ਸ਼ੋਏਬ ਇਬਰਾਹਿਮ ਨੇ ਰਮਜ਼ਾਨ ਦੌਰਾਨ ਮਨਾਇਆ ਆਪਣੀ ਸੱਸ ਦਾ ਜਨਮਦਿਨ
Tuesday, Mar 25, 2025 - 06:04 PM (IST)

ਮੁੰਬਈ- ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਟੀਵੀ ਇੰਡਸਟਰੀ ਦੇ ਮਸ਼ਹੂਰ ਸਟਾਰ ਕਪਲਸ ਵਿੱਚੋਂ ਇੱਕ ਹਨ। ਕੰਮ ਵਿਚ ਰੁੱਝੇ ਹੋਣ ਦੇ ਬਾਵਜੂਦ ਇਹ ਜੋੜਾ ਪਰਿਵਾਰ ਲਈ ਸਮਾਂ ਕੱਢ ਹੀ ਲੈਂਦਾ ਹੈ। ਹਾਲ ਹੀ ਵਿੱਚ ਸ਼ੋਏਬ ਇਬਰਾਹਿਮ ਨੇ ਆਪਣੀ ਸੱਸ ਅਤੇ ਦੀਪਿਕਾ ਨੇ ਆਪਣੀ ਮਾਂ ਦਾ ਜਨਮਦਿਨ ਮਨਾਇਆ।
ਇਸ ਜਸ਼ਨ ਵਿੱਚ ਪਰਿਵਾਰ ਦੇ ਨਜ਼ਦੀਕੀ ਮੈਂਬਰ ਸ਼ਾਮਲ ਹੋਏ। ਇਸ ਦਿਨ ਨੂੰ ਖਾਸ ਬਣਾਉਣ ਲਈ, ਦੀਪਿਕਾ ਨੇ ਆਪਣਾ ਜ਼ਿਆਦਾਤਰ ਸਮਾਂ ਕੇਕ ਦੀ ਚੋਣ ਕਰਨ ਵਿੱਚ ਲਗਾਇਆ। ਇਹ ਸਭ ਉਨ੍ਹਾਂ ਦੇ ਚੈਨਲ 'ਤੇ ਨਵੀਂ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਜਨਮਦਿਨ ਦੇ ਜਸ਼ਨਾਂ ਤੋਂ ਇਲਾਵਾ, ਪਰਿਵਾਰ ਰਮਜ਼ਾਨ ਅਤੇ ਇਫਤਾਰ ਮਨਾਉਣ ਵਿੱਚ ਰੁੱਝਿਆ ਹੋਇਆ ਹੈ।