‘ਸ਼ੇਰ ਬੱਗਾ’ ਫ਼ਿਲਮ ਦਾ ਸੈਡ-ਰੋਮਾਂਟਿਕ ਗੀਤ ‘ਮੁਸਾਫਿਰਾ’ ਰਿਲੀਜ਼ (ਵੀਡੀਓ)

06/18/2022 11:22:16 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੇਰ ਬੱਗਾ’ ਆਪਣੇ ਟਰੇਲਰ ਦੇ ਨਾਲ-ਨਾਲ ਆਪਣੇ ਗੀਤਾਂ ਕਾਰਨ ਵੀ ਚਰਚਾ ’ਚ ਬਣੀ ਹੋਈ ਹੈ। ਹਾਲ ਹੀ ’ਚ ‘ਸ਼ੇਰ ਬੱਗਾ’ ਫ਼ਿਲਮ ਦਾ ਨਵਾਂ ਗੀਤ ‘ਮੁਸਾਫਿਰਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ 'ਬੰਬੀਹਾ ਬੋਲੇ' ਬਣਿਆ ਕਤਲ ਦਾ ਅਹਿਮ ਕਾਰਨ

ਸੈਡ-ਰੋਮਾਂਟਿਕ ‘ਮੁਸਾਫਿਰਾ’ ਗੀਤ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਇਕ-ਦੂਜੇ ਦੀਆਂ ਯਾਦਾਂ ’ਚ ਗੁਆਚੇ ਦੇਖਿਆ ਜਾ ਸਕਦਾ ਹੈ। ਇਸ ਗੀਤ ਨੂੰ ਵਿਕਾਸ ਮਾਨ ਨੇ ਗਾਇਆ ਹੈ। ਗੀਤ ਦੇ ਬੋਲ ਰਾਜ ਫਤਿਹਪੁਰ ਨੇ ਲਿਖੇ ਹਨ। ਗੀਤ ਨੂੰ ਸੰਨੀ ਵਿਰਕ ਨੇ ਸੰਗੀਤ ਦਿੱਤਾ ਹੈ।

ਦੱਸ ਦੇਈਏ ਕਿ ‘ਸ਼ੇਰ ਬੱਗਾ’ ਦੇ ਇਸ ਤੋਂ ਪਹਿਲਾਂ ‘ਰਾਜਾ ਜੱਟ’ ਤੇ ‘ਰੱਬ’ ਗੀਤ ਰਿਲੀਜ਼ ਹੋਏ ਸਨ। ਇਨ੍ਹਾਂ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ। ‘ਰਾਜਾ ਜੱਟ’ ਗੀਤ ਯੂਟਿਊਬ ’ਤੇ 1.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਉਥੇ ‘ਰੱਬ’ ਗੀਤ ਨੂੰ 2.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਸ ’ਚ ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਟਕੀ, ਬਨਿੰਦਰ ਬੰਨੀ, ਰੂਪ ਖਟਕੜ, ਜਸਨੀਤ ਕੌਰ ਤੇ ਗੁਰਦਿਆਲ ਸਿੰਘ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਨੇ ਪ੍ਰੋਡਿਊਸ ਕੀਤਾ ਹੈ। ਭਾਰਤ ’ਚ ਫ਼ਿਲਮ ਨੂੰ ਥਿੰਦ ਮੋਸ਼ਨ ਫ਼ਿਲਮਜ਼ ਤੇ ਵਿਦੇਸ਼ਾਂ ’ਚ ਇਸ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News