ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’

Tuesday, Feb 21, 2023 - 11:57 AM (IST)

ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਨੇ ਜਦੋਂ ਤੋਂ ਆਪਣਾ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਲਗਾਤਾਰ ਚਰਚਾ ’ਚ ਹੈ। ਸ਼ਹਿਨਾਜ਼ ਹੁਣ ਤੱਕ ਇਸ ਸ਼ੋਅ ’ਚ ਸ਼ਾਹਿਦ ਕਪੂਰ ਤੋਂ ਲੈ ਕੇ ਵਿੱਕੀ ਕੌਸ਼ਲ ਤੇ ਆਯੂਸ਼ਮਾਨ ਖੁਰਾਣਾ ਨੂੰ ਬੁਲਾ ਚੁੱਕੀ ਹੈ। ਹਾਲ ਹੀ ’ਚ ਉਸ ਨੇ ਭੁਵਨ ਬਾਮ ਨੂੰ ਸ਼ੋਅ ’ਤੇ ਬੁਲਾਇਆ।

ਸ਼ਹਿਨਾਜ਼ ਨੇ ਨਾ ਸਿਰਫ ਭੁਵਨ ਨੂੰ ਉਸ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ ਮਜ਼ਾਕੀਆ ਸਵਾਲ ਪੁੱਛੇ, ਸਗੋਂ ਵਿਆਹ ਤੇ ਆਪਣੇ ਭਵਿੱਖ ਬਾਰੇ ਵੀ ਗੱਲਬਾਤ ਕੀਤੀ। ਸ਼ਹਿਨਾਜ਼ ਨੇ ਕਿਹਾ ਕਿ ਹੁਣ ਉਹ ਵਿਆਹ ਵਰਗੀਆਂ ਚੀਜ਼ਾਂ ’ਤੇ ਵਿਸ਼ਵਾਸ ਨਹੀਂ ਕਰਦੀ ਹੈ ਤੇ ਉਹ ਸਿਰਫ ਇਸ ਲਈ ਕਮਾ ਰਹੀ ਹੈ ਤਾਂ ਕਿ ਭਵਿੱਖ ’ਚ ਉਸ ਨੂੰ ਪੈਸਿਆਂ ਲਈ ਕਿਸੇ ਕੋਲ ਨਾ ਪਹੁੰਚਣਾ ਪਵੇ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਸ਼ਹਿਨਾਜ਼ ਗਿੱਲ ਕਦੇ ਸਿਧਾਰਥ ਸ਼ੁਕਲਾ ਨੂੰ ਬਹੁਤ ਪਸੰਦ ਕਰਦੀ ਸੀ। ‘ਬਿੱਗ ਬੌਸ 13’ ’ਚ ਦੋਵਾਂ ਦੀ ਪਹਿਲੀ ਮੁਲਾਕਾਤ ਤੇ ਫਿਰ ਡੂੰਘੀ ਦੋਸਤੀ ਹੋਈ। ਸ਼ੋਅ ’ਚ ਹੀ ਸ਼ਹਿਨਾਜ਼ ਨੇ ਕਈ ਵਾਰ ਕਿਹਾ ਸੀ ਕਿ ਉਹ ਸਿਧਾਰਥ ਨੂੰ ਪਸੰਦ ਕਰਦੀ ਹੈ ਤੇ ਉਸ ਨਾਲ ਸੈਟਲ ਹੋਣਾ ਚਾਹੁੰਦੀ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਿਧਾਰਥ ਸ਼ੁਕਲਾ ਦੀ ਮੌਤ 2 ਸਤੰਬਰ, 2021 ਨੂੰ ਹੋਈ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਤੇ ਬੋਲਣਾ ਵੀ ਬੰਦ ਕਰ ਦਿੱਤਾ ਪਰ ਬਾਅਦ ’ਚ ਸ਼ਹਿਨਾਜ਼ ਗਿੱਲ ਨੇ ਖ਼ੁਦ ਨੂੰ ਸੰਭਾਲ ਲਿਆ ਤੇ ਹੁਣ ਉਹ ਕੰਮ ’ਤੇ ਧਿਆਨ ਦੇ ਰਹੀ ਹੈ।

ਸ਼ਹਿਨਾਜ਼ ਨੇ ਹਾਲ ਹੀ ’ਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ ਤੇ ਇਸੇ ’ਤੇ ਉਸ ਦਾ ਸ਼ੋਅ ‘ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ’ ਆਉਂਦਾ ਹੈ। ਇਸ ਸ਼ੋਅ ’ਚ ਸ਼ਹਿਨਾਜ਼ ਨੇ ਪਹਿਲੀ ਵਾਰ ਆਪਣੇ ਵਿਆਹ ਬਾਰੇ ਗੱਲ ਕੀਤੀ ਸੀ। ਸ਼ਹਿਨਾਜ਼ ਨੇ ਕਿਹਾ, ‘‘ਜ਼ਿੰਦਗੀ ’ਚ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਭਵਿੱਖ ਕੀ ਹੈ। ਤੁਹਾਨੂੰ ਹਰ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਸਮੇਂ ਮੇਰੇ ਕੋਲ ਕੁਝ ਕੰਮ ਹਨ, ਇਸ ਲਈ ਮੈਂ ਉਨ੍ਹਾਂ ਨੂੰ ਕਰ ਰਹੀ ਹਾਂ। ਅੱਗੇ ਜਾ ਕੇ ਮੈਂ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਕੰਮ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੀ ਪਰ ਜੇ ਮੈਨੂੰ ਨੌਕਰੀ ਨਹੀਂ ਮਿਲਦੀ ਤਾਂ ਘੱਟੋ-ਘੱਟ ਮੇਰੇ ਕੋਲ ਇੰਨੀ ਬੱਚਤ ਹੋਣੀ ਚਾਹੀਦੀ ਹੈ ਕਿ ਮੈਂ ਭਵਿੱਖ ’ਚ ਪੈਸੇ ਲਈ ਕਿਸੇ ਕੋਲ ਨਾ ਪਹੁੰਚਾ।’’

ਇਸੇ ਐਪੀਸੋਡ ’ਚ ਸ਼ਹਿਨਾਜ਼ ਨੇ ਇਹ ਵੀ ਦੱਸਿਆ ਕਿ ਉਸ ਨੇ ਹਾਲ ਹੀ ’ਚ ਆਪਣਾ ਨਵਾਂ ਘਰ ਖਰੀਦਿਆ ਹੈ ਪਰ ਇਸ ਦੇ ਲਈ ਉਸ ਨੇ ਸਖ਼ਤ ਨਿਯਮ ਬਣਾਏ ਹਨ। ਇਸ ਬਾਰੇ ਸ਼ਹਿਨਾਜ਼ ਨੇ ਭੁਵਨ ਬਾਮ ਨੂੰ ਕਿਹਾ, ‘‘ਮੈਂ ਨਵਾਂ ਘਰ ਲਿਆ ਹੈ। ਤੂੰ ਕਦੇ ਮੇਰੇ ਘਰ ਆ ਪਰ ਮੇਰੇ ਕੋਲ ਮੇਰੇ ਨਿਯਮ ਹਨ। ਸੌਣ ਤੋਂ ਪਹਿਲਾਂ ਵਾਲਾਂ ’ਚ ਤੇਲ ਨਹੀਂ ਲਗਾਉਣਾ ਚਾਹੀਦਾ। ਸੌਣ ਤੋਂ ਪਹਿਲਾਂ ਨਹਾ ਲੈਣਾ ਚਾਹੀਦਾ ਹੈ। ਵਾਸ਼ਰੂਮ ਨਾ ਜਾਓ। ਸ਼ਹਿਨਾਜ਼ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਕਰਦੀ, ਜੋ ਘਰ ਨੂੰ ਗੰਦਾ ਕਰਦੇ ਹਨ।’’

ਸ਼ਹਿਨਾਜ਼ ਨੇ ਅੱਗੇ ਕਿਹਾ, ‘‘ਮੈਨੂੰ ਇਸ ਮਾਮਲੇ ’ਚ ਵਿਆਹ ਕਰਨ ਦੀ ਲੋੜ ਨਹੀਂ ਹੈ। ਮੈਨੂੰ ਹੁਣ ਵਿਆਹ ’ਚ ਵਿਸ਼ਵਾਸ ਨਹੀਂ ਹੈ। ਮੈਂ ਅਜੇ ਜ਼ਿੰਦਗੀ ’ਚ ਅੱਗੇ ਵਧਣਾ ਹੈ ਪਰ ਮੈਂ ਆਪਣੀ ਬੱਚਤ ਰੱਖਣਾ ਚਾਹੁੰਦੀ ਹਾਂ। ਪੈਸਾ ਖਰਚ ਕਰਨਾ ਮੇਰਾ ਕੰਮ ਨਹੀਂ ਹੈ। ਮੈਂ ਬਚਾਉਣਾ ਚਾਹੁੰਦੀ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News