ਰਿਲੀਜ਼ ਹੁੰਦੇ ਸਾਰ ''ਸ਼ੈਤਾਨ'' ਨੇ ਮਚਾਈ ਧੂਮ, ਤੋੜਿਆ ''ਰੇਡ'' ਅਤੇ ''ਸਿੰਘਮ'' ਜਿਹੀਆਂ ਫ਼ਿਲਮਾਂ ਦਾ ਰਿਕਾਰਡ

Monday, Mar 11, 2024 - 03:10 PM (IST)

ਰਿਲੀਜ਼ ਹੁੰਦੇ ਸਾਰ ''ਸ਼ੈਤਾਨ'' ਨੇ ਮਚਾਈ ਧੂਮ, ਤੋੜਿਆ ''ਰੇਡ'' ਅਤੇ ''ਸਿੰਘਮ'' ਜਿਹੀਆਂ ਫ਼ਿਲਮਾਂ ਦਾ ਰਿਕਾਰਡ

ਬਾਲੀਵੁੱਡ ਡੈਸਕ: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਹਾਰਰ ਫ਼ਿਲਮ 'ਸ਼ੈਤਾਨ' ਨੇ ਰਿਲੀਜ਼ ਹੁੰਦੇ ਸਾਰ ਹੀ ਧੂਮ ਮਚਾ ਦਿੱਤੀ ਹੈ। 'ਸ਼ੈਤਾਨ' ਨੇ ਬਾਕਸ ਆਫ਼ਿਸ ਨੂੰ ਆਪਣੇ 'ਵੱਸ' ਵਿਚ ਕਰ ਲਿਆ ਹੈ। ਫ਼ਿਲਮ ਨੂੰ ਰਿਲੀਜ਼ ਹੋਇਆਂ ਅਜੇ 3 ਦਿਨ ਹੀ ਹੋਏ ਹਨ ਤੇ ਇਨ੍ਹਾਂ ਤਿੰਨ ਦਿਨਾਂ ਵਿਚ 'ਸ਼ੈਤਾਨ' ਨੇ ਭਾਰਤੀ ਬਾਕਸ ਆਫ਼ਿਸ 'ਤੇ 50 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਪਹਿਲੇ ਤਿੰਨ ਦਿਨਾਂ ਵਿਚ ਹੀ ਇਸ ਫ਼ਿਲਮ ਨੇ ਅਜੇ ਦੇਵਗਨ ਦੇ ਕਰੀਅਰ ਦੀਆਂ 10 ਤੋਂ ਵੱਧ ਫ਼ਿਲਮਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

ਤਿੰਨ ਦਿਨਾਂ 'ਚ ਕਮਾਏ 54 ਕਰੋੜ ਰੁਪਏ

ਬਾਲੀਵੁੱਡ ਦੀ ਇਸ ਹਾਰਰ ਫ਼ਿਲਮ ਨੇ ਪਹਿਲੇ ਦਿਨ 14.75 ਕਰੋੜ ਰੁਪਏ ਦੀ ਓਪਨਿੰਗ ਕੀਤੀ। ਦੂਜੇ ਦਿਨ 18.75 ਕਰੋੜ ਰੁਪਏ ਦੀ ਕਮਾਈ ਹੋਈ ਸੀ। ਉੱਥੇ ਹੀ ਤੀਜੇ ਦਿਨ 20.5 ਕਰੋੜ ਰੁਪਏ ਦਾ ਕਲੈਕਸ਼ਨ ਹੋਇਆ। ਇਸ ਤਰ੍ਹਾਂ ਫ਼ਿਲਮ ਨੇ ਪਹਿਲੇ ਤਿੰਨ ਦਿਨਾਂ ਵਿਚ 54 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਫ਼ਿਲਮ ਦਾ ਕੁੱਲ੍ਹ ਬਜਟ 60 ਕਰੋੜ ਰੁਪਏ ਹੈ। ਅਜਿਹੇ ਵਿਚ ਤਿੰਨ ਦਿਨਾਂ 'ਚ 54 ਕਰੋੜ ਕਮਾਉਣਾ ਬੜਾ ਚੰਗਾ ਮੰਨਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - 'ਨੀਤਾ ਅੰਬਾਨੀ ਅੱਗੇ ਫਿੱਕਾ ਪਿਆ ਰਿਹਾਨਾ ਦਾ ਡਾਂਸ!' ਟਵਿੰਕਲ ਖੰਨਾ ਨੇ ਉਡਾਇਆ ਮਜ਼ਾਕ

ਅਜੇ ਦੇਵਗਨ ਦੀਆਂ ਇਨ੍ਹਾਂ ਫ਼ਿਲਮਾਂ ਦਾ ਟੁੱਟਿਆ ਰਿਕਾਰਡ

ਸ਼ੈਤਾਨ - 54 ਕਰੋੜ

ਬਾਦਸ਼ਾਹੋ - 43.30 ਕਰੋੜ

ਬੋਲ ਬੱਚਨ - 43.10 ਕਰੋੜ

ਰੇਡ - 41.01 ਕਰੋੜ

ਭੋਲਾ - 40.04 ਕਰੋੜ

ਗੰਗੂਬਾਈ ਕਾਠੀਆਵਾੜੀ 39.12 ਕਰੋੜ

ਸੱਤਿਆਗ੍ਰਹਿ - 39.12 ਕਰੋੜ

ਦੇ ਦੇ ਪਿਆਰ ਦੇ - 38.54 ਕਰੋੜ

ਰਾਜਨੀਤੀ - 33.63 ਕਰੋੜ

ਗੋਲਮਾਲ 3 - 33.58 ਕਰੋੜ

ਹਿੰਮਤਵਾਲਾ - 31.1 ਕਰੋੜ

ਸਿੰਘਮ - 30.98 ਕਰੋੜ ਰੁਪਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News