ ਤੱਕ ਲੋਕਾਂ ਤੋਂ ਪੈਸੇ ਇਕੱਠੇ ਕੀਤੇ। ਕੰਪਨੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਕੰਪਨੀ 'ਚ ਫਿਕਸਡ ਡਿਪਾਜ਼ਿਟ (FD) ਸਮੇਤ ਹੋਰ ਤਰੀਕਿਆਂ ਨਾਲ ਪੈਸਾ ਨਿਵੇਸ਼ ਕਰਨਗੇ ਤਾਂ ਉਹ ਵੱਧ ਰਿਟਰਨ ਦੇਵੇਗੀ। ਇੰਨਾ ਹੀ ਨਹੀਂ, ਲੋਕਾਂ ਦਾ ਵਿਸ਼ਵਾਸ ਜਿੱਤਣ ਲਈ, ਕੰਪਨੀ ਨੇ ਬਾਲੀਵੁੱਡ ਅਦਾਕਾਰਾਂ ਤੋਂ ਪ੍ਰਮੋਸ਼ਨ ਕਰਵਾਏ, ਮਹਿੰਗੇ ਅਤੇ ਵੱਡੇ ਹੋਟਲਾਂ 'ਚ ਸੈਮੀਨਾਰ ਕਰਵਾਏ ਅਤੇ ਸ਼ੁਰੂ 'ਚ ਕੁਝ ਲੋਕਾਂ ਨੂੰ ਪੈਸੇ ਵੀ ਦਿੱਤੇ ਪਰ ਜਦੋਂ ਕਰੋੜਾਂ ਰੁਪਏ ਇਕੱਠੇ ਹੋਏ ਤਾਂ ਮਾਮਲਾ ਬਦਲ ਗਿਆ। ਹੁਣ ਕੰਪਨੀ ਪੈਸੇ ਦੇਣ ਤੋਂ ਝਿਜਕਣ ਲੱਗੀ ਅਤੇ ਜਦੋਂ ਲੋਕਾਂ ਨੇ ਪੈਸੇ ਮੰਗੇ ਤਾਂ ਕੰਪਨੀ ਦੇ ਅਧਿਕਾਰੀਆਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ-UK ਜਾ ਕੇ ਕੁੱਲ੍ਹੜ ਪਿੱਜ਼ਾ ਕੱਪਲ ਨੇ ਕੀਤੀ ਨਵੀਂ ਸ਼ੁਰੂਆਤ, ਵੀਡੀਓ ਕੀਤੀ ਸਾਂਝੀ
ਕੰਪਨੀ 50 ਲੱਖ ਕਰੋੜ ਰੁਪਏ ਤੋਂ ਵੱਧ ਲੈ ਕੇ ਹੋਈ ਫਰਾਰ
ਜਦੋਂ ਆਮ ਲੋਕਾਂ ਨੇ ਹੌਲੀ-ਹੌਲੀ ਕੰਪਨੀ ਤੋਂ ਆਪਣੇ ਪੈਸੇ ਵਾਪਸ ਲੈਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਜਦੋਂ ਪੈਸੇ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੇ ਕੰਪਨੀ ਵਾਲਿਆਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਅਤੇ ਦਫ਼ਤਰ ਜਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦਫ਼ਤਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਅਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਗਏ। ਏਜੰਟਾਂ ਦੁਆਰਾ ਚਲਾਏ ਜਾ ਰਹੇ 250 ਤੋਂ ਵੱਧ ਸੁਵਿਧਾ ਕੇਂਦਰ ਸਨ ਅਤੇ ਸੀਨੀਅਰ ਅਧਿਕਾਰੀ ਸਿਰਫ਼ ਔਨਲਾਈਨ ਮੋਡ ਵਿੱਚ ਕੰਮ ਕਰਦੇ ਸਨ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਕੁੱਲ 13 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2 ਬਾਲੀਵੁੱਡ ਅਦਾਕਾਰ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8