ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਪੋਸਟ ਸਾਂਝੀ ਕਰ ਦੱਸਿਆ ਕਾਰਨ

05/12/2022 4:57:43 PM

ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਹੈ, ਜੋ ਹਮੇਸ਼ਾ ਆਪਣੀ ਲੁਕ ਅਤੇ ਕੰਮ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਸ਼ਿਲਪਾ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਪਲ-ਪਲ ਦੀ ਅਪਡੇਟ ਦਿੰਦੀ ਰਹਿੰਦੀ ਹੈ, ਪਰ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪ੍ਰਸ਼ੰਸਕ ਹੁਣ ਸ਼ਿਲਪਾ ਨਾਲ ਜੁੜੇ ਕੋਈ ਪੋਸਟ ਨਹੀਂ ਦੇਖ ਪਾਉਣਗੇ, ਕਿਉਂਕਿ ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਕਿਨਾਰਾ ਕਰ ਲਿਆ ਹੈ। ਸ਼ਿਲਪਾ ਨੇ ਆਪਣੀ ਆਖਰੀ ਪੋਸਟ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦੀ ਵਜ੍ਹਾ ਵੀ ਦੱਸੀ ਹੈ।

PunjabKesari
ਇੰਸਟਾਗ੍ਰਾਮ 'ਤੇ ਇਕ ਬਲੈਕ ਪੋਸਟ ਸਾਂਝੀ ਕਰ ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ-'ਇਕਰਸਤਾ (ਮੋਨੋਟਨੀ) ਤੋਂ ਉਭ ਗਈ ਹਾਂ। ਸਭ ਕੁਝ ਇਕ ਤਰ੍ਹਾਂ ਦਾ ਦਿਖ ਰਿਹਾ ਹੈ। ਸੋਸ਼ਲ ਮੀਡੀਆ ਤੋਂ ਦੂਰ ਜਾ ਰਹੀ ਹਾਂ, ਜਦੋਂ ਤੱਕ ਮੈਨੂੰ ਇਕ ਨਵੀਂ ਲੁਕ ਨਹੀਂ ਮਿਲ ਜਾਂਦੀ'।  ਸ਼ਿਲਪਾ ਸ਼ੈੱਟੀ ਨੇ ਇਹ ਪੋਸਟ ਟਵਿੱਟਰ 'ਤੇ ਵੀ ਸਾਂਝੀ ਕੀਤੀ ਹੈ। ਅਦਾਕਾਰਾ ਦੇ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਦੇ ਵਿਚਾਲੇ ਸਨਸਨੀ ਮਚ ਗਈ ਹੈ ਅਤੇ ਕਈ ਉਨ੍ਹਾਂ ਦੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਤੋਂ ਕਾਫੀ ਨਿਰਾਸ਼ ਵੀ ਨਜ਼ਰ ਆ ਰਹੇ ਹਨ।

PunjabKesari
ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ 'ਤੇ 25.4 ਮਿਲੀਅਨ ਅਤੇ ਟਵਿੱਟਰ 'ਤੇ 6.4 ਮਿਲੀਅਨ ਫੋਲੋਅਰਸ ਹਨ। ਜੇਕਰ ਅਦਾਕਾਰਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਗੋਆ 'ਚ ਰੋਹਿਤ ਸ਼ੈੱਟੀ ਦੀ ਵੈੱਬ ਸੀਰਜ਼ 'ਇੰਡੀਅਨ ਪੁਲਸ ਫੋਰਸ' ਦੀ ਸ਼ੂਟਿੰਗ ਕਰ ਰਹੀ ਹੈ। ਉਹ ਡਾਇਰੈਕਟਰ ਦੇ ਕਾਪ ਯੂਨੀਵਰਸ ਦੀ ਪਹਿਲੀ ਫੀਮੇਲ ਕਾਪ ਹੈ। ਬੀਤੇ ਦਿਨੀਂ ਇਸ ਵੈੱਬ ਸੀਰੀਜ਼ ਤੋਂ ਉਨ੍ਹਾਂ ਦੀ ਪਹਿਲੀ ਲੁਕ ਵੀ ਸਾਹਮਣੇ ਆਈ ਹੈ।


Aarti dhillon

Content Editor

Related News