ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਵੱਲੋਂ ‘ਸ਼ੌਂਕੀ ਸਰਦਾਰ’ ਨੂੰ ਦਿੱਲੀ ਪ੍ਰੈੱਸ ਕਾਨਫਰੰਸ 'ਚ ਪ੍ਰਸ਼ੰਸਾ

Monday, May 12, 2025 - 04:47 PM (IST)

ਦੇਸ਼-ਵਿਦੇਸ਼ ਦੇ ਨੁਮਾਇੰਦਿਆਂ ਵੱਲੋਂ ‘ਸ਼ੌਂਕੀ ਸਰਦਾਰ’ ਨੂੰ ਦਿੱਲੀ ਪ੍ਰੈੱਸ ਕਾਨਫਰੰਸ 'ਚ ਪ੍ਰਸ਼ੰਸਾ

ਨਵੀਂ ਦਿੱਲੀ: ਆਉਣ ਵਾਲੀ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਨੂੰ ਦਿੱਲੀ 'ਚ ਹੋਈ ਇੱਕ ਵਿਸ਼ਾਲ ਪ੍ਰੈਸ ਕਾਨਫਰੰਸ ਦੌਰਾਨ ਭਾਰੀ ਪ੍ਰਸ਼ੰਸਾ ਮਿਲੀ, ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ ਇਸ ਫਿਲਮ ਦੇ ਸ਼ਕਤੀਸ਼ਾਲੀ ਸੰਦੇਸ਼ ਦੀ ਸ਼ਲਾਘਾ ਕਰਨ ਵਾਸਤੇ ਇਕੱਠੇ ਹੋਏ।  ਇਸ ਮੌਕੇ ਕਈ ਮੁਲਕਾਂ ਦੇ ਨਮਾਇੰਦਿਆਂ ਨੇ ਹਿੱਸਾ ਲਿਆ, ਜਿਵੇਂ ਕਿ ਆਰਜਨਟੀਨਾ ਦੇ ਰਾਜਦੂਤ H.E. ਮਿਸਟਰ ਮਾਰੀਆਨੋ ਅਗੁਸਟਿਨ ਕਾਉਸੀਨੋ, ਟੀਮੋਰ-ਲੇਸਟੇ ਦੇ ਚਾਰਜ ਦ'ਅਫੇਅਰ H.E. ਮਿਸਟਰ ਅੰਟੋਨਿਓ ਮਾਰੀਆ ਡੀ ਜੀਸਸ ਦੋਸ ਸਾਂਤੋਸ, ਤੰਜਾਨੀਆ ਹਾਈ ਕਮਿਸ਼ਨ ਦੇ ਹੈੱਡ ਆਫ ਚਾਂਸਰੀ ਮਿਸਟਰ ਡਿਓਗਰੇਟਿਅਸ ਜੇ. ਡੋਟੋ, ਪਾਪੁਆ ਨਿਊ ਗਿਨੀ ਦੇ ਡਿਫੈਂਸ ਐਡਵਾਈਜ਼ਰ ਕਰਨਲ ਐਡੀਸਨ ਕੈਲਯੋ ਨੈਪਿਓ, ਫਿਲੀਸਤਿਨ ਦੇ ਐਂਬੈਸੀ ਕੌਂਸਲਰ ਮਿਸਟਰ ਬਾਸਮ ਹੇਲਿਸ, ਸੋਮਾਲੀਆ ਦੇ ਕਮਰਸ਼ੀਅਲ ਅਟਾਚੇ ਮਿਸਟਰ ਅਬਦੀਰੀਸਾਕ ਸਈਦ ਨੂਰ, ਅਤੇ ਇਜ਼ਰਾਈਲ ਐਂਬੈਸੀ ਦੇ ਮੀਡੀਆ ਡਿਪਾਰਟਮੈਂਟ ਤੋਂ ਮਿਸਟਰ ਆਯੁਸ਼ਮਾਨ ਪਾਂਡੇ।

PunjabKesari

ਜ਼ਿਕਰਯੋਗ ਹੈ ਕਿ ਸ਼ੌਂਕੀ ਸਰਦਾਰ 'ਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਂ ਬੱਬੂ ਮਾਨ ਤੇ ਗੁਰੂ ਰੰਧਾਵਾ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਨਾਲ ਗੱਗੂ ਗਿੱਲ, ਨਿਮਰਤ ਕੌਰ ਧਾਲੀਵਾਲ, ਹਸ਼ਨੀਨ ਚੌਹਾਨ ਅਤੇ ਸੁਨੀਤਾ ਧੀਰ ਵੀ ਸ਼ਾਨਦਾਰ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫਿਲਮ ਡਾਇਰੈਕਟ ਕਰ ਰਹੇ ਹਨ ਧੀਰਜ ਕੇਦਾਰਨਾਥ ਰਤਨ ਤੇ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਤੇ ਹਰਜੋਤ ਸਿੰਘ। ਫਿਲਮ ਨੂੰ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਅਤੇ 751 ਫਿਲਮਜ਼ ਵੱਲੋਂ ਪੇਸ਼ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰ, ਬਹਾਦੁਰੀ ਤੇ ਪਹਚਾਣ 'ਤੇ ਆਧਾਰਿਤ ਇਹ ਕਹਾਣੀ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦਾ ਇਰਾਦਾ ਰੱਖਦੀ ਹੈ। ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਦਰਦਾਨਾਂ ਦੀ ਮੌਜੂਦਗੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਸ਼ੌਂਕੀ ਸਰਦਾਰ ਇਕ ਵਿਸ਼ਵ ਪੱਧਰੀ ਕਲਾ ਰਚਨਾ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News