ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸ਼ੰਮੀ ਕਪੂਰ ਨੇ ਦੂਜੀ ਪਤਨੀ ਨਾਲ ਵਿਆਹ ਲਈ ਰੱਖੀ ਸੀ ਇਹ ਸ਼ਰਤ

Thursday, Oct 21, 2021 - 10:09 AM (IST)

ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸ਼ੰਮੀ ਕਪੂਰ ਨੇ ਦੂਜੀ ਪਤਨੀ ਨਾਲ ਵਿਆਹ ਲਈ ਰੱਖੀ ਸੀ ਇਹ ਸ਼ਰਤ

ਮੁੰਬਈ (ਬਿਊਰੋ)– ਅਦਾਕਾਰ ਸ਼ੰਮੀ ਕਪੂਰ ਹਿੰਦੀ ਸਿਨੇਮਾ ਦੇ ਉਨ੍ਹਾਂ ਕਲਾਕਾਰਾਂ ’ਚੋਂ ਇਕ ਸਨ, ਜੋ ਆਪਣੇ ਖ਼ਾਸ ਤੇ ਵੱਖਰੇ ਪ੍ਰਦਰਸ਼ਨ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ’ਚ ਬਹੁਤ ਸਾਰੀਆਂ ਵੱਡੀਆਂ ਫ਼ਿਲਮਾਂ ਦਿੱਤੀਆਂ। ਸ਼ੰਮੀ ਕਪੂਰ ਦਾ ਜਨਮ 21 ਅਕਤੂਬਰ, 1931 ਨੂੰ ਬਾਲੀਵੁੱਡ ਦੇ ਕਪੂਰ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਨਾ ਸਿਰਫ ਹਿੰਦੀ ਸਿਨੇਮਾ ਦੇ ਇਕ ਸ਼ਾਨਦਾਰ ਕਲਾਕਾਰ ਸਨ, ਸਗੋਂ ਇਕ ਮਹਾਨ ਫ਼ਿਲਮ ਨਿਰਮਾਤਾ ਵੀ ਸਨ।

PunjabKesari

ਸ਼ੰਮੀ ਕਪੂਰ ਦਾ ਬਚਪਨ ਦਾ ਨਾਂ ਸ਼ਮਸ਼ੇਰ ਰਾਜ ਕਪੂਰ ਸੀ। ਘਰ ’ਚ ਫ਼ਿਲਮੀ ਮਾਹੌਲ ਕਾਰਨ ਉਹ ਬਚਪਨ ਤੋਂ ਹੀ ਅਦਾਕਾਰੀ ’ਚ ਦਿਲਚਸਪੀ ਰੱਖਦੇ ਸਨ। ਆਪਣੇ ਪਿਤਾ ਦੇ ਪ੍ਰਿਥਵੀ ਥੀਏਟਰ ’ਚ ਅਦਾਕਾਰੀ ਦੇ ਹੁਨਰ ਸਿੱਖਣ ਤੋਂ ਬਾਅਦ ਸ਼ੰਮੀ ਕਪੂਰ ਨੇ ਫ਼ਿਲਮ ‘ਜੀਵਨ ਜਯੋਤੀ’ ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ। ਦਰਸ਼ਕਾਂ ਨੇ ਪਹਿਲੀ ਹੀ ਫ਼ਿਲਮ ’ਚ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ। ਬਲੈਕ ਐਂਡ ਵ੍ਹਾਈਟ ਤੋਂ ਇਲਾਵਾ ਸ਼ੰਮੀ ਕਪੂਰ ਨੇ ਕਈ ਰੰਗੀਨ ਫ਼ਿਲਮਾਂ ’ਚ ਵੀ ਕੰਮ ਕੀਤਾ।

PunjabKesari

ਉਨ੍ਹਾਂ ਨੇ ‘ਲੈਲਾ ਮਜਨੂ’, ‘ਨਕਾਬ’, ‘ਤੁਮਸਾ ਨਾ ਦੇਖਾ’, ‘ਰਾਤ ਕੀ ਰਾਣੀ’ ਤੇ ‘ਬਸੰਤ’ ’ਚ ਅਦਾਕਾਰੀ ਕੀਤੀ। ਫ਼ਿਲਮ ‘ਜੰਗਲੀ’ ਸ਼ੰਮੀ ਕਪੂਰ ਦੀ ਪਹਿਲੀ ਰੰਗੀਨ ਫ਼ਿਲਮ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਪ੍ਰੋਫੈਸਰ’, ‘ਰਾਜਕੁਮਾਰ’, ‘ਬ੍ਰਹਮਚਾਰੀ’, ‘ਪ੍ਰਿੰਸ’ ਤੇ ‘ਅੰਦਾਜ਼’ ਵਰਗੀਆਂ ਕਈ ਰੰਗੀਨ ਫ਼ਿਲਮਾਂ ’ਚ ਕੰਮ ਕੀਤਾ। ਸ਼ੰਮੀ ਕਪੂਰ ਆਖਰੀ ਵਾਰ ਅਦਾਕਾਰਾ ਰਣਬੀਰ ਕਪੂਰ ਦੀ ‘ਰਾਕਸਟਾਰ’ ’ਚ ਨਜ਼ਰ ਆਏ ਸਨ। ਇਹ ਫ਼ਿਲਮ ਸਾਲ 2011 ’ਚ ਰਿਲੀਜ਼ ਹੋਈ ਸੀ। ਫ਼ਿਲਮਾਂ ਤੋਂ ਇਲਾਵਾ ਸ਼ੰਮੀ ਕਪੂਰ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ’ਚ ਰਹੇ ਸਨ। ਉਨ੍ਹਾਂ ਦਾ ਨਾਂ ਉਨ੍ਹਾਂ ਦੇ ਪੂਰੇ ਫ਼ਿਲਮੀ ਕਰੀਅਰ ਦੌਰਾਨ ਬਹੁਤ ਸਾਰੀਆਂ ਅਦਾਕਾਰਾਂ ਨਾਲ ਜੁੜਿਆ ਹੋਇਆ ਸੀ।

PunjabKesari

ਸ਼ੰਮੀ ਕਪੂਰ ਨੇ ਪੰਜ ਦਹਾਕਿਆਂ ਦੇ ਆਪਣੇ ਕਰੀਅਰ ’ਚ ਲਗਭਗ 200 ਫ਼ਿਲਮਾਂ ’ਚ ਕੰਮ ਕੀਤਾ। ਜਦੋਂ ਅਦਾਕਾਰਾ ਮੁਮਤਾਜ਼ 18 ਸਾਲ ਦੀ ਸੀ ਤਾਂ ਸ਼ੰਮੀ ਕਪੂਰ ਨੇ ਉਨ੍ਹਾਂ ਨੂੰ ਵਿਆਹ ਦੀ ਪੇਸ਼ਕਸ਼ ਦਿੱਤੀ। ਮੁਮਤਾਜ ਵੀ ਸ਼ੰਮੀ ਨੂੰ ਪਿਆਰ ਕਰਦੀ ਸੀ। ਸ਼ੰਮੀ ਚਾਹੁੰਦੇ ਸਨ ਕਿ ਉਹ ਆਪਣਾ ਫ਼ਿਲਮੀ ਕਰੀਅਰ ਛੱਡ ਕੇ ਉਨ੍ਹਾਂ ਨਾਲ ਵਿਆਹ ਕਰਨ ਪਰ ਮੁਮਤਾਜ ਨੇ ਇਨਕਾਰ ਕਰ ਦਿੱਤਾ। ਉਦੋਂ ਕਪੂਰ ਪਰਿਵਾਰ ਦੀਆਂ ਨੂੰਹਾਂ ਫ਼ਿਲਮਾਂ ’ਚ ਕੰਮ ਨਹੀਂ ਕਰ ਸਕਦੀਆਂ ਸਨ।

PunjabKesari

ਇਸ ਤੋਂ ਬਾਅਦ ਸ਼ੰਮੀ ਕਪੂਰ ਨੇ ਪਰਿਵਾਰਕ ਮੈਂਬਰਾਂ ਦੀ ਇੱਛਾ ਦੇ ਵਿਰੁੱਧ ਆਪਣੀ ਉਮਰ ਤੋਂ ਵੱਡੀ ਅਦਾਕਾਰਾ ਗੀਤਾ ਬਾਲੀ ਨਾਲ ਵਿਆਹ ਕਰਵਾ ਲਿਆ ਪਰ ਗੀਤਾ ਬਾਲੀ ਦੀ 1965 ’ਚ ਚੇਚਕ ਨਾਲ ਮੌਤ ਹੋ ਗਈ, ਜਿਸ ਨੇ ਸ਼ੰਮੀ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ’ਤੇ ਧਿਆਨ ਕੇਂਦਰਿਤ ਕਰਨਾ ਬੰਦ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦਾ ਭਾਰ ਬਹੁਤ ਵੱਧ ਗਿਆ ਤੇ ਇਸ ਨਾਲ ਬਤੌਰ ਹੀਰੋ ਉਨ੍ਹਾਂ ਦਾ ਕਰੀਅਰ ਵੀ ਪ੍ਰਭਾਵਿਤ ਹੋਇਆ।

PunjabKesari

ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸ਼ੰਮੀ ਕਪੂਰ ’ਤੇ ਦੂਜੇ ਵਿਆਹ ਲਈ ਦਬਾਅ ਪਾਇਆ ਕਿਉਂਕਿ ਸ਼ੰਮੀ ਦੇ ਬੱਚੇ ਛੋਟੇ ਸਨ। ਸ਼ੰਮੀ ਮੰਨ ਗਏ ਤੇ ਗੀਤਾ ਦੀ ਮੌਤ ਦੇ ਚਾਰ ਸਾਲਾਂ ਬਾਅਦ ਉਨ੍ਹਾਂ ਨੇ ਨੀਲਾ ਦੇਵੀ ਨਾਲ ਵਿਆਹ ਕਰਵਾ ਲਿਆ ਪਰ ਸ਼ੰਮੀ ਨੇ ਨੀਲਾ, ਜੋ ਕਿ ਇਕ ਰਾਜਸ਼ਾਹੀ ਪਰਿਵਾਰ ਤੋਂ ਸੀ, ਉਨ੍ਹਾਂ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ਉਹ ਮਾਂ ਨਹੀਂ ਬਣੇਗੀ। ਉਨ੍ਹਾਂ ਨੂੰ ਗੀਤਾ ਦੇ ਬੱਚਿਆਂ ਨੂੰ ਪਾਲਣਾ ਪਵੇਗਾ। ਨੀਲਾ ਦੇਵੀ ਨੇ ਸ਼ੰਮੀ ਦੀ ਇਸ ਸ਼ਰਤ ਨੂੰ ਮੰਨ ਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News