ਪੂਰੀ ਹੋਈ ''ਸ਼ਹਿਜ਼ਾਦਾ'' ਦੇ ਸ਼ਡਿਊਲ ਦੀ ਸ਼ੂਟਿੰਗ, ਕਾਰਤਿਕ ਅਤੇ ਕ੍ਰਿਤੀ ਸੇਸਨ ਨੇ ਟੀਮ ਨਾਲ ਕੀਤੀ ਪਾਰਟੀ

07/29/2022 11:51:55 AM

ਮੁੰਬਈ- ਅਦਾਕਾਰ ਕਾਰਤਿਕ ਆਰਯਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਕ੍ਰਿਤੀ ਸੇਨਨ ਨਜ਼ਰ ਆਵੇਗੀ। ਦੋਵੇਂ ਹਰਿਆਣਾ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਹੁਣ ਫਿਲਮ ਦੀ ਸ਼ੂਟਿੰਗ ਦਾ ਸ਼ਡਿਊਲ ਖਤਮ ਹੋ ਚੁੱਕਾ ਹੈ। ਸ਼ੂਟਿੰਗ ਦਾ ਸ਼ਡਿਊਲ ਖਤਮ ਕਰਨ ਤੋਂ ਬਾਅਦ ਕਾਰਤਿਕ ਅਤੇ ਪੂਰੀ ਟੀਮ ਨੇ ਪਾਰਟੀ ਕੀਤੀ ਹੈ ਜਿਸ ਦੀ ਵੀਡੀਓ ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

PunjabKesari
ਵੀਡੀਓ 'ਚ ਕਾਰਤਿਕ, ਕ੍ਰਿਤੀ ਸੇਨਨ, ਨਿਰਦੇਸ਼ਕ ਰੋਹਿਤ ਧਵਨ ਅਤੇ ਫਿਲਮ ਦੀ ਬਾਕੀ ਟੀਮ ਪਾਰਟੀ ਕਰਦੇ ਨਜ਼ਰ ਆ ਰਹੀ ਹੈ। ਸਭ ਦੇਸੀ ਬੁਆਏਜ਼ ਗਾਣੇ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਕਾਰਤਿਕ ਵੀਡੀਓ ਬਣਾ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਕਾਰਤਿਕ ਨੇ ਲਿਖਿਆ-'ਸ਼ਡਿਊਲ ਰੈਪ 'ਤੇ ਪਾਰਟੀ ਤਾਂ ਬਣਦੀ ਹੈ...ਸ਼ਹਿਜ਼ਾਦਾ'। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਲਾਈਕ ਕਰ ਰਹੇ ਹਨ'। 


ਦੱਸ ਦੇਈਏ ਕਿ 'ਸ਼ਹਿਜ਼ਾਦਾ' 'ਚ ਕਾਰਤਿਕ ਤੋਂ ਇਲਾਵਾ ਪਰੇਸ਼ ਰਾਵਲ, ਮਨੀਸ਼ਾ ਕੋਈਰਾਲਾ, ਰੋਨਿਤ ਰਾਏ, ਸਨੀ ਹਿੰਦੁਜਾ ਅਤੇ ਕੁਸ਼ਲ ਅਵਤਾਰਸਿੰਗ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਰੋਹਿਤ ਧਵਨ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਇਹ ਫਿਲਮ ਅਗਲੇ ਸਾਲ 10 ਫਰਵਰੀ 2023 ਨੂੰ ਵੈਲੇਂਟਾਈਨ ਵੀਕ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesari


Aarti dhillon

Content Editor

Related News