ਸ਼ਿਲਪਾ ਸ਼ੈੱਟੀ ਨੇ ਜਾਰੀ ਕੀਤਾ ਨੋਟ, ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ 'ਤੇ ਸ਼ਰੇਆਮ ਲਿਖੀਆਂ ਇਹ ਗੱਲਾਂ

08/02/2021 4:18:12 PM

ਮੁੰਬਈ (ਬਿਊਰੋ) - ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇੰਨੀਂ ਦਿਨੀਂ ਬੁਰੇ ਦੌਰ 'ਚੋਂ ਗੁਜਰ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਇਸ ਸਭ ਦੇ ਚਲਦਿਆਂ ਸ਼ਿਲਪਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੂੰ ਕਾਫ਼ੀ ਟਰੋਲ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਾਲ ਹੀ 'ਚ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ, ਜੋ ਕਿ ਇੰਟਰਨੈੱਟ 'ਤੇ ਕਾਫ਼ੀ ਵਾਇਰਲ  ਹੋ ਰਿਹਾ ਹੈ। 

ਸ਼ਿਲਪਾ ਸ਼ੈੱਟੀ ਨੇ ਜਾਰੀ ਕੀਤਾ ਨੋਟ
ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਨੋਟ ਜਾਰੀ ਕੀਤਾ ਹੈ, ਜਿਸ 'ਚ ਉਸ ਨੇ ਲਿਖਿਆ ਹੈ ''ਹਾਂ ਪਿਛਲੇ ਕੁਝ ਦਿਨ ਬਹੁਤ ਮੁਸ਼ਕਿਲ ਭਰੇ ਰਹੇ ਹਨ। ਕਈ ਅਫਵਾਹਾਂ ਅਤੇ ਦੋਸ਼ ਸਾਡੇ 'ਤੇ ਲੱਗ ਰਹੇ ਹਨ। ਮੀਡੀਆ ਅਤੇ ਮੇਰੇ ਸ਼ੁਭ ਚਿੰਤਕਾਂ ਨੇ ਮੇਰੇ ਬਾਰੇ ਕਈ ਗੱਲਾਂ ਆਖੀਆਂ ਹਨ। ਮੈਨੂੰ ਹੀ ਨਹੀਂ ਪਰਿਵਾਰ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ। ਸਾਡੇ 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ ਪਰ ਮੈਂ ਹਾਲੇ ਇਸ ਮਾਮਲੇ 'ਤੇ ਕੁਝ ਨਹੀਂ ਕਿਹਾ ਅਤੇ ਮੈਂ ਇਸ ਮਾਮਲੇ 'ਚ ਚੁੱਪ ਰਹਿਣਾ ਚਾਹੁੰਦੀ ਹਾਂ। ਮੇਰੇ ਨਾਂ 'ਤੇ ਝੂਠੀਆਂ ਗੱਲਾਂ ਨਾ ਬਣਾਓ। ਇੱਕ ਅਦਾਕਾਰਾ ਹੋਣ ਕਰਕੇ ਮੇਰੀ ਇੱਕ ਫ਼ਿਲਾਸਫੀ ਹੈ ਕਿ ਕਦੇ ਸ਼ਿਕਾਇਤ ਨਾ ਕਰੋ ਤੇ ਕਦੇ ਸਫਾਈ ਨਾ ਦਿਓ। ਮੈਂ ਬਸ ਇਹ ਕਹਾਂਗੀ ਕਿ ਹੁਣ ਜਾਂਚ ਚੱਲ ਰਹੀ ਹੈ। ਮੈਨੂੰ ਮੁੰਬਈ ਪੁਲਸ ਤੇ ਭਾਰਤ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਵਿਸ਼ਵਾਸ਼ ਹੈ।''

PunjabKesari

19 ਜੁਲਾਈ ਨੂੰ ਹੋਈ ਸੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ
ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਅਸ਼ਲੀਲ ਫ਼ਿਲਮਾਂ ਦਾ ਕਾਰੋਬਾਰ ਕਰਨ ਦੇ ਦੇਸ਼ 'ਚ ਗ੍ਰਿਫ਼ਤਾਰ ਕੀਤਾ ਗਿਆ । ਹਾਲਾਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ 'ਗ਼ੈਰ' ਦੱਸਿਆ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਦਾ ਅਸਲੀ ਕਾਰਨ ਦੱਸਦੇ ਹੋਏ, ਸਰਕਾਰੀ ਵਕੀਲ ਅਰੁਣਾ ਪਈ ਨੇ ਬੰਬੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ whatsapp group ਤੇ ਚੈਟ ਨੂੰ ਹਟਾਉਣ (ਸਬੂਤ ਨਸ਼ਟ) ਕਰਨ ਦੀ ਗੱਲ ਆਖੀ ਸੀ। ਰਾਜ ਕੁੰਦਰਾ ਦੇ ਆਈ. ਟੀ. ਸਹਿਯੋਗੀ ਰਿਆਨ ਥੋਰਪ ਨੂੰ ਵੀ ਸਬੂਤ ਮਿਟਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

PunjabKesari

ਸਰਕਾਰੀ ਵਕੀਲ ਦਾ ਖ਼ੁਲਾਸਾ
ਸਰਕਾਰੀ ਵਕੀਲ ਨੇ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਮੁੰਬਈ ਅਪਰਾਧ ਸ਼ਾਖਾ ਨੇ ਦੋ ਐਪਸ, ਕਥਿਤ ਤੌਰ 'ਤੇ Hot Shots ਤੇ Bolly fame ਤੋਂ 51 ਅਸ਼ਲੀਲ ਫ਼ਿਲਮਾਂ ਜ਼ਬਤ ਕੀਤੀਆਂ ਸਨ। ਅਰੁਣਾ ਪਈ ਨੇ ਇਹ ਵੀ ਕਿਹਾ ਕਿ ਰਾਜ ਕੁੰਦਰਾ ਵੱਲੋਂ ਉਨ੍ਹਾਂ ਦੇ Hotshot App 'ਤੇ ਉਨ੍ਹਾਂ ਦੇ ਜੀਜਾ ਪ੍ਰਦੀਪ ਬਖਸ਼ੀ ਨਾਲ ਇਕ ਈਮੇਲ ਸੀ, ਜੋ ਲੰਡਨ 'ਚ ਇਕ ਕੰਪਨੀ ਦੇ ਮਾਲਕ ਹਨ।
ਪੁਲਸ ਰਾਜ ਕੁੰਦਰਾ ਦੇ ਇਲਾਵਾ ਯਸ਼ ਠਾਕੁਰ ਉਰਫ਼ ਅਰਵਿੰਦ ਸ਼੍ਰੀਵਾਸਤਵ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਰਾਜ ਕੁੰਦਰਾ ਦੀ ਕੰਪਨੀ ਦੁਆਰਾ Created Adult Content ਦੇ ਵਿਤਰਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਠਾਕੁਰ ਨੇ ਈ-ਟਾਈਮਸ ਨੂੰ ਦੱਸਿਆ, ''ਮੈਂ ਆਪਣੇ ਵਕੀਲ ਦੇ ਮਾਧਿਅਮ ਨਾਲ ਸਪੱਸ਼ਟ ਕੀਤਾ ਹੈ ਕਿ Newflix ਇਕ ਯੂ. ਐੱਸ. ਆਧਾਰਿਤ ਕੰਪਨੀ ਹੈ ਅਤੇ ਮੈਨੂੰ ਇਕ ਸਲਾਹਕਾਰ ਦੇ ਰੂਪ 'ਚ ਕੰਮ 'ਤੇ ਰੱਖਿਆ ਗਿਆ ਸੀ। ਮੈਂ ਰਾਜ ਕੁੰਦਰਾ ਜਾਂ ਉਨ੍ਹਾਂ ਦੇ ਕਿਸੇ ਸਹਿਯੋਗੀ ਨਾਲ ਕਦੇ ਗੱਲ ਨਹੀਂ ਕੀਤੀ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਅਦਾਕਾਰਾ ਗਹਿਣਾ ਵਸ਼ਿਸ਼ਠ ਦਾ ਵੱਡਾ ਦਾਅਵਾ
ਰਾਜ ਕੁੰਦਰਾ ਨਾਲ ਜੁੜੇ ਅਸ਼ਲੀਲ ਫ਼ਿਲਮ ਮਾਮਲੇ 'ਚ ਜ਼ਮਾਨਤ 'ਤੇ ਰਿਹਾ ਗਹਿਣਾ ਵਸ਼ਿਸ਼ਠ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਪੁਲਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਬਚਾਉਣ ਲਈ 15 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਉਸ 'ਤੇ ਟਿੱਪਣੀ ਕਰਦੇ ਹੋਏ ਯਸ਼ ਠਾਕੁਰ ਨੇ ਇਕ ਨਿੱਜੀ ਚੈਨਲ ਨੂੰ ਕਿਹਾ, 'ਮੈਂ ਗਹਿਣਾ ਵਸ਼ਿਸ਼ਠ ਦਾ ਇੰਟਰਵਿਊ ਸੁਣਿਆ ਹੈ, ਜਿੱਥੇ ਉਸ ਨੇ ਦੱਸਿਆ ਕਿ ਪੁਲਸ ਨੇ ਪੈਸੇ ਮੰਗੇ ਅਤੇ ਇਹ ਸੱਚ ਹੈ। ਉਸ ਨੇ ਕੁਝ ਪੈਸਿਆਂ ਦਾ ਪ੍ਰਬੰਧ ਕੀਤਾ। ਉਸ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਪੁਲਸ ਪੈਸੇ ਦੀ ਮੰਗ ਕਰ ਰਹੀ ਸੀ ਅਤੇ ਮੈਨੂੰ ਪੁੱਛਿਆ ਕੀ ਮੈਂ ਕੁਝ ਹੋਰ ਪੈਸਿਆਂ ਦਾ ਪ੍ਰਬੰਧ ਕਰ ਸਕਦਾ ਹਾਂ ਕਿਉਂਕਿ ਗਹਿਣਾ ਸਿਰਫ਼ 6 ਤੋਂ 7 ਲੱਖ ਰੁਪਏ ਦਾ ਪ੍ਰਬੰਧ ਹੀ ਕਰ ਸਕੀ ਸੀ। ਉਸ ਦੇ ਵਕੀਲ ਦੇ ਫੋਨ 'ਤੇ ਕਰੀਬ 10 ਤੋਂ 15 ਲੱਖ ਦੀ ਮੰਗ ਕੀਤੀ ਗਈ ਸੀ।


 


sunita

Content Editor

Related News