ਸ਼ਿਲਪਾ ਸ਼ੈੱਟੀ ਦੇ ਸ਼ੋਅ ’ਚ ਪਹੁੰਚੀ ਸ਼ਹਿਨਾਜ਼ ਗਿੱਲ, ਇਕੱਠਿਆਂ ਮਿਲ ਲਗਾਏ ਠੁਮਕੇ (ਵੀਡੀਓ)

03/26/2022 1:33:39 PM

ਮੁੰਬਈ (ਬਿਊਰੋ)– ਸ਼ਿਲਪਾ ਸ਼ੈੱਟੀ ਨੇ ਟਾਕ ਸ਼ੋਅ ‘ਸ਼ੇਪ ਆਫ ਯੂ’ ਦਾ ਇਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ, ਜਿਸ ’ਚ ਉਹ ਸ਼ਹਿਨਾਜ਼ ਗਿੱਲ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਪ੍ਰੋਮੋ ਵੀਡੀਓ ਨੂੰ ਦੇਖ ਕੇ ਇਕ ਗੱਲ ਤਾਂ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਇਸ ਖ਼ਾਸ ਐਪੀਸੋਡ ਦੀ ਸ਼ੂਟਿੰਗ ਦੌਰਾਨ ਰੱਜ ਕੇ ਮਸਤੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮੁੜ ਬੰਦ ਹੋਣ ਜਾ ਰਿਹੈ ਕਪਿਲ ਸ਼ਰਮਾ ਦਾ ਸ਼ੋਅ! ਇਹ ਵਜ੍ਹਾ ਆਈ ਸਾਹਮਣੇ

ਵੀਡੀਓ ’ਚ ਸ਼ਿਲਪਾ ਨੂੰ ਗੀਤ ‘ਸਾਡਾ ਕੁੱਤਾ’ ’ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ ਤੇ ਉਥੇ ਸ਼ਹਿਨਾਜ਼ ਭਾਰ ਘੱਟ ਕਰਨ ਦੇ ਆਪਣੇ ਸਫਰ ਬਾਰੇ ਗੱਲ ਕਰ ਰਹੀ ਹੈ। ਸ਼ਿਲਪਾ ਸ਼ੈੱਟੀ ਤੇ ਸ਼ਹਿਨਾਜ਼ ਗਿੱਲ ਨੇ ਇਸ ਪ੍ਰੋਮੋ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਵੀਡੀਓ ਦੀ ਸ਼ੁਰੂਆਤ ’ਚ ਹੀ ਸ਼ਹਿਨਾਜ਼ ਗਿੱਲ ਇਕ ਬੈਗ ਨੂੰ ਢੋਲ ਬਣਾ ਕੇ ਉਸ ਨੂੰ ਵਜਾਉਂਦੀ ਨਜ਼ਰ ਆਉਂਦੀ ਹੈ ਤੇ ਸ਼ਿਲਪਾ ਸ਼ੈੱਟੀ ‘ਸਾਡਾ ਕੁੱਤਾ’ ਗੀਤ ’ਤੇ ਠੁਮਕੇ ਲਗਾਉਂਦੀ ਦਿਖਦੀ ਹੈ। ਇਸ ਦੇ ਥੋੜ੍ਹੀ ਹੀ ਦੇਰ ਬਾਅਦ ਸ਼ਹਿਨਾਜ਼ ਗਿੱਲ ਆਪਣੇ ਭਾਰ ਘੱਟ ਕਰਨ ਦੇ ਸਫਰ ਬਾਰੇ ਗੱਲ ਕਰਦੀ ਦਿਖਾਈ ਦਿੰਦੀ ਹੈ।

ਇਸ ਪੂਰੀ ਗੱਲਬਾਤ ਦੌਰਾਨ ਸ਼ਹਿਨਾਜ਼ ਗਿੱਲ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੋਂ ਇੰਨੀ ਪ੍ਰਭਾਵਿਤ ਹੁੰਦੀ ਹੈ ਕਿ ਉਸ ਨੇ ਗੱਲਬਾਤ ਦੌਰਾਨ ਕਿਹਾ, ‘ਹੁਣ ਤਾਂ ਮੈਂ ਵੀ ਸ਼ਿਲਪਾ ਸ਼ੈੱਟੀ ਬਣਨਾ ਹੀ ਹੈ।’ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸ਼ਿਲਪਾ ਸ਼ੈੱਟੀ ਨੇ ਲਿਖਿਆ, ‘ਇਹ ਕੋਈ ਬੋਰਿੰਗ ਦਿਨ ਨਹੀਂ ਸੀ ਤੇ ਉਥੇ ਕੋਈ ਵੀ ਬੋਰਿੰਗ ਲੋਕ ਨਹੀਂ ਸਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News