ਸ਼ਹਿਨਾਜ਼ ਗਿੱਲ ਨੇ ਗੁਰੂ ਰੰਧਾਵਾ ਨਾਲ ਦੀਵਾਲੀ ਪਾਰਟੀ ’ਚ ਕੀਤਾ ਡਾਂਸ, ਦੋਵਾਂ ਨੂੰ ਇਕੱਠੇ ਦੇਖ ਖ਼ੁਸ਼ ਹੋਏ ਪ੍ਰਸ਼ੰਸਕ

10/25/2022 3:35:33 PM

ਚੰਡੀਗੜ੍ਹ (ਬਿਊਰੋ)– ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਦੀਵਾਲੀ ਦੀਆਂ ਪਾਰਟੀਆਂ ’ਚ ਰੱਜ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਐਤਵਾਰ ਨੂੰ ਉਸ ਨੂੰ ਨਿਰਮਾਤਾ ਕ੍ਰਿਸ਼ਣ ਕੁਮਾਰ ਵਲੋਂ ਹੋਸਟ ਕੀਤੀ ਗਈ ਸਟਾਰ-ਸਟੱਡ ਦੀਵਾਲੀ ਪਾਰਟੀ ’ਚ ਬੋਲਡ ਅੰਦਾਜ਼ ’ਚ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਸ਼ਹਿਨਾਜ਼ ਇਕ ਬੇਜ ਹੌਟ ਤੇ ਸੈਕਸੀ ਲਹਿੰਗੇ ’ਚ ਕਢਾਈ ਨਾਲ ਮੈਚਿੰਗ ਕੱਟ-ਆਊਟ ਬਲਾਊਜ਼ ’ਚ ਸਭ ਤੋਂ ਖ਼ੂਬਸੂਰਤ ਲੱਗ ਰਹ ਸੀ। ਪਾਰਟੀ ਤੋਂ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਗਾਇਕ ਗੁਰੂ ਰੰਧਾਵਾ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਖ਼ੁਦ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝਾ ਕੀਤਾ ਹੈ।

ਵੀਡੀਓ ’ਚ ਗਲੈਮਰੈੱਸ ਸ਼ਹਿਨਾਜ਼ ਨੂੰ ਗੁਰੂ ਨਾਲ ਡਾਂਸ ਕਰਦਿਆਂ ਦੇਖਿਆ ਗਿਆ। ਦੋਵੇਂ ਇਕ-ਦੂਜੇ ਨਾਲ ਹੱਸਦੇ-ਖੇਡਦੇ ਵੀ ਨਜ਼ਰ ਆਏ ਤੇ ਅਖੀਰ ’ਚ ਗਲੇ ਵੀ ਮਿਲੇ। ਸ਼ਹਿਨਾਜ਼ ਨੂੰ ‘ਭਾਰਤ ਦੀ ਮਨਪਸੰਦ’ ਸੈਲੇਬ੍ਰਿਟੀ ਦੱਸਦਿਆਂ ਗੁਰੂ ਨੇ ਕੈਪਸ਼ਨ ’ਚ ਲਿਖਿਆ, ‘‘ਭਾਰਤ ਦੀ ਮਨਪਸੰਦ ਸ਼ਹਿਨਾਜ਼ ਗਿੱਲ ਨਾਲ, ਸ਼ੁਭ ਦੀਵਾਲੀ।’’

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਨੇ ਰੱਜ ਕੇ ਪਿਆਰ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News