SHOCKED : ਸੰਜੇ-ਸਲਮਾਨ ਦੀ ਦੋਸਤੀ ''ਚ ਦਰਾਰ
Monday, Mar 07, 2016 - 09:03 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਜੇ ਦੱਤ ਅਤੇ ਅਦਾਕਾਰ ਸਲਮਾਨ ਖਾਨ ਦੀ ਦੋਸਤੀ ਪੂਰੇ ਬਾਲੀਵੁੱਡ ''ਚ ਮਸ਼ਹੂਰ ਹੈ। ਹਮੇਸ਼ਾ ਮਾੜੇ ਸਮੇਂ ''ਚ ਦੋਵਾਂ ਨੇ ਇਕ-ਦੂਜੇ ਦਾ ਹੌਸਲਾ ਵਧਾਇਆ ਹੈ ਪਰ ਇਹ ਖਬਰ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਹੈ ਕਿ ਸੰਜੇ ਦੱਤ ਦੇ ਰਿਹਾਅ ਹੋਣ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਸਲਮਾਨ ਸੰਜੂ ਦੀ ਰਿਹਾਈ ''ਤੇ ਇਕ ਪਾਰਟੀ ਦੇਵੇਗਾ ਪਰ ਪਤਾ ਲੱਗਾ ਹੈ ਕਿ ਸਲਮਾਨ ਨੇ ਪਾਰਟੀ ਤਾਂ ਦੂਰ ਅਜੇ ਤੱਕ ਸੰਜੂ ਨੂੰ ਮਿਲਣ ਦਾ ਵੀ ਪ੍ਰੋਗਰਾਮ ਨਹੀਂ ਬਣਾਇਆ ਹੈ ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਖੁਦ ਸੰਜੇ ਦੱਤ ਨੇ।
ਜ਼ਿਕਰਯੋਗ ਹੈ ਕਿ ਹਾਲ ਹੀ ''ਚ ਦੋਵੇਂ ਇਕ ਵਿਆਹ ਦੀ ਰਿਸੈਪਸ਼ਨ ''ਚ ਸ਼ਾਮਲ ਹੋਏ ਸਨ ਪਰ ਉਥੇ ਵੀ ਸਲਮਾਨ ਸੰਜੇ ਨੂੰ ਨਹੀਂ ਮਿਲੇ। ਹੁਣ ਇਹ ਸਵਾਲ ਉਠ ਰਿਹਾ ਹੈ ਕਿ ਕੀ ਸਲਮਾਨ ਸੰਜੇ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਹਾਲਾਂਕਿ ਇਸ ਸਵਾਲ ਦਾ ਜਵਾਬ ਸਲਮਾਨ ਹੀ ਸਹੀ-ਸਹੀ ਦੇ ਸਕਦਾ ਹੈ। ਉਂਝ ਸਲਮਾਨ ਤੇ ਸੰਜੇ ਦੀ ਜੋੜੀ ਫਿਲਮਾਂ ''ਚ ਵੀ ਕਾਫੀ ਹਿੱਟ ਰਹੀ ਹੈ। ਜਾਣਕਾਰੀ ਅਨੁਸਾਰ ਫਿਲਮ ''ਸਾਜਨ'', ''ਚੱਲ ਮੇਰੇ ਭਾਈ'' ਵਰਗੀਆਂ ਫਿਲਮਾਂ ''ਚ ਦੋਵਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰ ਸੰਜੇ ਦੱਤ ਤਾਂ ਸਲਮਾਨ ਨੂੰ ਆਪਣੇ ਛੋਟੇ ਭਰਾ ਵਾਂਗ ਮੰਨਦੇ ਹਨ।