‘ਸ਼ੇਰ ਬੱਗਾ’ ਦਾ ਨਵਾਂ ਗੀਤ ‘ਜਾਦੂ ਦੀ ਛੜੀ’ ਰਿਲੀਜ਼ (ਵੀਡੀਓ)

06/23/2022 5:36:08 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੇਰ ਬੱਗਾ’ ਕੱਲ ਯਾਨੀ 24 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਗੀਤ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ।

ਇਸੇ ਲਿਸਟ ’ਚ ਫ਼ਿਲਮ ਦਾ ਨਵਾਂ ਗੀਤ ‘ਜਾਦੂ ਦੀ ਛੜੀ’ ਰਿਲੀਜ਼ ਹੋਇਆ ਹੈ। ਇਹ ਇਕ ਹੈਪੀ ਮੂਡ ਵਾਲਾ ਗੀਤ ਹੈ, ਜਿਸ ਨੂੰ ਸਿਮਰਨ ਭਾਰਦਵਾਜ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਸ਼ੇਰਾ ਧਾਲੀਵਾਲ ਤੇ ਕਿਰਨ ਨੇ ਲਿਖੇ ਹਨ। ਇਸ ਨੂੰ ਸੰਗੀਤ ਜੇਮੀਤ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ‘ਐੱਸ. ਵਾਈ. ਐੱਲ.’ ਗੀਤ ਅੱਜ ਹੋਵੇਗਾ ਰਿਲੀਜ਼

ਗੀਤ ਨੂੰ ਕੁਝ ਘੰਟਿਆਂ ਅੰਦਰ ਹੀ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਜ਼ਿਆਦਾਤਰ ਸੋਨਮ ਬਾਜਵਾ ’ਤੇ ਹੀ ਫ਼ਿਲਮਾਇਆ ਗਿਆ ਹੈ।

ਦੱਸ ਦੇਈਏ ਕਿ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਸ ’ਚ ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਟਕੀ, ਬਨਿੰਦਰ ਬੰਨੀ, ਰੂਪ ਖਟਕੜ, ਜਸਨੀਤ ਕੌਰ ਤੇ ਗੁਰਦਿਆਲ ਸਿੰਘ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਦਲਜੀਤ ਥਿੰਦ ਤੇ ਐਮੀ ਵਿਰਕ ਨੇ ਪ੍ਰੋਡਿਊਸ ਕੀਤਾ ਹੈ। ਭਾਰਤ ’ਚ ਫ਼ਿਲਮ ਨੂੰ ਥਿੰਦ ਮੋਸ਼ਨ ਫ਼ਿਲਮਜ਼ ਤੇ ਵਿਦੇਸ਼ਾਂ ’ਚ ਇਸ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News