ਸਿਧਾਰਥ ਸ਼ੁਕਲਾ ਲਈ ‘ਬਿੱਗ ਬੌਸ 15’ ਦੇ  ਫਿਨਾਲੇ ’ਚ ਖ਼ਾਸ ਪੇਸ਼ਕਾਰੀ ਦੇਵੇਗੀ ਸ਼ਹਿਨਾਜ਼ ਗਿੱਲ

Saturday, Jan 29, 2022 - 02:02 PM (IST)

ਸਿਧਾਰਥ ਸ਼ੁਕਲਾ ਲਈ ‘ਬਿੱਗ ਬੌਸ 15’ ਦੇ  ਫਿਨਾਲੇ ’ਚ ਖ਼ਾਸ ਪੇਸ਼ਕਾਰੀ ਦੇਵੇਗੀ ਸ਼ਹਿਨਾਜ਼ ਗਿੱਲ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਦਾ ਅੱਜ ਯਾਨੀ ਸ਼ਨੀਵਾਰ ਨੂੰ ਗ੍ਰੈਂਡ ਫਿਨਾਲੇ ਹੈ। ਅੱਜ ਇਹ ਫ਼ੈਸਲਾ ਹੋ ਜਾਵੇਗਾ ਕਿ ‘ਬਿੱਗ ਬੌਸ 15’ ਦੀ ਟ੍ਰਾਫੀ ਕੌਣ ਆਪਣੇ ਘਰ ਲੈ ਕੇ ਜਾਵੇਗਾ।

ਗ੍ਰੈਂਡ ਫਿਨਾਲੇ ਹੈ ਤਾਂ ਇਸ ’ਚ ਸਿਤਾਰਿਆਂ ਦੀ ਪੇਸ਼ਕਾਰੀ ਵੀ ਦੇਖਣ ਨੂੰ ਮਿਲਦੀ ਹੈ। ਸ਼ਵੇਤਾ ਤਿਵਾਰੀ, ਗੌਹਰ ਖ਼ਾਨ ਤੇ ਗੌਤਮ ਗੁਲਾਟੀ ਵਰਗੇ ਸਿਤਾਰੇ ਗ੍ਰੈਂਡ ਫਿਨਾਲੇ ’ਚ ਪੇਸ਼ਕਾਰੀ ਦਿੰਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ‘ਭਗਵਾਨ’ ਦੀ ਤੁਲਨਾ ਅੰਡਰਗਾਰਮੈਂਟਸ ਨਾਲ ਕਰਨ ’ਤੇ ਸ਼ਵੇਤਾ ਤਿਵਾਰੀ ਨੇ ਮੰਗੀ ਮੁਆਫ਼ੀ

ਹਾਲਾਂਕਿ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਜਿਸ ਪੇਸ਼ਕਾਰੀ ਦੀ ਉਡੀਕ ਕਰ ਰਹੀਆਂ ਹਨ, ਉਹ ਹੈ ਸ਼ਹਿਨਾਜ਼ ਗਿੱਲ ਦੀ। ਬੀਤੇ ਦਿਨੀਂ ਕਲਰਸ ਟੀ. ਵੀ. ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਸ਼ਹਿਨਾਜ਼ ਗਿੱਲ ਦੀ ਪੇਸ਼ਕਾਰੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

 
 
 
 
 
 
 
 
 
 
 
 
 
 
 

A post shared by ColorsTV (@colorstv)

ਸ਼ਹਿਨਾਜ਼ ਇਹ ਪੇਸ਼ਕਾਰੀ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਦੇਵੇਗੀ। ਵੀਡੀਓ ’ਚ ਸ਼ਹਿਨਾਜ਼ ਗਿੱਲ ਦਾ ਸਿਧਾਰਥ ਸ਼ੁਕਲਾ ਨੂੰ ਸਮਰਪਿਤ ਗੀਤ ‘ਤੂੰ ਯਹੀਂ ਹੈਂ’ ਵੀ ਸੁਣਨ ਨੂੰ ਮਿਲ ਰਿਹਾ ਹੈ। ਇਸ ਪੇਸ਼ਕਾਰੀ ਦਾ ਚਾਅ ਪ੍ਰਸ਼ੰਸਕਾਂ ਨੂੰ ਬਿੱਗ ਬੌਸ ਦੇ ਫਿਨਾਲੇ ਤੋਂ ਵੀ ਵੱਧ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News