ਸ਼ਿਲਪਾ ਸ਼ੈੱਟੀ ਨੂੰ ਨਹੀਂ ਮਿਲੀ ‘ਸਪਾਈਡਰਮੈਨ : ਨੋ ਵੇ ਹੋਮ’ ਦੀ ਟੀਕਟ ਪਰ ਸਪਾਈਡਰਮੈਨ ਨਾਲ ਹੋ ਗਈ ਮੁਲਾਕਾਤ!

Thursday, Dec 16, 2021 - 12:56 PM (IST)

ਸ਼ਿਲਪਾ ਸ਼ੈੱਟੀ ਨੂੰ ਨਹੀਂ ਮਿਲੀ ‘ਸਪਾਈਡਰਮੈਨ : ਨੋ ਵੇ ਹੋਮ’ ਦੀ ਟੀਕਟ ਪਰ ਸਪਾਈਡਰਮੈਨ ਨਾਲ ਹੋ ਗਈ ਮੁਲਾਕਾਤ!

ਮੁੰਬਈ (ਬਿਊਰੋ)– ਮਾਰਵਲ ਸਟੂਡੀਓ ਦੀ ਚਰਚਿਤ ਫ਼ਿਲਮ ‘ਸਪਾਈਡਰਮੈਨ : ਨੋ ਵੇ ਹੋਮ’ ਲੰਬੇ ਸਮੇਂ ਤੋਂ ਸੁਰਖ਼ੀਆਂ ’ਚ ਬਣੀ ਹੋਈ ਹੈ। ਇਸ ਫ਼ਿਲਮ ਨੂੰ ਲੈ ਕੇ ਸਪਾਈਡਰਮੈਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਆਲਮ ਇਹ ਹੈ ਕਿ ‘ਸਪਾਈਡਰਮੈਨ : ਨੋ ਵੇ ਹੋਮ’ ਦੀ ਐਡਵਾਂਸ ਬੁਕਿੰਗ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਇਸ ਫ਼ਿਲਮ ਨੂੰ ਦੇਖਣ ਦੀ ਇੰਨੀ ਤਕੜੀ ਹੋੜ ਹੈ ਕਿ ਬਹੁਤ ਸਾਰੀਆਂ ਥਾਵਾਂ ’ਤੇ ‘ਸਪਾਈਡਰਮੈਨ : ਨੋ ਵੇ ਹੋਮ’ ਦੀ ਟਿਕਟ ਮਿਲਣੀ ਮੁਸ਼ਕਿਲ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੀ. ਐੱਮ. ਚੰਨੀ ਨੇ ਗਾਇਕਾਂ, ਅਦਾਕਾਰਾਂ ਤੇ ਸੰਗੀਤਕਾਰਾਂ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਐਵਾਰਡਾਂ ਨਾਲ ਕੀਤਾ ਸਨਮਾਨਿਤ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਵੀ ਫ਼ਿਲਮ ‘ਸਪਾਈਡਰਮੈਨ : ਨੋ ਵੇ ਹੋਮ’ ਲਈ ਟਿਕਟਾਂ ਨਹੀਂ ਮਿਲ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਉਸ ਨੇ ਆਪਣੀ ਇਕ ਵੀਡੀਓ ਰਾਹੀਂ ਕੀਤਾ ਹੈ।

ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਮਜ਼ਾਕੀਆ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਦੱਸਿਆ ਹੈ ਕਿ ਉਸ ਨੂੰ ’ਸਪਾਈਡਰਮੈਨ : ਨੋ ਵੇ ਹੋਮ’ ਦੀ ਟਿਕਟ ਨਹੀਂ ਮਿਲ ਰਹੀ ਹੈ। ਇੰਨਾ ਹੀ ਨਹੀਂ, ਸ਼ਿਲਪਾ ਸ਼ੈੱਟੀ ਖ਼ੁਦ ‘ਸਪਾਈਡਰਮੈਨ’ ਤੋਂ ਉਸ ਦੀ ਫ਼ਿਲਮ ਦੀਆਂ ਟਿਕਟਾਂ ਮੰਗਦੀ ਨਜ਼ਰ ਆ ਰਹੀ ਹੈ।

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਵੀਡੀਓ ਸਾਂਝੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News