ਸ਼ਾਰਟ ਡਰੈੱਸ ’ਚ ਸ਼ਰਧਾ ਕਪੂਰ ਨੇ ਦਿਖਾਏ ਕਿਲਰ ਪੋਜ਼, ਦੋਖੋ ਤਸਵੀਰਾਂ
Saturday, May 28, 2022 - 03:31 PM (IST)
ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇੰਡਸਟਰੀ ਦੀ ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਸ਼ਰਧਾ ਕਪੂਰ ਦੇ ਸਧਾਰਨ ਸੂਟ ਤੋਂ ਲੈ ਕੇ ਸਟਾਈਲਿਸ਼ ਗਾਊਨ ਤੱਕ ਹਰ ਪਹਿਰਾਵੇ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਆ ਰਹੀ ਹੈ। ਹਾਲ ਹੀ ’ਚ ਸ਼ਰਧਾ ਕਪੂਰ ਨੇ ਇਕ ਖੂਬਸੂਰਤ ਫ਼ੋਟੋਸ਼ੂਟ ਕਰਵਾਇਆ ਹੈ ਜੋ ਇਸ ਸਮੇਂ ਕਾਫੀ ਚਰਚਾ ’ਚ ਹੈ।
ਇਹ ਵੀ ਪੜ੍ਹੋ: ਲੱਦਾਖ ਸੜਕ ਹਾਦਸੇ ’ਚ ਸ਼ਹੀਦ ਜਵਾਨਾਂ ਦੀ ਖ਼ਬਰ ਨੇ ਝੰਜੋੜਿਆ ਬਾਲੀਵੁੱਡ, ਸੋਨੂੰ ਸੂਦ-ਸਵਰਾ ਭਾਸਕਰ ਨੇ ਜਤਾਇਆ ਦੁੱਖ
ਅਦਾਕਾਰਾ ਦੀ ਲੁੱਕ ਨਿਖਰ ਕੇ ਸਾਹਮਣੇ ਆ ਰਹੀ ਹੈ।ਲੁੱਕ ਦੀ ਗੱਲ ਕਰੀਏ ਤਾਂ ਸ਼ਰਧਾ ਵਾਈਟ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਪਹਿਰਾਵੇ ’ਚ ਉਸ ਦੀ ਸੁੰਦਰਤਾਂ ਹੋਰ ਵੱਧ ਨਜ਼ਰ ਆ ਰਹੀ ਹੈ। ਸ਼ਰਧਾ ਨੇ ਮਿਨੀਮਲ ਮੇਕਅੱਪ, ਪਿੰਕ ਲਿਪ ਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਬਿਖਰੇ ਹੋਏ ਵਾਲ ਹਸੀਨਾ ਦੀ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਹਨ।
ਈਅਰਿੰਗ ਵੀ ਅਜਾਕਾਰਾ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਹੇ ਹਨ। ਸਫ਼ੇਦ ਹੀਲ ਤੋਂ ਲੈ ਕੇ ਗਲੇ ’ਚ ਇਕ ਸੋਨੇ ਦੀ ਚੇਨ ਨੇ ਅਦਾਕਾਰਾ ਦੀ ਲੁੱਕ ਨੂੰ ਪੂਰਾ ਕੀਤਾ ਹੈ।ਹਰ ਤਸਵੀਰ ’ਚ ਉਸ ਦੀ ਬੇਮਿਸਾਲ ਖੂਬਸੂਰਤੀ ਨਜ਼ਰ ਆ ਰਹੀ ਹੈ। ਸ਼ਰਧਾ ਕੈਮਰੇ ਦੇ ਸਾਹਮਣੇ ਕਿਲਰ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਮੀਰਾ ਕਪੂਰ ਅਤੇ ਸ਼ਾਹਿਦ ਕਪੂਰ ਨੇ ਆਪਣੇ ਬੱਚਿਆਂ ਲਈ ਮੰਗਵਾਇਆ ਕੇਕ, ਕਹੀ ਇਹ ਗੱਲ
ਸ਼ਰਦਾ ਕਪੂਰ ਦੇ ਫ਼ਿਲਮ ਨੂੰ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਰਣਬੀਰ ਕਪੂਰ ਨਾਲ ਲਵ ਰੰਜਨ ਦੀ ਫ਼ਿਲਮ ’ਚ ਦਿਖਾਈ ਦੇਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਅਦਾਕਾਰਾ ਸਪੇਨ ਰਵਾਨਾ ਹੋਣ ਵਾਲੀ ਹੈ।