Punjab: ਸਤਿਸੰਗ ਭਵਨ ਨੇੜੇ ਵੱਡਾ ਹਾਦਸਾ! ਕਾਰ ਦੀ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ
Thursday, May 15, 2025 - 04:10 PM (IST)

ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸਥਿਤ ਸੈਲਾ-ਖ਼ੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਜਾਣ ਵਾਲੀਆਂ ਤੂੜੀ ਨਾਲ ਭਰੀਆਂ ਓਵਰਲੋਡ ਟਰੈਕਟਰ-ਟਰਾਲੀਆਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਹਾਦਸਾ ਗੜ੍ਹਸ਼ੰਕਰ ਬੰਗਾ ਰੋਡ ਨੇੜੇ ਨਿਰੰਕਾਰੀ ਸਤਿਸੰਗ ਭਵਨ ਦੇ ਕੋਲ ਤੂੜੀ ਨਾਲ ਭਰੀ ਹੋਈ ਓਵਰਲੋਡ ਟਰੈਕਟਰ-ਟਰਾਲੀ ਨਾਲ ਪਿੱਛੋਂ ਆ ਰਹੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਦੇ ਕਾਰਨ ਗੱਡੀ ਨੁਕਸਾਨੀ ਗਈ।
ਹਾਦਸੇ ਦੇ ਵਿੱਚ ਰਾਹਤ ਵਾਲੀ ਖ਼ਬਰ ਇਹ ਰਹੇਗੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਟਰੈਕਟਰ-ਟਰਾਲੀ ਦੇ ਪਿਛਲੇ ਪਾਸੇ ਲੱਦੀ ਹੋਈ ਤੂੜੀ ਦੇ ਵਿੱਚ ਫਸ ਗਈ ਸੀ। ਇਨ੍ਹਾਂ ਹਾਦਸਿਆਂ ਦੇ ਸਬੰਧ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮੋਟਰ ਵ੍ਹੀਕਲ ਐਕਟ ਤਹਿਤ ਟਰੈਕਟਰ-ਟਰਾਲੀਆਂ ਰਾਹੀਂ ਤੂੜੀ ਢੋਹਣਾ ਗੈਰ-ਕਾਨੂੰਨੀ ਹੈ ਪਰ ਪੇਪਰ ਮਿਲ ਅਤੇ ਸਬੰਧਤ ਵਿਭਾਗ ਦੀ ਮਿਲੀਭਗਤ ਨਾਲ ਸੜਕਾਂ 'ਤੇ ਇਨ੍ਹਾਂ ਓਵਰਲੋਡ ਤੂੜੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਕਾਰਨ ਹਾਦਸੇ ਵਾਪਰ ਰਹੇ ਹਨ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਨਹੀਂ ਆਵੇਗੀ ਹੁਣ ਇਹ ਪਰੇਸ਼ਾਨੀ, ਨਵੇਂ ਹੁਕਮ ਜਾਰੀ
ਇਹ ਵੀ ਪੜ੍ਹੋ: ਜਲੰਧਰ 'ਚ ਅਚਾਨਕ ਹੋਣ ਲੱਗੀ Announcement, ਲੋਕਾਂ ਨੂੰ ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e