ਸ਼੍ਰੇਆ ਘੋਸ਼ਾਲ ਨੇ ਪੁੱਤਰ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

Tuesday, Aug 03, 2021 - 09:50 AM (IST)

ਸ਼੍ਰੇਆ ਘੋਸ਼ਾਲ ਨੇ ਪੁੱਤਰ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਸ਼੍ਰੇਆ ਘੋਸ਼ਾਲ ਅਤੇ ਉਸ ਦਾ ਪੁੱਤਰ ਬਹੁਤ ਹੀ ਕਿਊਟ ਲੱਗ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਇੱਕ ਬਹੁਤ ਹੀ ਖ਼ੂਬਸੂਰਤ ਕੈਪਸ਼ਨ ਵੀ ਦਿੱਤਾ ਹੈ। ਗਾਇਕਾ ਨੇ ਲਿਖਿਆ ਕਿ ‘ਤੁਸੀਂ ਹਮੇਸ਼ਾ ਮੇਰੀਆਂ ਬਾਹਾਂ ‘ਚ ਹੁੰਦੇ ਹੋ, ਇਹ ਦਿਲ ਸਿਰਫ਼ ਤੁਹਾਡਾ ਹੈ ਅਤੇ ਹੁਣ ਸਦਾ ਲਈ।

PunjabKesari
ਤੁਸੀਂ ਮੇਰੀ ਜ਼ਿੰਦਗੀ ‘ਚ ਕਿਵੇਂ ਆਏ ਅਤੇ ਮੇਰੇ ਲਈ ਪਿਆਰ ਦੇ ਅਰਥਾਂ ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਹੈ। ਮੇਰੇ ਛੋਟੇ ਬੱਚੇ ਦੇਵਯਾਨ, ਮੰਮੀ ਤੈਨੂੰ ਬਹੁਤ ਪਿਆਰ ਕਰਦੀ ਹੈ’। ਸ਼੍ਰੇਆ ਘੋਸ਼ਾਲ ਨੇ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਉਹ ਅਕਸਰ ਆਪਣੇ ਪੁੱਤਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਮਾਰਚ ਮਹੀਨੇ ‘ਚ ਗਾਇਕਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ। ਸ਼੍ਰੇਆ ਦੇ ਵਿਆਹ ਨੂੰ ਛੇ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਉਨ੍ਹਾਂ ਦੇ ਘਰ ਹੁਣ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ।


author

Aarti dhillon

Content Editor

Related News