ਸ਼ਾਹਰੁਖ ਖ਼ਾਨ ਨੇ ਆਪਣੀ ਲਾਡਲੀ ਧੀ ਸੁਹਾਨਾ ਨੂੰ ਦਿੱਤਾ ਸਭ ਤੋਂ ਮਹਿੰਗਾ ਤੋਹਫ਼ਾ

Monday, Dec 28, 2020 - 10:43 AM (IST)

ਸ਼ਾਹਰੁਖ ਖ਼ਾਨ ਨੇ ਆਪਣੀ ਲਾਡਲੀ ਧੀ ਸੁਹਾਨਾ ਨੂੰ ਦਿੱਤਾ ਸਭ ਤੋਂ ਮਹਿੰਗਾ ਤੋਹਫ਼ਾ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਨੇ ਕ੍ਰਿਸਮਸ ਦੇ ਮੌਕੇ 'ਤੇ ਆਪਣੀ ਬੇਟੀ ਸੁਹਾਨਾ ਖ਼ਾਨ ਨੂੰ ਬਹੁਤ ਕੀਮਤੀ ਤੋਹਫ਼ਾ ਦਿੱਤਾ ਹੈ, ਜਿਸ ਦੀ ਵੀਡੀਓ ਸੁਹਾਨਾ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਵੀਡੀਓ 'ਚ ਸੁਹਾਨਾ ਖ਼ਾਨ ਆਪਣੇ ਤੋਹਫ਼ੇ ਨੂੰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੁਹਾਨਾ ਖ਼ਾਨ ਨੇ ਇਕ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

PunjabKesari

ਨਾਲ ਹੀ ਪ੍ਰਸ਼ੰਸਕ ਉਸ ਵੀਡੀਓ 'ਤੇ ਆਪਣੀ ਪ੍ਰਤੀਕ੍ਰਿਆ ਵੀ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Suhana Khan (@suhanakhan2)

ਦੱਸ ਦੇਈਏ ਕਿ ਸੁਹਾਨਾ ਖ਼ਾਨ ਨੂੰ ਕ੍ਰਿਸਮਸ ਦੇ ਸਮੇਂ ਬਹੁਤ ਹੀ ਖ਼ੂਬਸੂਰਤ ਈਅਰਿੰਗਸ ਮਿਲੇ ਹਨ। ਸੁਹਾਨਾ ਖ਼ਾਨ ਨੇ ਇਹ ਤੋਹਫ਼ਾ ਇੰਸਟਾ ਦੀ ਸਟੋਰੀ 'ਤੇ ਸਾਂਝਾ ਕੀਤਾ। ਇਸ ਵੀਡੀਓ ਨੂੰ ਵੇਖ ਕੇ ਇਹ ਸਾਫ਼ ਹੋ ਗਿਆ ਹੈ ਕਿ ਸੁਹਾਨਾ ਖ਼ਾਨ ਇਸ ਤੋਹਫ਼ੇ ਨੂੰ ਪਾ ਕੇ ਬਹੁਤ ਖ਼ੁਸ਼ ਹੈ। 

 
 
 
 
 
 
 
 
 
 
 
 
 
 
 
 

A post shared by Suhana Khan (@suhanakhan2)

ਦੱਸਣਯੋਗ ਹੈ ਕਿ ਸੁਹਾਨਾ ਖ਼ਾਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਜ਼ਰੀਏ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇੰਨਾ ਹੀ ਨਹੀਂ, ਸੁਹਾਨਾ ਖ਼ਾਨ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਨਾਲ ਸੁਹਾਨਾ ਖ਼ਾਨ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦਾ ਕੋਈ ਮੌਕਾ ਨਹੀਂ ਛੱਡਦੀ। ਸੁਹਾਨਾ ਖ਼ਾਨ ਇਨ੍ਹੀਂ ਦਿਨੀਂ ਮੁੰਬਈ ਛੱਡ ਕੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਨਿਊਯਾਰਕ ਪਰਤ ਗਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਦਾ ਟਿੱਪਣੀ ਬਾਕਸ ਵੀ ਬੰਦ ਕਰ ਦਿੱਤਾ ਹੈ। ਸੁਹਾਨਾ ਖ਼ਾਨ ਨੇ ਪਹਿਲਾਂ ਆਪਣੇ ਕਾਲਜ ਦੀ ਲਾਇਬ੍ਰੇਰੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ 'ਚ ਲਿਖਿਆ ਸੀ, 'ਇਹ ਬਹੁਤ ਪਿਆਰੀ ਸੀ।'

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News