‘ਵਰਿਸ਼ਭਾ’ ਦੇ ਜ਼ਰੀਏ ਪੈਨ ਇੰਡੀਆ ਪੱਧਰ ’ਤੇ ਡੈਬਿਊ ਕਰਨਗੀਆਂ ਸ਼ਨਾਇਆ ਤੇ ਜ਼ਾਹਰਾ ਐੱਸ. ਖ਼ਾਨ

Sunday, Jul 16, 2023 - 11:36 AM (IST)

ਮੁੰਬਈ (ਬਿਊਰੋ)– ਪੈਨ ਇੰਡੀਆ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਵਰਿਸ਼ਭਾ’ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਏ. ਵੀ. ਐੱਸ. ਸਟੂਡੀਓਜ਼ ਨਾਲ ਜੁੜੀ ਨਿਰਮਾਤਾ ਜੂਹੀ ਪਾਰੇਖ ਮਹਿਤਾ ਨੇ ਫ਼ਿਲਮ ਦੀਆਂ ਹੀਰੋਇਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਫ਼ਿਲਮ ‘ਵਰਿਸ਼ਭਾ’ ਰਾਹੀਂ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਸ਼ਨਾਇਆ ਤੋਂ ਇਲਾਵਾ ਪੁਰਾਣੀ ਅਦਾਕਾਰਾ ਸਲਮਾ ਆਗਾ ਦੀ ਧੀ ਜ਼ਾਹਰਾ ਐੱਸ. ਖ਼ਾਨ ਵੀ ਡੈਬਿਊ ਕਰਦੀ ਨਜ਼ਰ ਆਵੇਗੀ।

ਨਿਰਮਾਤਾ ਜੂਹੀ ਪਾਰੇਖ ਮਹਿਤਾ ਨੇ ਕਿਹਾ, ‘‘ਅਸੀਂ ਸ਼ਨਾਇਆ ਕਪੂਰ ਨੂੰ ਕਾਸਟ ਕਰਕੇ ਖ਼ੁਸ਼ ਹਾਂ, ਜਦਕਿ ਜ਼ਾਹਰਾ ਐੱਸ. ਖ਼ਾਨ ਦੀ ‘ਖੋਜ’ ’ਚ ਮੈਂ ਖ਼ਾਨ ਦੀ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਹ ਨਿਡਰ ਰਾਜਕੁਮਾਰੀ ਤੇ ਯੌਧੇ ਦੀ ਭੂਮਿਕਾ ਲਈ ਪੂਰੀ ਤਰ੍ਹਾਂ ਫਿੱਟ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News