ਸ਼ਹਿਨਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਨਿਕਲੇ ਹੰਝੂ, ਬਿੱਗ ਬੌਸ ਦੀ ਸਟੇਜ ’ਤੇ ਦੋਵੇਂ ਗਲ ਲੱਗ ਰੋਏ

Saturday, Jan 29, 2022 - 05:21 PM (IST)

ਸ਼ਹਿਨਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਨਿਕਲੇ ਹੰਝੂ, ਬਿੱਗ ਬੌਸ ਦੀ ਸਟੇਜ ’ਤੇ ਦੋਵੇਂ ਗਲ ਲੱਗ ਰੋਏ

ਚੰਡੀਗੜ੍ਹ (ਬਿਊਰੋ)– ‘ਬਿੱਗ ਬੌਸ 15’ ਦਾ ਗ੍ਰੈਂਡ ਫਿਨਾਲੇ ਸ਼ਨੀਵਾਰ ਤੇ ਐਤਵਾਰ ਚੱਲੇਗਾ। ਅੱਜ ਸ਼ਨੀਵਾਰ ਹੈ ਤੇ ਘਰ ’ਚ ਪੁਰਾਣੇ ਮੁਕਾਬਲੇਬਾਜ਼ ਆ ਕੇ ਪੇਸ਼ਕਾਰੀ ਦੇਣਗੇ। ਇਹੀ ਨਹੀਂ ਸਭ ਦੀ ਚਹੇਤੀ ਸ਼ਹਿਨਾਜ਼ ਗਿੱਲ ਵੀ ‘ਬਿੱਗ ਬੌਸ 15’ ਦੇ ਘਰ ’ਚ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼

ਸ਼ਹਿਨਾਜ਼ ਦੀ ਕਲਰਸ ਟੀ. ਵੀ. ਨੇ ਇੰਸਾਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਸਿਧਾਰਥ ਸ਼ੁਕਲਾ ਲਈ ਪੇਸ਼ਕਾਰੀ ਦਿੰਦੀ ਹੈ। ਉਥੇ ਹੁਣ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸ਼ਹਿਨਾਜ਼ ਗਿੱਲ ਤੇ ਸਲਮਾਨ ਖ਼ਾਨ ਰੋਂਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ’ਚ ਉਸ ਦੀ ਪੇਸ਼ਕਾਰੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ, ਬਾਅਦ ’ਚ ਸ਼ਹਿਨਾਜ਼ ਸਲਮਾਨ ਖ਼ਾਨ ਨਾਲ ਸਟੇਜ ’ਤੇ ਆਉਂਦੀ ਹੈ ਤੇ ਅਚਾਨਕ ਰੋਣ ਲੱਗਦੀ ਹੈ। ਸ਼ਹਿਨਾਜ਼ ਨੂੰ ਰੋਂਦਾ ਦੇਖ ਸਲਮਾਨ ਖ਼ਾਨ ਦੇ ਵੀ ਹੰਝੂ ਨਿਕਲ ਆਉਂਦੇ ਹਨ। ਦੋਵੇਂ ਇਕ-ਦੂਜੇ ਦੇ ਗਲ ਲੱਗ ਰੋਣ ਲੱਗਦੇ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)

ਇਹ ਵੀਡੀਓ ਇੰਨੀ ਭਾਵੁਕ ਕਰ ਦਿੰਦੀ ਹੈ ਕਿ ਇਸ ਨੂੰ ਦੇਖ ਕੇ ਤੁਸੀਂ ਵੀ ਰੋਣ ’ਤੇ ਮਜਬੂਰ ਹੋ ਜਾਵੋਗੇ। ਵੀਡੀਓ ਹੇਠਾਂ ਕੁਮੈਂਟ ਕਰਕੇ ਪ੍ਰਸ਼ੰਸਕ ਸ਼ਹਿਨਾਜ਼ ਨੂੰ ਹਿੰਮਤ ਰੱਖਣ ਲਈ ਕਹਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News