ਅੱਧੀ ਰਾਤ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨੂੰ ਇਸ ਅੰਦਾਜ਼ ''ਚ ਕੀਤਾ ਬਰਥਡੇ ਵਿਸ਼, ਵੀਡੀਓ ਵਾਇਰਲ

Saturday, Dec 12, 2020 - 12:20 PM (IST)

ਅੱਧੀ ਰਾਤ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨੂੰ ਇਸ ਅੰਦਾਜ਼ ''ਚ ਕੀਤਾ ਬਰਥਡੇ ਵਿਸ਼, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਭ ਤੋਂ ਜ਼ਿਆਦਾ ਚਰਚਾ 'ਚ ਆਈ ਹੈ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਬਣੀ ਹੈ। ਸ਼ੋਅ ਦੌਰਾਨ ਦੋਵਾਂ ਵਿਚਕਾਰ ਲੜਾਈ, ਦੋਸਤੀ ਇਹ ਸਾਰੀਆਂ ਚੀਜ਼ਾਂ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਈਆਂ। ਸ਼ੋਅ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਦਾ ਸਾਥ ਨਹੀਂ ਛੱਡਿਆ ਅਤੇ ਕਈ ਪ੍ਰੋਜੈਕਟਾਂ 'ਤੇ ਇਕੱਠੇ ਕੰਮ ਵੀ ਕੀਤਾ। ਉਨ੍ਹਾਂ ਦੀ ਮਿਊਜ਼ਿਕ ਐਲਬਮ ਵੀ ਰਿਲੀਜ਼ ਹੋਈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਬੇਹੱਦ ਪਿਆਰ ਮਿਲਿਆ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਆਏ ਦਿਨੀਂ ਸਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਦੀਆਂ ਕਈਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। ਇਸ ਵਿਚਕਾਰ ਹੁਣ ਦੋਵੇਂ ਇਕ ਵੀਡੀਓ ਕਰਕੇ ਚਰਚਾ 'ਚ ਬਣੇ ਹੋਏ ਹਨ। ਇਸ ਵੀਡੀਓ 'ਚ ਸ਼ਹਿਨਾਜ਼, ਸਿਧਾਰਥ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Sidharth Shukla (@realsidharthshukla)


ਸਿਧਾਰਥ ਸ਼ੁਕਲਾ ਦੇ 40ਵੇਂ ਜਨਮਦਿਨ ਨੂੰ ਖ਼ਾਸ ਬਣਾਉਣ 'ਚ ਸ਼ਹਿਨਾਜ਼ ਕੌਰ ਗਿੱਲ ਨੇ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਖ਼ਾਸ ਅੰਦਾਜ਼ 'ਚ ਉਨ੍ਹਾਂ ਨੂੰ ਅੱਧੀ ਰਾਤ ਨੂੰ ਜਨਮਦਿਨ ਦੀਆਂ ਮੁਬਾਰਕਾਂ ਹੀ ਨਹੀਂ ਦਿੱਤੀਆਂ ਸਗੋਂ ਕੇਕ ਵੀ ਕੱਟਿਆ। ਸ਼ਹਿਨਾਜ਼ ਨੇ ਆਪਣੇ ਸਭ ਤੋਂ ਖ਼ਾਸ ਦੋਸਤ ਸਿਡ ਦੇ ਜਨਮਦਿਨ 'ਤੇ ਬਹੁਤ ਹੀ ਪਿਆਰ ਨਾਲ ਕੇਕ ਕੱਟਵਾਇਆ। ਇਸ ਦੌਰਾਨ ਸ਼ਹਿਨਾਜ਼ ਨੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ।

 


author

sunita

Content Editor

Related News