ਸੁਸ਼ਾਂਤ ਮਾਮਲਾ : ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਦਾ 9 ਸਤੰਬਰ ਤੱਕ ਰਿਮਾਂਡ
Saturday, Sep 05, 2020 - 05:23 PM (IST)

ਮੁੰਬਈ (ਬਿਊਰੋ) — ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਹੋਏ ਡਰੱਗਜ਼ ਐਂਗਲ ਦੀ ਜਾਂਚ ਦੌਰਾਨ ਸ਼ੌਵਿਕ ਚੱਕਰਵਰਤੀ, ਸੈਮੁਅਲ ਮਿਰਾਂਡਾ, ਜੈਦ ਵਿਲਾਤਰਾ ਅਤੇ ਕੈਜਾਨ ਨੂੰ ਐੱਨ. ਡੀ. ਪੀ. ਐੱਸ ਕੋਰਟ 'ਚ ਪੇਸ਼ ਕੀਤਾ। ਐੱਨ. ਸੀ. ਬੀ. ਨੇ ਕੋਰਟ ਸਾਹਮਣੇ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਲਈ 7 ਦਿਨ ਦਾ ਰਿਮਾਂਡ ਮੰਗਿਆ। ਕੋਰਟ ਨੇ ਦੋਵਾਂ ਨੂੰ 9 ਸਤੰਬਰ ਤਕ ਰਿਮਾਂਡ 'ਤੇ ਭੇਜ ਦਿੱਤਾ ਹੈ।
ਸ਼ੌਵਿਕ ਵੱਲੋਂ ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਬਚਾਅ ਕਰ ਰਹੇ ਸਨ ਅਤੇ ਉਨ੍ਹਾਂ ਐੱਨ. ਸੀ. ਬੀ. ਦੀ ਕਸਟਡੀ ਦਾ ਵਿਰੋਧ ਕੀਤਾ। ਉਨ੍ਹਾਂ ਕੋਰਟ 'ਚ ਕਿਹਾ ਸ਼ੌਵਿਕ ਦਾ ਕੋਈ ਡਾਇਰੈਕਟ ਕਨੈਕਸ਼ਨ ਨਹੀਂ ਹੈ ਤਾਂ ਐੱਨ. ਸੀ. ਬੀ. ਉਸ ਦੇ ਰਿਮਾਂਡ ਦੀ ਮੰਗ ਨਹੀਂ ਕਰ ਸਕਦੀ। ਕੋਰਟ 'ਚ ਸੁਣਵਾਈ ਦੌਰਾਨ ਕਈ ਮੁੱਦਿਆਂ 'ਤੇ ਬਹਿਸ ਹੋਈ।
ਜਲਦ ਹੋ ਸਕਦੀ ਹੈ ਰੀਆ ਦੀ ਗ੍ਰਿਫ਼ਤਾਰੀ
ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਜਲਦ ਹੀ ਰੀਆ ਦੀ ਵੀ ਗ੍ਰਿਫ਼ਤਾਰੀ ਸੰਭਵ ਹੈ। ਸੁਸ਼ਾਂਤ ਸਿੰਘ ਦੇ ਮੌਤ ਕੇਸ 'ਚ ਸੀ. ਬੀ. ਆਈ, ਈਡੀ ਸਮੇਤ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਕੇਂਦਰੀ ਜਾਂਚ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦਾ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਉਸ ਦੇ ਆਧਾਰ 'ਤੇ ਜਲਦ ਹੀ ਰੀਆ ਚੱਕਰਵਰਤੀ ਦੀ ਵੀ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ।
#WATCH: A verbal altercation broke out between Kaizen Ibrahim's lawyer and NCB team. Kaizen Ibrahim has been sent to 14-day judicial custody by a Mumbai court. #SushantSinghRajputCase pic.twitter.com/GuTJlDvo01
— ANI (@ANI) September 5, 2020
ਸੈਮੁਅਲ ਮਿਰਾਂਡਾ ਨੇ ਕੀਤੇ ਕਈ ਖ਼ੁਲਾਸੇ
ਦਰਅਸਲ ਇਸ ਮਾਮਲੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸੂਤਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਸੈਮੁਅਲ ਮਿਰਾਂਡਾ ਨੇ ਪੁੱਛਗਿੱਛ ਦੌਰਾਨ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਉਹ ਸੁਸ਼ਾਂਤ ਲਈ ਡਰੱਗ ਖ਼ਰੀਦ ਦਾ ਸੀ।
ਐੱਨ. ਸੀ. ਬੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਨਸ਼ਾ ਤਸਕਰ ਅਬਦੁਲ ਬਾਸਿਤ ਤੋਂ ਪੁੱਛਗਿੱਛ ਕੀਤੀ ਉਸ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਸ਼ੌਵਿਕ ਚੱਕਰਵਰਤੀ ਦੇ ਆਦੇਸ਼ਾਂ ਅਤੇ ਉਸ ਦੇ ਨਿਰਦੇਸ਼ 'ਤੇ ਉਹ ਨਸ਼ੇ ਦਾ ਸਾਮਾਨ ਖ਼ਰੀਦ ਦਾ ਸੀ।
Showik Chakraborty and Samuel Miranda reach NCB office in Mumbai; the duo has been sent to NCB custody till September 9. #SushantSinghRajputCase pic.twitter.com/MA1dTY2oLd
— ANI (@ANI) September 5, 2020
ਕੌਣ ਕਿਹੜੀਆਂ ਧਾਰਾਵਾਂ ਦੇ ਤਹਿਤ ਕੀਤਾ ਗਿਆ ਹੈ ਗ੍ਰਿਫ਼ਤਾਰ
ਐੱਨ. ਸੀ. ਬੀ. ਨੇ ਸ਼ੌਵਿਕ ਚੱਕਰਵਰਤੀ ਨੂੰ ਐੱਨ. ਡੀ. ਪੀ. ਐੱਸ. ਦੀ ਧਾਰਾ 20 (ਬੀ), 28, 29, 27 (ਏ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਧਾਰਾਵਾਂ ਦੇ ਤਹਿਤ ਨਸ਼ੇ ਦਾ ਸਮਾਨ ਭਾਵ ਨਸ਼ੀਲਾ ਪਦਾਰਥਾਂ ਦਾ ਪ੍ਰਯੋਗ, ਨਸ਼ੀਲਾ ਪਦਾਰਥਾਂ ਨੂੰ ਇਕੱਠਾ ਕਰਨਾ, ਇਸ ਦੇ ਨਾਲ ਹੀ ਨਸ਼ੀਲਾ ਪਦਾਰਥਾਂ ਦਾ ਟਰਾਂਸਪੋਰਟੇਸ਼ਨ ਕਰਨਾ, ਉਸ ਦੇ ਦਾਇਰੇ 'ਚ ਆਉਂਦਾ ਹੈ। ਸ਼ਨੀਵਾਰ ਨੂੰ ਸ਼ੌਵਿਕ ਅਤੇ ਮਿਰਾਂਡਾ ਨੂੰ ਮੁੰਬਈ ਸਥਿਤ ਸਥਾਨਕ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਐੱਨ. ਸੀ. ਬੀ. ਦੀ ਟੀਮ ਜਾਂਚ ਕਰਨ ਲਈ ਰਿਮਾਂਡ ਲਵੇਗੀ ਅਤੇ ਵਿਸਥਾਰ ਨਾਲ ਅੱਗੇ ਦੀ ਤਫ਼ਤੀਸ਼ ਕਰੇਗੀ।