''ਸਤ੍ਰੀ 2'' ਦੀ ਪ੍ਰਮੋਸ਼ਨ ਤੋਂ ਬਾਅਦ ਸ਼ਰਧਾ ਕਪੂਰ ਨੇ ਲਿਆ ਵੱਡਾ ਫੈਸਲਾ

Wednesday, Aug 28, 2024 - 12:57 PM (IST)

''ਸਤ੍ਰੀ 2'' ਦੀ ਪ੍ਰਮੋਸ਼ਨ ਤੋਂ ਬਾਅਦ ਸ਼ਰਧਾ ਕਪੂਰ ਨੇ ਲਿਆ ਵੱਡਾ ਫੈਸਲਾ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਹਾਲੀਆ ਫਿਲਮ 'ਸਤ੍ਰੀ 2' ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਮੁਨਾਫਾ ਕਮਾ ਰਹੀ ਹੈ। ਇਸ ਦੌਰਾਨ ਸ਼ਰਧਾ ਕਪੂਰ ਦੇ ਨਵੇਂ ਘਰ ਨੂੰ ਲੈ ਕੇ ਵੇਰਵੇ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਅਕਸ਼ੈ ਕੁਮਾਰ ਦੀ ਗੁਆਂਢਣ ਬਣਨ ਜਾ ਰਹੀ ਹੈ। ਉਹ ਰਿਤਿਕ ਰੋਸ਼ਨ ਦਾ ਘਰ ਕਿਰਾਏ 'ਤੇ ਲੈ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ -ਗਾਇਕ ਦੀਪ ਢਿੱਲੋਂ ਨੇ ਗੁਰਦਾਸ ਮਾਨ ਨਾਲ ਖ਼ਾਸ ਮੁਲਾਕਾਤ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

ਰਿਪੋਰਟ ਮੁਤਾਬਕ, ਸ਼ਰਧਾ ਕਪੂਰ ਅਕਸ਼ੈ ਕੁਮਾਰ ਦੀ ਗੁਆਂਢਣ ਬਣਨ ਜਾ ਰਹੀ ਹੈ। ਉਹ ਜੁਹੂ 'ਚ ਰਿਤਿਕ ਰੋਸ਼ਨ ਦਾ ਮੌਜੂਦਾ ਸੀ-ਫੇਸਿੰਗ ਅਪਾਰਟਮੈਂਟ ਕਿਰਾਏ 'ਤੇ ਲੈ ਸਕਦੀ ਹੈ। ਅਕਸ਼ੈ ਕੁਮਾਰ ਦਾ ਪਰਿਵਾਰ ਵੀ ਇਸੇ ਬਿਲਡਿੰਗ 'ਚ ਇੱਕ ਆਲੀਸ਼ਾਨ ਡੁਪਲੈਕਸ ਅਪਾਰਟਮੈਂਟ 'ਚ ਰਹਿੰਦਾ ਹੈ। ਦਿਲਚਸਪ ਗੱਲ ਇਹ ਹੈ ਕਿ 'ਸਤ੍ਰੀ 2' 'ਚ ਅਕਸ਼ੈ ਕੁਮਾਰ ਨੇ ਕੈਮਿਓ ਕੀਤਾ ਸੀ।ਸ਼ੁਰੂਆਤ 'ਚ ਚਰਚਾ ਸੀ ਕਿ ਵਰੁਣ ਧਵਨ ਆਪਣੀ ਪਤਨੀ ਨਤਾਸ਼ਾ ਦਲਾਲ ਅਤੇ ਧੀ ਨਾਲ ਰਿਤਿਕ ਦੇ ਅਪਾਰਟਮੈਂਟ 'ਚ ਸ਼ਿਫਟ ਹੋਣਗੇ। ਪਰ ਕਥਿਤ ਤੌਰ 'ਤੇ ਦੋਵਾਂ ਦੀ ਇਹ ਡੀਲ ਪੂਰੀ ਨਹੀਂ ਹੋ ਸਕੀ। ਹੁਣ ਇਹ ਡੀਲ ਸ਼ਰਧਾ ਕਪੂਰ ਕੋਲ ਗਈ ਹੈ। ਅਦਾਕਾਰਾ ਜਲਦੀ ਹੀ ਇੱਥੇ ਸ਼ਿਫਟ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਬਾਲੀਵੁੱਡ 'ਤੇ ਕੱਸਿਆ ਤੰਜ, ਦੱਸਿਆ ਹੋਪਲੈੱਸ

'ਸਤ੍ਰੀ 2' ਦੇ ਪ੍ਰਮੋਸ਼ਨ ਦੌਰਾਨ ਹੀ ਸ਼ਰਧਾ ਕਪੂਰ ਨੇ ਘਰ ਬਾਰੇ ਗੱਲ ਕੀਤੀ ਸੀ। ਜਿੱਥੇ ਉਸ ਨੇ ਦੱਸਿਆ ਕਿ ਉਸ ਦੀ ਉਮਰ 37 ਸਾਲ ਹੈ ਪਰ ਅਜੇ ਵੀ ਆਪਣੇ ਮਾਤਾ-ਪਿਤਾ ਅਤੇ ਪੂਰੇ ਪਰਿਵਾਰ ਨਾਲ ਇੱਕੋ ਘਰ 'ਚ ਰਹਿੰਦੀ ਹੈ। ਕਈ ਵਾਰ ਪਰਿਵਾਰ ਵਾਲੇ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣਾ ਘਰ ਲੈ ਲੈਣਾ ਚਾਹੀਦਾ ਹੈ।ਪਰ ਉਹ ਘਰ ਛੱਡਣਾ ਨਹੀਂ ਚਾਹੁੰਦੀ ਅਤੇ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News