ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੇ ਰਿਸ਼ਤੇ 'ਚ ਆਈ ਦਰਾੜ! ਟਵੀਟ ਕਰ ਲਿਖਿਆ- ਅਸੀਂ ਵੱਖ ਹੋ ਗਏ ਹਾਂ...
Friday, Oct 20, 2023 - 12:12 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਜੋੜੀ ਬਾਲੀਵੁੱਡ ਦੇ ਗਲਿਆਰਿਆਂ 'ਚ ਅਕਸਰ ਚਰਚਾ 'ਚ ਰਹਿੰਦੀ ਹੈ। ਪ੍ਰਸ਼ੰਸਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਰਿਸ਼ਤੇ ਨੂੰ ਡੂੰਘਾ ਹੁੰਦਾ ਦੇਖਿਆ ਹੈ, ਵੱਡੀਆਂ ਚੁਣੌਤੀਆਂ 'ਚੋਂ ਲੰਘਦੇ ਹੋਏ ਅਤੇ ਮੁਸ਼ਕਿਲ ਸਮੇਂ 'ਚ ਇੱਕ-ਦੂਜੇ ਦਾ ਸਮਰਥਨ ਕਰਦੇ ਹੋਏ। ਜਦੋਂ ਰਾਜ ਕੁੰਦਰਾ ਜ਼ੇਲ੍ਹ ਗਏ ਸਨ ਤਾਂ ਸ਼ਿਲਪਾ ਸ਼ੈੱਟੀ ਨੇ ਬਹੁਤ ਮਾੜੇ ਦਿਨ ਦੇਖੇ ਸਨ। ਹੁਣ ਇਸ ਸਬੰਧੀ ਫ਼ਿਲਮ UT69 ਵੀ ਆਉਣ ਵਾਲੀ ਹੈ ਪਰ ਲੱਗਦਾ ਹੈ ਕਿ ਇਸ ਜੋੜੇ ਦਾ ਰਿਸ਼ਤਾ ਔਖੇ ਹਾਲਾਤਾਂ 'ਚ ਮਰ ਗਿਆ ਹੈ। ਘੱਟੋ-ਘੱਟ ਇਹੀ ਸੰਕੇਤ ਸਾਨੂੰ ਰਾਜ ਕੁੰਦਰਾ ਦੇ ਨਵੇਂ ਟਵੀਟ ਤੋਂ ਮਿਲ ਰਿਹਾ ਹੈ।
ਰਾਜ ਕੁੰਦਰਾ ਨੇ ਮਾਈਕ੍ਰੋ ਬਲਾਗਿੰਗ ਸਾਈਟ ਐਕਸ (ਟਵਿੱਟਰ) 'ਤੇ ਟਵੀਟ ਕਰਕੇ ਹਲਚਲ ਮਚਾ ਦਿੱਤੀ ਹੈ। ਉਸ ਨੇ ਲਿਖਿਆ, 'ਅਸੀਂ ਵੱਖ ਹੋ ਗਏ ਹਾਂ ਅਤੇ ਕਿਰਪਾ ਕਰਕੇ ਇਸ ਮੁਸ਼ਕਿਲ ਸਮੇਂ 'ਚ ਸਾਨੂੰ ਸਮਾਂ ਦਿਓ।' ਰਾਜ ਨੇ ਆਪਣੇ ਟਵੀਟ 'ਚ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਕੀ ਉਸ ਦਾ ਅਤੇ ਸ਼ਿਲਪਾ ਸ਼ੈੱਟੀ ਦਾ ਰਿਸ਼ਤਾ ਸੱਚਮੁੱਚ ਖ਼ਤਮ ਹੋ ਰਿਹਾ ਹੈ ਜਾਂ ਇਹ ਮਜ਼ਾਕ ਹੈ? ਇਸ ਟਵੀਟ ਨੂੰ ਦੇਖ ਕੇ ਯੂਜ਼ਰਸ ਦੇ ਦਿਮਾਗ 'ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਕੁਝ ਦਾ ਮੰਨਣਾ ਹੈ ਕਿ ਇਹ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਦਾ ਨਵਾਂ ਤਰੀਕਾ ਹੈ।
ਰਾਜ ਕੁੰਦਰਾ ਦਾ ਟਵੀਟ
ਅਜਿਹੇ 'ਚ ਯੂਜ਼ਰਸ ਨੇ ਰਾਜ ਕੁੰਦਰਾ ਦੇ ਟਵੀਟ 'ਤੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। ਇਕ ਯੂਜ਼ਰ ਨੇ ਲਿਖਿਆ, 'ਤੁਹਾਡਾ ਕੀ ਮਤਲਬ, ਵੱਖ ਹੋ ਗਿਆ? ਤਲਾਕ?' ਇਕ ਹੋਰ ਨੇ ਲਿਖਿਆ, 'ਬਹੁਤ ਦੁਖੀ।' ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਹੈ। ਜਦੋਂ ਕਿ ਕੁਝ ਨੇ ਟਿੱਪਣੀ ਕੀਤੀ, 'ਕੀ ਇਹ ਡਰਾਮਾ ਹੈ?', 'ਕੀ ਤੁਸੀਂ ਇਹ ਸਭ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਲਿਖ ਰਹੇ ਹੋ?', 'ਪਬਲੀਸਿਟੀ ਸਟੰਟ'।
We have separated and kindly request you to give us time during this difficult period 🙏💔
— Raj Kundra (@onlyrajkundra) October 19, 2023
ਰਾਜ ਕੁੰਦਰਾ ਫ਼ਿਲਮ ਬਣਾ ਰਹੇ ਹਨ
ਰਾਜ ਕੁੰਦਰਾ ਸਾਲ 2021 'ਚ ਪੋਰਨਗ੍ਰਾਫੀ ਮਾਮਲੇ 'ਚ ਜੇਲ੍ਹ ਗਿਆ ਸੀ। ਹੁਣ ਉਹ ਆਪਣੇ ਤਜ਼ਰਬੇ 'ਤੇ ਆਧਾਰਿਤ ਫ਼ਿਲਮ 'ਯੂਟੀ69' ਲੈ ਕੇ ਆਏ ਹਨ। ਫ਼ਿਲਮ 'UT69' ਦਾ ਟਰੇਲਰ 18 ਅਕਤੂਬਰ ਨੂੰ ਰਿਲੀਜ਼ ਹੋਇਆ ਸੀ। ਇਸ 'ਚ ਤੁਸੀਂ ਰਾਜ ਕੁੰਦਰਾ ਨੂੰ ਪੋਰਨਗ੍ਰਾਫੀ ਮਾਮਲੇ 'ਚ ਜੇਲ੍ਹ ਜਾਂਦੇ ਹੋਏ ਦੇਖੋਗੇ। ਟਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਰਾਜ ਕੁੰਦਰਾ ਦੇ ਕੱਪੜੇ ਵੀ ਉਤਾਰ ਦਿੱਤੇ ਗਏ ਸਨ। ਉਸ ਨੂੰ ਬਹੁਤ ਮਾੜਾ ਖਾਣਾ ਖੁਆਇਆ ਜਾਂਦਾ ਸੀ ਅਤੇ ਕਿਸ ਤਰ੍ਹਾਂ ਉਸ ਨੂੰ ਹੋਰ ਕੈਦੀਆਂ 'ਚ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਦੀ ਪਤਨੀ ਸ਼ਿਲਪਾ ਸ਼ੈੱਟੀ ਬਾਰੇ ਭੱਦੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਸਨ। ਇਹ ਫ਼ਿਲਮ 3 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਨਾਲ ਰਾਜ ਕੁੰਦਰਾ ਆਪਣੀ ਫ਼ਿਲਮੀ ਸ਼ੁਰੂਆਤ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।