ਤਸਵੀਰਾਂ ਸਾਂਝੀਆਂ ਕਰਕੇ ਸ਼ਨਾਇਆ ਨੇ ਨਾਨੀ ਨੂੰ ਯਾਦ ਕੀਤਾ, ਕੌਫੀ ਪੀਂਦੀ ਨਜ਼ਰ ਆਈ ਸੰਜੇ ਕਪੂਰ ਦੀ ਧੀ

Thursday, Aug 04, 2022 - 06:22 PM (IST)

ਤਸਵੀਰਾਂ ਸਾਂਝੀਆਂ ਕਰਕੇ ਸ਼ਨਾਇਆ ਨੇ ਨਾਨੀ ਨੂੰ ਯਾਦ ਕੀਤਾ, ਕੌਫੀ ਪੀਂਦੀ ਨਜ਼ਰ ਆਈ ਸੰਜੇ ਕਪੂਰ ਦੀ ਧੀ

ਮੁੰਬਈ-  ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਮਸ਼ਹੂਰ ਸਟਾਰ ਕਿਡਸ ’ਚੋਂ ਇਕ ਹੈ। ਸ਼ਨਾਇਆ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਚੰਗੀ ਫ਼ੈਨ ਫ਼ਾਲੋਇੰਗ ਹੈ। ਸ਼ਨਾਇਆ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ ਨੂੰ ਪ੍ਰਸ਼ੰਸਕ ਵੀ ਕਾਫ਼ੀ ਪਸੰਦ ਕਰਦੇ ਹਨ। ਹਾਲ ਹੀ ’ਚ ਸ਼ਨਾਇਆ ਨੇ ਆਪਣੀ ਨਾਨੀ ਨੂੰ ਯਾਦ ਕਰਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਤੇਜ਼ਸਵੀ ਪ੍ਰਕਾਸ਼ ਦਾ ਬੋਲਡ ਫ਼ੋਟੋਸ਼ੂਟ, ਸਾੜ੍ਹੀ ’ਚ ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)

ਤਸਵੀਰਾਂ ’ਚ ਸ਼ਨਾਇਆ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਸ਼ਨਾਇਆ ਨੇ ਮਿਨੀਮਲ ਮੇਕਅੱਪ  ਅਤੇ ਪੋਨੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ  ਹੈ। 

PunjabKesari

 ਸ਼ਨਾਇਆ ਕਿਸੇ ਕੈਫ਼ੇ ’ਚ ਬੈਠੀ ਹੋਈ ਹੈ ਅਤੇ ਉਸ ਦੇ ਚਾਰੇ ਪਾਸੇ ਹਰਿਆਲੀ ਨਜ਼ਰ ਆ ਰਹੀ ਹੈ। ਇਸ  ਦੌਰਾਨ ਸ਼ਨਾਇਆ ਕੌਫ਼ੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

PunjabKesari

ਸ਼ਨਾਇਆ ਨੂੰ ਪਪੀਤੇ ਦੇ ਦਰੱਖ਼ਤ ਕੋਲ ਖੜ੍ਹੀ ਪੋਜ਼ ਦੇ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਸ਼ਨਾਇਆ ਨੇ ਲਿਖਿਆ ਕਿ ‘ਸ਼ਨਾਇਆ ਪਪਾਇਆ।’ ਮੇਰੀ ਨਾਨੀ ਮੈਨੂੰ ਇਹ ਹੀ ਕਹਿ ਕੇ ਬੁਲਾਉਂਦੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਆਮਿਰ ਖ਼ੁਦ ‘ਲਾਲ ਸਿੰਘ ਚੱਢਾ’ ਖਿਲਾਫ਼ ਮਾਹੌਲ ਬਣਾ ਰਹੇ, ਕੰਗਨਾ ਰਣੌਤ ਨੇ ਕਿਹਾ - ‘ਉਹ ਹੈ ਮਾਸਟਰ ਮਾਈਂਡ’

ਸ਼ਨਾਇਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਨਾਇਆ  ਜਲਦ ਹੀ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਬੇਧੜਕ’ ਨਾਲ ਡੈਬਿਊ ਕਰਨ ਜਾ ਰਹੀ ਹੈ।

PunjabKesari

ਇਸ ਫ਼ਿਲਮ ਦਾ ਐਲਾਨ ਖ਼ੁਦ ਕਰਨ ਜੌਹਰ ਨੇ ਕੀਤਾ ਸੀ। ਇਸ ਫ਼ਿਲਮ ’ਚ ਸ਼ਨਾਇਆ ਨਾਲ ਲਕਸ਼ੈ ਲਾਲਵਾਨੀ ਅਤੇ ਗੁਰਫ਼ਤੇਹ ਪੀਰਜ਼ਾਦਾ ਨਜ਼ਰ ਆਉਣਗੇ।

PunjabKesari


 


author

Shivani Bassan

Content Editor

Related News