ਕੀ ਰਾਜ ਕੁੰਦਰਾ ਚੁੱਕਦਾ ਹੈ ਸਾਲੀ ਸ਼ਮਿਤਾ ਸ਼ੈੱਟੀ ਦਾ ਖਰਚ? ਅਦਾਕਾਰਾ ਨੇ ਦਿੱਤਾ ਜਵਾਬ
Friday, Aug 06, 2021 - 05:29 PM (IST)
ਮੁੰਬਈ (ਬਿਊਰੋ)– ਰਾਜ ਕੁੰਦਰਾ ਕਈ ਦਿਨਾਂ ਤੋਂ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਬੁਰੀ ਤਰ੍ਹਾਂ ਫੱਸਦੇ ਜਾ ਰਹੇ ਹਨ। ਆਏ ਦਿਨ ਇਸ ਮਾਮਲੇ ’ਚ ਨਵੇਂ ਖ਼ੁਲਾਸੇ ਹੋ ਰਹੇ ਹਨ ਤੇ ਲਗਾਤਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਜਿਹੇ ’ਚ ਰਾਜ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਲੋਕ ਵੀ ਇਸ ਦੀ ਲਪੇਟ ’ਚ ਆ ਗਏ ਹਨ। ਇਸੇ ਵਿਚਾਲੇ ਸ਼ਿਲਪਾ ਸ਼ੈੱਟੀ ਤੇ ਉਸ ਦੀ ਭੈਣ ਸ਼ਮਿਤਾ ਸ਼ੈੱਟੀ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
ਹਾਲ ਹੀ ’ਚ ਸ਼ਮਿਤਾ ਨੂੰ ਸੈਲੂਨ ਜਾਂਦੇ ਹੋਏ ਸਪਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਯੂਜ਼ਰਜ਼ ਨੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਦਾ ਕਹਿਣਾ ਹੈ ਕਿ ਜੀਜਾ ਜੀ ਜੇਲ੍ਹ ’ਚ ਹਨ ਤੇ ਇਹ ਮਜ਼ੇ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਵਿਚਾਲੇ ਹੁਣ ਚਰਚਾ ਹੋ ਰਹੀ ਹੈ ਕਿ ਸ਼ਮਿਤਾ ਦਾ ਸਾਰਾ ਖਰਚਾ ਭੈਣ ਸ਼ਿਲਪਾ ਤੇ ਜੀਜਾ ਰਾਜ ਕੁੰਦਰਾ ਉਠਾਉਂਦੇ ਹਨ। ਹੁਣ ਇਸ ਮਾਮਲੇ ’ਤੇ ਖ਼ੁਦ ਸ਼ਮਿਤਾ ਨੇ ਜਵਾਬ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਕੀ ‘ਬਿੱਗ ਬੌਸ 15’ ’ਚ ਨਜ਼ਰ ਆਉਣਗੇ ਸੁਨੀਲ ਗਰੋਵਰ, ਉੱਡ ਰਹੀਆਂ ਨੇ ਇਹ ਅਫਵਾਹਾਂ
ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਦੀ ਭੈਣ ਸ਼ਮਿਤਾ ਸ਼ੈੱਟੀ ਲਗਾਤਾਰ ਸ਼ਿਲਪਾ ਦਾ ਸਮਰਥਨ ਕਰ ਰਹੀ ਹੈ। ਅਜਿਹੇ ’ਚ ਲੋਕਾਂ ਨੇ ਅਟਕਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਸ਼ਮਿਤਾ ਦਾ ਸਾਰਾ ਖਰਚਾ ਉਨ੍ਹਾਂ ਦੀ ਭੈਣ ਤੇ ਜੀਜਾ ਜੀ ਉਠਾਉਂਦੇ ਹਨ, ਇਸ ਲਈ ਉਹ ਅਜਿਹਾ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਸ਼ਮਿਤਾ ਨੇ ਕਰਾਰਾ ਜਵਾਬ ਦਿੱਤਾ ਹੈ।
ਇਕ ਇੰਟਰਵਿਊ ਦੌਰਾਨ ਸ਼ਮਿਤਾ ਨੇ ਆਪਣੇ ਬਚਾਅ ’ਚ ਚੁੱਪੀ ਤੋੜੀ ਹੈ ਤੇ ਕਿਹਾ, ‘ਮੈਂ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਖਿਆਲ ਖ਼ੁਦ ਰੱਖਣ ’ਚ ਸਮਰੱਥ ਹਾਂ, ਮੈਂ ਕਿਸੇ ’ਤੇ ਨਿਰਭਰ ਨਹੀਂ ਹਾਂ’। ਦੱਸ ਦੇਈਏ ਕਿ ਸ਼ਮਿਤਾ ਨੇ ਆਪਣੀ ਭੈਣ ਦਾ ਪੂਰਾ ਸਮਰਥਨ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।