ਸ਼ਹਿਨਾਜ਼ ਕੌਰ ਗਿੱਲ ਹੋਈ ਦੁਖੀ, ਪ੍ਰਸ਼ੰਸਕਾਂ ਨੂੰ ਕੀਤੀ ਇਹ ਖ਼ਾਸ ਅਪੀਲ

Friday, Jul 17, 2020 - 11:44 AM (IST)

ਸ਼ਹਿਨਾਜ਼ ਕੌਰ ਗਿੱਲ ਹੋਈ ਦੁਖੀ, ਪ੍ਰਸ਼ੰਸਕਾਂ ਨੂੰ ਕੀਤੀ ਇਹ ਖ਼ਾਸ ਅਪੀਲ

ਮੁੰਬਈ (ਬਿਊਰੋ) — ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਨੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਕਾਫ਼ੀ ਸੁਰਖੀਆਂ ਬਟੋਰੀਆਂ ਸਨ। 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਮਗਰੋਂ ਵੀ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਛਾਈ ਰਹੀ ਹੈ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਲੋਕਾਂ ਦੇ ਬੇਸ਼ੁਮਾਰ ਪਿਆਰ ਕਰਕੇ ਸ਼ਹਿਨਾਜ਼ ਨੂੰ ਇੰਸਟਾਗ੍ਰਾਮ 'ਤੇ 5 ਮਿਲੀਅਨ ਫੌਲੋਅਰਜ਼ ਮਿਲ ਚੁੱਕੇ ਹਨ, ਜਿਸ ਲਈ ਸ਼ਹਿਨਾਜ਼ ਗਿੱਲ ਬਹੁਤ ਖੁਸ਼ ਹੈ ਪਰ ਨਾਲ ਹੀ ਸ਼ਹਿਨਾਜ਼ ਨੇ ਪ੍ਰਸ਼ੰਸਕਾਂ ਨੂੰ ਆਪਣਾ ਪੈਸਾ ਤੋਹਫ਼ਿਆਂ 'ਤੇ ਨਾ ਖ਼ਰਚਣ ਦੀ ਅਪੀਲ ਵੀ ਕੀਤੀ ਹੈ। ਸ਼ਹਿਨਾਜ਼ ਨੇ ਇੰਸਟਾ ਸਟੋਰੀ 'ਤੇ ਪ੍ਰਸ਼ੰਸਕਾਂ ਨੂੰ ਇਕ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਆਡੀਓ ਸੰਦੇਸ਼ 'ਚ ਕਿਹਾ "ਮੈਨੂੰ ਪਤਾ ਹੈ ਕਿ ਤੁਸੀਂ ਲੋਕ ਮੈਨੂੰ ਬਹੁਤ ਪਿਆਰ ਕਰਦੇ ਹੋ। ਮੇਰੇ ਲਈ ਖੂਸਬਰਤ ਤੋਹਫ਼ੇ ਭੇਜੇ ਜਾਂਦੇ ਹਨ। ਮੈਂ ਬਹੁਤ ਦੁਖੀ ਹਾਂ। ਤੁਸੀਂ ਗਿਫ਼ਟ ਭੇਜਣ 'ਚ ਪੈਸੇ ਬਰਬਾਦ ਨਾ ਕਰੋ।"
PunjabKesari
ਸ਼ਹਿਨਾਜ਼ ਦੀ ਖੁਸ਼ੀ ਨੂੰ ਹੋਰ ਵਧਾਉਣ ਲਈ ਪ੍ਰਸ਼ੰਸਕਾਂ ਨੇ ਉਸ ਨੂੰ ਬਹੁਤ ਸਾਰੇ ਤੋਹਫ਼ੇ ਭੇਜੇ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਗਿੱਲ ਨੇ ਪ੍ਰਸ਼ੰਸਕਾਂ ਵੱਲੋਂ ਭੇਜੇ ਤੋਹਫ਼ੇ ਅਤੇ ਕੇਕ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ, ਇਸ ਦੇ ਨਾਲ ਹੀ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਪ੍ਰਸ਼ੰਸਕਾਂ ਨੂੰ ਇੱਕ ਖਾਸ ਅਪੀਲ ਵੀ ਕੀਤੀ।
PunjabKesari
ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਨੇ ਪੰਜਾਬੀ ਫ਼ਿਲਮ ਉਦਯੋਗ 'ਚ ਬਹੁਤ ਨਾਂ ਕਮਾਇਆ ਹੈ ਪਰ 'ਬਿੱਗ ਬੌਸ 13' 'ਚ ਆਉਣ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਦੀ ਫੈਨ ਫਾਲੋਇੰਗ ਹੋਰ ਵੀ ਵਧ ਗਈ। ਉਸ ਨੇ ਹਾਲ ਹੀ 'ਚ ਜੱਸੀ ਗਿੱਲ ਨਾਲ ਗਾਣਾ 'ਕਹੀ ਗਈ ਸੌਰੀ' ਕੀਤਾ ਹੈ, ਜੋ ਰਿਲੀਜ਼ ਹੋ ਗਿਆ ਹੈ। ਹੁਣ ਜਲਦੀ ਹੀ ਸ਼ਹਿਨਾਜ਼, ਟੋਨੀ ਕੱਕੜ ਨਾਲ ਆਪਣੇ ਗੀਤ 'ਕੁਰਤਾ ਪਜਾਮਾ' 'ਚ ਵੀ ਨਜ਼ਰ ਆਵੇਗੀ।
PunjabKesari


author

sunita

Content Editor

Related News