ਹੁਣ ਇੱਥਾਧਾਰੀ ''ਨਾਗਿਨ'' ਬਣ ਵੱਡੇ ਪਰਦੇ ''ਤੇ ਕਹਿਰ ਬਰਪਾਏਗੀ ਸ਼ਰਧਾ ਕਪੂਰ

Tuesday, Jan 14, 2025 - 05:57 PM (IST)

ਹੁਣ ਇੱਥਾਧਾਰੀ ''ਨਾਗਿਨ'' ਬਣ ਵੱਡੇ ਪਰਦੇ ''ਤੇ ਕਹਿਰ ਬਰਪਾਏਗੀ ਸ਼ਰਧਾ ਕਪੂਰ

ਐਂਟਰਟੇਨਮੈਂਟ ਡੈਸਕ-  2024 'ਚ 'ਸਤ੍ਰੀ 2' ਨਾਲ ਬਾਕਸ ਆਫਿਸ 'ਤੇ ਧਮਾਲ ਮਚਾਉਣ ਵਾਲੀ ਸ਼ਰਧਾ ਕਪੂਰ ਹੁਣ 'ਨਾਗਿਨ' ਬਣਨ ਲਈ ਤਿਆਰ ਹੈ। ਇਸ ਫਿਲਮ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ ਕਿਉਂਕਿ ਇਸ ਦੀ ਸਕ੍ਰਿਪਟ ਲਿਖਣ 'ਚ 3 ਸਾਲ ਦਾ ਸਮਾਂ ਲੱਗਾ ਸੀ। ਪਰ ਹੁਣ ਫਿਲਮ ਦੇ ਨਿਰਮਾਤਾ ਨਿਖਿਲ ਦਿਵੇਦੀ ਨੇ ਫਿਲਮ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ, ਜਿਸ ਦੇ ਮੁਤਾਬਕ ਜਲਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ।
ਮਕਰ ਸੰਕ੍ਰਾਂਤੀ 'ਤੇ ਸਾਂਝੀ ਕੀਤੀ ਅਪਡੇਟ
ਅੱਜ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਫਿਲਮ ਮੇਕਰ ਨਿਖਿਲ ਦਿਵੇਦੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਕ੍ਰਿਪਟ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਸੀ, 'ਨਾਗਿਨ, ਪਿਆਰ ਅਤੇ ਕੁਰਬਾਨੀ ਦੀ ਇੱਕ ਮਹਾਂਕਥਾ'। ਇਸ ਦੇ ਨਾਲ ਹੀ ਨਿਖਿਲ ਨੇ ਕੈਪਸ਼ਨ ਲਿਖਿਆ, 'ਮਕਰ ਸੰਕ੍ਰਾਂਤੀ ਅਤੇ ਅੰਤ ਵਿੱਚ...।' ਫਿਲਮ ਜਲਦ ਹੀ ਫਲੌਰ 'ਤੇ ਜਾਣ ਲਈ ਤਿਆਰ ਹੈ। ਇਸ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ।
ਕਾਫੀ ਉਤਸ਼ਾਹਿਤ ਹੈ ਸ਼ਰਧਾ ਕਪੂਰ
ਪਿਛਲੇ ਸਾਲ ਹੀ ਨਿਖਿਲ ਨੇ ਖੁਲਾਸਾ ਕੀਤਾ ਸੀ ਕਿ ਸ਼ਰਧਾ ਕਪੂਰ 'ਨਾਗਿਨ' ਦੀ ਸ਼ੂਟਿੰਗ ਸ਼ੁਰੂ ਕਰਨ ਲਈ ਉਤਸ਼ਾਹਿਤ ਹੈ। ਇਸ ਦੀ ਸ਼ੂਟਿੰਗ 2025 'ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸ਼ਰਧਾ ਨੇ ਐਕਸ 'ਤੇ 'ਨਾਗਿਨ' ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਲਿਖਿਆ ਸੀ, 'ਵੱਡੇ ਪਰਦੇ 'ਤੇ ਨਾਗਿਨ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੈਨੂੰ ਸ਼੍ਰੀਦੇਵੀ ਦੀ 'ਨਗੀਨਾ' ਬਹੁਤ ਪਸੰਦ ਸੀ ਅਤੇ ਮੈਂ ਹਮੇਸ਼ਾ ਇਸ ਤਰ੍ਹਾਂ ਦੀ ਕਹਾਣੀ ਕਰਨਾ ਚਾਹੁੰਦੀ ਸੀ।'
ਵਰਕਫਰੰਟ
ਸ਼ਰਧਾ ਕਪੂਰ ਦੀ ਪਿਛਲੀ ਰਿਲੀਜ਼ ਡਰਾਉਣੀ ਕਾਮੇਡੀ ਫਿਲਮ 'ਸਤ੍ਰੀ 2' ਸੀ, ਜੋ ਬਲਾਕਬਸਟਰ ਸਾਬਤ ਹੋਈ ਸੀ। ਫਿਲਮ ਨੇ ਕਮਾਈ ਦੇ ਕਈ ਰਿਕਾਰਡ ਤੋੜੇ ਅਤੇ ਦੁਨੀਆ ਭਰ ਵਿੱਚ 800 ਕਰੋੜ ਰੁਪਏ ਇਕੱਠੇ ਕੀਤੇ। ਫਿਲਮ 'ਚ ਸ਼ਰਧਾ ਦੇ ਨਾਲ ਰਾਜਕੁਮਾਰ ਰਾਓ, ਅਪਾਰਸ਼ਕਤੀ ਖੁਰਾਣਾ, ਅਭਿਸ਼ੇਕ ਬੈਨਰਜੀ ਵਰਗੇ ਕਲਾਕਾਰਾਂ ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ। ਤਮੰਨਾ ਭਾਟੀਆ ਨੇ ਫਿਲਮ 'ਚ ਜ਼ਬਰਦਸਤ ਡਾਂਸ ਅਤੇ ਕੈਮਿਓ ਕੀਤਾ ਸੀ। ਫਿਲਮ 'ਚ ਅਕਸ਼ੈ ਕੁਮਾਰ ਅਤੇ ਵਰੁਣ ਧਵਨ ਨੇ ਵੀ ਕੈਮਿਓ ਕੀਤਾ ਸੀ। ਹੁਣ ਸ਼ਰਧਾ ਦੀਆਂ ਆਉਣ ਵਾਲੀਆਂ ਫਿਲਮਾਂ 'ਸਤ੍ਰੀ 3' ਅਤੇ 'ਨਾਗਿਨ' ਹਨ।


author

Aarti dhillon

Content Editor

Related News