ਸ਼ਿਲਪਾ ਸ਼ੈੱਟੀ ਨੇ ਬੱਪਾ ਨੂੰ ਦਿੱਤੀ ਵਿਦਾਈ, ਗਣਪਤੀ ਵਿਸਰਜਨ ’ਚ ਨਜ਼ਰ ਆਇਆ ਕੁੰਦਰਾ ਪਰਿਵਾਰ

Friday, Sep 02, 2022 - 06:20 PM (IST)

ਸ਼ਿਲਪਾ ਸ਼ੈੱਟੀ ਨੇ ਬੱਪਾ ਨੂੰ ਦਿੱਤੀ ਵਿਦਾਈ, ਗਣਪਤੀ ਵਿਸਰਜਨ ’ਚ ਨਜ਼ਰ ਆਇਆ ਕੁੰਦਰਾ ਪਰਿਵਾਰ

ਮੁੰਬਈ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਸਿਤਾਰਿਆਂ ਨੇ ਭਗਵਾਨ ਗਣੇਸ਼ ਦਾ ਆਪਣੇ ਘਰਾਂ ’ਚ ਧੂਮਧਾਮ ਨਾਲ ਸਵਾਗਤ ਕੀਤਾ ਅਤੇ ਦੋ ਦਿਨ ਬੱਪਾ ਦੀ ਸੇਵਾ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਸ਼ਾਨਦਾਰ ਵਿਦਾਈ ਦਿੱਤੀ। ਇਸ ਸਭ ਦੇ ਵਿਚਕਾਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਦੋ ਦਿਨ ਤੱਕ ਗਣਪਤੀ ਬੱਪਾ ਦੀ ਖ਼ੂਬ ਸੇਵਾ ਕੀਤੀ ਅਤੇ ਅੱਜ ਉਹ ਢੋਲ-ਢਮੱਕੇ ਨਾਲ ਉਨ੍ਹਾਂ ਨੂੰ ਵਿਦਾਈ ਦਿੰਦੀ ਨਜ਼ਰ ਆ ਰਹੀ ਹੈ। 

PunjabKesari

ਗਣਪਤੀ ਤਿਉਹਾਰ ਦੌਰਾਨ ਸ਼ਿਲਪਾ ਦੇ ਪਤੀ ਰਾਜ ਕੁੰਦਰਾ, ਧੀ ਸਮੀਸ਼ਾ ਅਤੇ ਪੁੱਤਰ ਵਿਆਨ ਕੁੰਦਰਾ ਮੈਚਿੰਗ ਕਰਦੇ ਨਜ਼ਰ ਆਏ। ਕੁੰਦਰਾ ਪਰਿਵਾਰ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਬੇਬੀ ਬੰਪ ਨੂੰ ਫ਼ਲਾਂਟ ਕਰਨ ’ਤੇ ਬਿਪਾਸ਼ਾ ਦਾ ਟਰੋਲ ਕਰਨ ਵਾਲਿਆ ਨੂੰ ਜਵਾਬ, ਕਿਹਾ- ‘ਕਿਉਂ ਨਾ ਕਰੀਏ...’

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਵ੍ਹੀਲਚੇਅਰ ’ਤੇ ਗਣਪਤੀ ਬੱਪਾ ਦੇ ਵਿਸਰਜਨ ਲਈ ਪਹੁੰਚੀ। ਅਦਾਕਾਰਾ ਤਸਵੀਰਾਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਸ਼ਿਲਪਾ ਸ਼ੈੱਟੀ ਪੁੱਰਤ ਵਿਆਨ ਰਾਜ ਕੁੰਦਰਾ ਅਤੇ ਧੀ ਸਮੀਸ਼ਾ ਤਸਵੀਰਾਂ ’ਚ ਬੇਹੱਦ ਪਿਆਰੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari

ਇਸ ਦੌਰਾਨ ਸ਼ਿਲਪਾ ਦੀ ਮਾਂ ਸੁਨੰਦਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ। ਤਸਵੀਰਾਂ ’ਚ ਦੇਖ ਸਕਦੇ ਹੋ ਕਿ ਗਣਪਤੀ ਦੇ ਵਿਸਰਜਨ ਲਈ ਕਾਫ਼ੀ ਲੋਕ ਮੌਜੂਦ ਹਨ।

PunjabKesari

ਵਿਸਰਜਨ ਦੌਰਾਨ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਅਤੇ ਉਸ ਦੀ ਭੈਣ ਸ਼ਮਿਤਾ ਵੀ ਨਜ਼ਰ ਆ ਰਹੇ ਹਨ। ਅਦਾਕਾਰਾ ਅਤੇ ਉਸਦੇ ਪਰਿਵਾਰ ਹਰ ਤਸਵੀਰ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

PunjabKesari
 


author

Shivani Bassan

Content Editor

Related News