ਇਸ ਬੋਲਡ ਸੁੰਦਰੀ ਨੇ ''ਸੈਕਸ ਐਡਿਕਟ'' ਦੇ ਕਿਰਦਾਰ ਨਾਲ ਬਟੋਰੀਆਂ ਸੁਰਖੀਆਂ, ਬਣਾਏ 20 ਮਰਦਾਂ ਨਾਲ ਸੰਬੰਧ (pics)
Monday, Mar 07, 2016 - 11:22 AM (IST)

ਮੁੰਬਈ : ਸੋਸ਼ਲ ਮੀਡੀਆ ''ਤੇ ਵਾਇਰਲ ਹੋ ਚੁੱਕੀ ਸ਼ਾਰਟ ਫਿਲਮ ''ਸੈਕਸੋਹੋਲਿਕ'' ਨਾਲ ਇਕ ਵਾਰ ਫਿਰ ਅਦਾਕਾਰਾ ਸ਼ਮਾ ਸਿਕੰਦਰ ਚਰਚਾ ''ਚ ਆ ਗਈ ਹੈ। ਬੀਤੇ ਦਿਨੀਂ ਹੀ ਉਨ੍ਹਾਂ ਦੀ ਇਹ ਫਿਲਮ ਯੂ ਟਿਊਬ ''ਤੇ ਰਿਲੀਜ਼ ਹੋਈ ਸੀ, ਜਿਸ ''ਚ ਅਦਾਕਾਰਾ-ਮਾਡਲ ਸ਼ਮਾ ਨੇ ਵੱਖ-ਵੱਖ ਮਰਦਾਂ ਨਾਲ ਕਈ ਕਿਸਿੰਗ ਤੇ ਬੋਲਡ ਸੀਨ ਦਿੱਤੇ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਇਸ ਫਿਲਮ ''ਚ ਇਕ ਨਿੰਫੋਮੈਨਿਕ ਲੜਕੀ ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਬੁਰੀ ਤਰ੍ਹਾਂ ਸੈਕਸ ਐਡਿਕਟ ਬਣ ਚੁੱਕੀ ਹੈ।
ਜਾਣਕਾਰੀ ਅਨੁਸਾਰ ਸ਼ਮਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਫਿਲਮ ਦੀ ਤਿਆਰੀ ਲਈ ਪੋਰਨ ਫਿਲਮਾਂ ਵੀ ਦੇਖੀਆਂ। ਇਸ ਸ਼ਾਰਟ ਫਿਲਮ ''ਚ ਦਿਖਾਇਆ ਗਿਆ ਕਿ ਕਿਵੇਂ ਸ਼ਮਾ ਆਪਣੇ ਪਤੀ ਨੂੰ ਧੋਖਾ ਦਿੰਦੀ ਹੈ ਅਤੇ 20 ਵੱਖ-ਵੱਖ ਲੜਕਿਆਂ ਨਾਲ ਸੰਬੰਧ ਬਣਾਉਂਦੀ ਹੈ। ਇਹ ਫਿਲਮ ਸੋਸ਼ਲ ਮੀਡੀਆ ''ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਦੇ ਅੰਤ ''ਚ ਸ਼ਮਾ ''ਤੇ ਇਸ ਗੰਦੀ ਲੱਤ ਇੰਨਾ ਦਬਾਅ ਪੈਂਦਾ ਹੈ ਕਿ ਉਹ ਬੀਮਾਰ ਹੋ ਜਾਂਦੀ ਹੈ। ਬੀਮਾਰ ਹੋਣ ਤੋਂ ਬਾਅਦ ਉਹ ਆਪਣੀ ਪੂਰੀ ਕਹਾਣੀ ਆਪਣੇ ਪਤੀ ਨੂੰ ਦੱਸਦੀ ਹੈ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਹਸਪਤਾਲ ''ਚ ਦਾਖਲ ਕਰਵਾਉਂਦੇ ਹਨ। ਉਨ੍ਹਾਂ ਕਿਹਾ, ''''ਫਿਲਮ ਦਾ ਪ੍ਰਸਤਾਵ ਮਿਲਣ ''ਤੇ ਮੈਂ ਹੈਰਾਨ ਸੀ ਪਰ ਬਾਅਦ ''ਚ ਮੈਂ ਇਸ ਨੂੰ ਇਕ ਚੁਣੌਤੀ ਵਾਂਗ ਲਿਆ।'''' ਜ਼ਿਕਰਯੋਗ ਹੈ ਕਿ ਫਿਲਮ ਦਾ ਕਿਰਦਾਰ ਉਸ ਦੀ ਮਾਂ ਤੇ ਬੁਆਏਫ੍ਰੈਂਡ ਨੂੰ ਵੀ ਪਸੰਦ ਆਇਆ ਹੈ।
ਜਾਣਕਾਰੀ ਅਨੁਸਾਰ ਅਦਾਕਾਰਾ ਸ਼ਮਾ ਸਿਕੰਦਰ ਟੀ.ਵੀ. ਸੀਰੀਅਲ ''ਯੇ ਮੇਰੀ ਲਾਈਫ ਹੈ'' ''ਚ ''ਪੂਜਾ ਮਹਿਤਾ'' ਨਾਂ ਦੀ ਲੜਕੀ ਦਾ ਕਿਰਦਾਰ ਨਿਭਾਅ ਚੁੱਕੀ ਹੈ।