ਹਾਲਾਤਾਂ ਤੋਂ ਮਜ਼ਬੂਰ ਹੋ ਕੇ ਇਨ੍ਹਾਂ ਪ੍ਰਸਿੱਧ ਕਲਾਕਾਰਾਂ ਨੇ ਚੁੱਕੇ ਖੌਫਨਾਕ ਕਦਮ

Tuesday, Oct 08, 2024 - 03:12 PM (IST)

ਐਂਟਰਟੇਨਮੈਂਟ ਡੈਸਕ : ਮਨੋਰੰਜਨ ਉਦਯੋਗ ਓਨਾ ਗਲੈਮਰਸ ਨਹੀਂ ਹੈ, ਜਿੰਨਾ ਇਹ ਬਾਹਰੋਂ ਦਿਖਾਈ ਦਿੰਦਾ ਹੈ। ਸਿਤਾਰੇ ਬੇਸ਼ੱਕ ਬਾਹਰੋਂ ਖੁਸ਼ ਦਿਖਾਈ ਦਿੰਦੇ ਹਨ ਪਰ ਅੰਦਰੋਂ ਵੀ ਓਨੇ ਹੀ ਦੁਖੀ ਹੁੰਦੇ ਹਨ। ਉਹ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਚਿਹਰਿਆਂ 'ਤੇ ਦਿਖਾਉਣ ਨਹੀਂ ਦਿੰਦੇ ਹਨ। ਸੰਘਰਸ਼ ਦੇ ਦਿਨਾਂ ਦੌਰਾਨ ਸੈਲੇਬ੍ਰਿਟੀਜ਼ ਨੂੰ ਕਈ ਮੁਸ਼ਕਿਲ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ 'ਚ ਕਈ ਵਾਰ ਕਲਾਕਾਰਾਂ ਦੇ ਮਨ 'ਚ ਆਤਮਹੱਤਿਆ ਦੇ ਖ਼ਿਆਲ ਆਉਂਦੇ ਹਨ। ਅਜਿਹੇ ਕਈ ਕਲਾਕਾਰ ਹਨ, ਜਿਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਹਾਲਾਤ ਸੁਧਰ ਗਏ ਹਨ ਤਾਂ ਉਹ ਇੰਡਸਟਰੀ ਦੇ ਸਟਾਰ ਬਣ ਗਏ ਹਨ। ਅੱਜ ਅਸੀ ਤੁਹਾਨੂੰ ਉਨ੍ਹਾਂ ਬਾਰੇ ਦੱਸਾਂਗੇ।

ਇਹ ਖ਼ਬਰ ਵੀ ਪੜ੍ਹੋ  ਪ੍ਰਸਿੱਧ ਅਦਾਕਾਰ 'ਤੇ 1 ਕਰੋੜ ਦੀ ਧੋਖਾਧੜੀ! ਪੜ੍ਹੋ ਪੂਰਾ ਮਾਮਲਾ

ਮ੍ਰਿਣਾਲ ਠਾਕੁਰ
ਮ੍ਰਿਣਾਲ ਹੁਣ ਨਾ ਸਿਰਫ ਬਾਲੀਵੁੱਡ ਸਗੋਂ ਦੱਖਣ ਭਾਰਤ 'ਚ ਵੀ ਇੱਕ ਚੋਟੀ ਦੀ ਅਭਿਨੇਤਰੀ ਬਣ ਗਈ ਹੈ। ਫ਼ਿਲਮ ਨਿਰਮਾਤਾ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸ ਨੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਿਆ ਸੀ। ਮ੍ਰਿਣਾਲ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ। ਇਸ ਤੋਂ ਬਾਅਦ ਫਿਲਮਾਂ 'ਚ ਐਂਟਰੀ ਕੀਤੀ। ਮ੍ਰਿਣਾਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਸੰਘਰਸ਼ ਦੇ ਦਿਨਾਂ 'ਚ ਉਨ੍ਹਾਂ ਦੀ ਕਿੱਤੇ ਗੱਲ ਨਹੀਂ ਬਣ ਪਾਉਂਦੀ ਸੀ ਤਾਂ ਉਸ ਨੇ ਟਰੇਨ ਅੱਗੇ ਛਾਲ ਮਾਰਨ ਦਾ ਫੈਸਲਾ ਕੀਤਾ ਸੀ। ਆਤਮਹੱਤਿਆ ਦੇ ਖ਼ਿਆਲ ਉਸ ਦੇ ਮਨ 'ਚ ਵਾਰ-ਵਾਰ ਆ ਰਹੇ ਸੀ।

ਇਹ ਖ਼ਬਰ ਵੀ ਪੜ੍ਹੋ  - ਮੁੜ ਕਸੂਤੀ ਫਸੀ ਕੰਗਨਾ ਰਣੌਤ, ਜਾਰੀ ਹੋ ਗਿਆ ਨੋਟਿਸ

ਅਮਿਤ ਸਾਧ
ਅਮਿਤ ਸਾਧ ਨੇ ਕਈ ਹਿੱਟ ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਸੁਸ਼ਾਂਤ ਨਾਲ ਫ਼ਿਲਮ 'ਕਾਈ ਪੋ ਛੇ' 'ਚ ਕੰਮ ਕੀਤਾ ਸੀ। ਅਮਿਤ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਇਕ ਸਮੇਂ ਉਨ੍ਹਾਂ ਨੇ ਐਕਟਿੰਗ ਛੱਡਣ ਦਾ ਮਨ ਬਣਾ ਲਿਆ ਸੀ। ਇਕ ਸਮਾਂ ਅਜਿਹਾ ਆਇਆ ਜਦੋਂ ਉਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ। ਅਮਿਤ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਚਾਰ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਮਨੋਜ ਬਾਜਪਾਈ
ਮਨੋਜ ਬਾਜਪਾਈ ਦਾ ਇੰਡਸਟਰੀ 'ਚ ਇਕ ਵੱਖਰਾ ਸਥਾਨ ਹੈ। ਉਨ੍ਹਾਂ ਬਚਪਨ 'ਚ ਹੀ ਸੋਚ ਲਿਆ ਸੀ ਕਿ ਉਹ ਇੱਕ ਅਭਿਨੇਤਾ ਬਣੇਗਾ। ਜਦੋਂ ਉਨ੍ਹਾਂ ਨੂੰ ਐੱਨ. ਐੱਸ. ਡੀ. 'ਚ ਦਾਖ਼ਲਾ ਨਾ ਮਿਲਿਆ ਤਾਂ ਉਹ ਬਹੁਤ ਟੁੱਟ ਗਏ ਸਨ ਅਤੇ ਉਨ੍ਹਾਂ ਦੇ ਮਨ 'ਚ ਖ਼ੁਦਕੁਸ਼ੀ ਕਰਨ ਦਾ ਖ਼ਿਆਲ ਆਇਆ ਸੀ। ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News