ਕਿਉਂ ਨਹੀਂ ਜੁੜਿਆ ਕਿਸੇ ਅਦਾਕਾਰਾ ਨਾਲ ਨਾਮ, ਸ਼ਾਹਰੁਖ ਨੇ ਦਿੱਤਾ ਹੈਰਾਨੀਜਨਕ ਜਵਾਬ

Thursday, Jan 16, 2025 - 11:29 AM (IST)

ਕਿਉਂ ਨਹੀਂ ਜੁੜਿਆ ਕਿਸੇ ਅਦਾਕਾਰਾ ਨਾਲ ਨਾਮ, ਸ਼ਾਹਰੁਖ ਨੇ ਦਿੱਤਾ ਹੈਰਾਨੀਜਨਕ ਜਵਾਬ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਕਰੀਅਰ ਬਹੁਤ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ ਅਤੇ ਤਮਾਮ ਅਭਿਨੇਤਰੀਆਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇੰਨੇ ਸਾਲਾਂ ਵਿੱਚ ਉਨ੍ਹਾਂ ਦੇ ਕਿਸੇ ਵੀ ਅਦਾਕਾਰਾ ਨਾਲ ਅਫੇਅਰ ਹੋਣ ਦੀਆਂ ਅਫਵਾਹਾਂ ਨਹੀਂ ਹਨ। ਸਾਲਾਂ ਪਹਿਲੇ ਇੱਕ ਇੰਟਰਵਿਊ ਵਿੱਚ ਜਦੋਂ ਸ਼ਾਹਰੁਖ ਨੂੰ ਕਿਸੇ ਵੀ ਅਦਾਕਾਰਾ ਨਾਲ ਆਪਣੇ ਅਫੇਅਰ ਦੀਆਂ ਅਫਵਾਹਾਂ ਨਾ ਹੋਣ ਬਾਰੇ ਪੁੱਛਿਆ ਗਿਆ ਸੀ ਤਾਂ ਕਿੰਗ ਖਾਨ ਦੇ ਜਵਾਬ ਤੋਂ ਹਰ ਕੋਈ ਹੈਰਾਨ ਗਿਆ।

ਇਹ ਵੀ ਪੜ੍ਹੋ- ਦਿਲ ਦਾ ਦੌਰਾ ਪੈਣ ਕਾਰਨ ਹੋਇਆ ਮਸ਼ਹੂਰ ਅਦਾਕਾਰ ਦਾ ਦਿਹਾਂਤ
ਸ਼ਾਹਰੁਖ ਦਾ ਨਾਂ ਕਿਉਂ ਕਦੇ ਕਿਸੇ ਅਦਾਕਾਰਾ ਦੇ ਨਾਲ ਨਹੀਂ ਜੁੜਿਆ
ਇੱਕ ਇੰਟਰਵਿਊ ਦੌਰਾਨ ਜਦੋਂ ਸ਼ਾਹਰੁਖ ਖਾਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਇੰਨੇ ਸਾਲਾਂ ਦੇ ਕਰੀਅਰ ਵਿੱਚ ਉਨ੍ਹਾਂ ਦਾ ਨਾਮ ਕਿਸੇ ਵੀ ਅਦਾਕਾਰਾ ਨਾਲ ਕਿਉਂ ਨਹੀਂ ਜੁੜਿਆ ਤਾਂ ਇਸ 'ਤੇ ਕਿੰਗ ਖਾਨ ਨੇ ਜਵਾਬ ਦਿੱਤਾ, “ਮੈਨੂੰ ਲੱਗਦਾ ਹੈ ਕਿ ਮੈਂ ‘ਗੇ’ ਹਾਂ। ਹਰ ਕੋਈ ਮੈਨੂੰ ਪੁੱਛਦਾ ਹੈ ਕਿ ਮੇਰਾ ਨਾਮ ਕਿਸੇ ਵੀ ਹਿੰਦੀ ਫ਼ਿਲਮ ਦੀ ਹੀਰੋਇਨ ਨਾਲ ਕਿਉਂ ਨਹੀਂ ਜੁੜਿਆ। ਮੈ ਨਹੀਂ ਜਾਣਦਾ।

ਇਹ ਵੀ ਪੜ੍ਹੋ- ਇਸ ਬਾਲੀਵੁੱਡ ਫਿਲਮ ਨੇ ਵੇਚੀਆਂ ਸਨ 30 ਕਰੋੜ ਟਿਕਟਾਂ, 'ਪੁਸ਼ਪਾ 2' ਵੀ ਨਹੀਂ ਤੋੜ ਪਾਈ ਰਿਕਾਰਡ
ਉਹ ਸਾਰੇ ਮੇਰੇ ਦੋਸਤ ਹਨ। ਮੈਂ ਹਮੇਸ਼ਾ ਇਹੀ ਜਵਾਬ ਦਿੰਦਾ ਹਾਂ।  ਮੈਂ ਇਨ੍ਹਾਂ ਲੋਕਾਂ ਨਾਲ ਕੰਮ ਕਰਦਾ ਹਾਂ, ਮੈਂ ਆਪਣੀ ਪਤਨੀ ਨਾਲ ਬਹੁਤ ਖੁਸ਼ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਕੁੜੀਆਂ ਨਾਲ ਸਿਰਫ ਕੰਮ ਕਰਦਾ ਹਾਂ… ਮੈਂ ਇਨ੍ਹਾਂ ਸਾਰਿਆਂ ਨਾਲ ਬਹੁਤ ਜੁੜਿਆ ਹੋਇਆ ਹਾਂ.. ਮੈਂ ਉਨ੍ਹਾਂ ਸਾਰਿਆਂ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਉਸ ਨਾਲ ਕੰਮ ਦੌਰਾਨ ਬਹੁਤ ਸਮਾਂ ਬਿਤਾਉਂਦਾ ਹਾਂ। ਉਹ ਮੇਰੇ ਘਰ ਆਉਂਦੇ ਹਨ, ਮੈਂ ਉਨ੍ਹਾਂ ਦੇ ਘਰ ਜਾਂਦਾ ਹਾਂ। ਅਸੀਂ ਇੱਕ ਦੂਜੇ ਨੂੰ ਫੋਨ ਕਰਦੇ ਹਾਂ ਅਤੇ ਗੱਲ ਕਰਦੇ ਹਾਂ। ਅਸੀਂ ਇੱਕ ਦੂਜੇ ਦੀ ਪੇਸ਼ੇਵਰ ਅਤੇ ਨਿੱਜੀ ਤੌਰ ‘ਤੇ ਮਦਦ ਕਰਦੇ ਹਾਂ ਕਿਉਂਕਿ ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ।”

ਇਹ ਵੀ ਪੜ੍ਹੋ- ਲਾਸ ਏਂਜਲਸ ਦੀ ਅੱਗ 'ਚ ਮਸ਼ਹੂਰ TV ਅਦਾਕਾਰ ਦੀ ਮੌਤ
ਪ੍ਰਿਅੰਕਾ ਨਾਲ ਲਿੰਕਅਪ ਅਫਵਾਹਾਂ ਨੂੰ ਸ਼ਾਹਰੁਖ ਨੇ ਕੀਤਾ ਸੀ ਰੱਦ
ਹਾਲਾਂਕਿ ਸਾਲ 2011 ਵਿੱਚ ਸ਼ਾਹਰੁਖ ਦੇ ਪ੍ਰਿਯੰਕਾ ਚੋਪੜਾ ਨਾਲ ਐਕਸਟ੍ਰਾ ਮੈਰੀਟਲ ਅਫੇਅਰ ਦੀਆਂ ਅਫਵਾਹਾਂ ਫੈਲੀਆਂ ਸਨ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਨਜ਼ਦੀਕੀਆਂ ਡਾਨ ਦੀ ਸ਼ੂਟਿੰਗ ਦੌਰਾਨ ਵਧੀਆਂ ਸਨ। ਦੋਵਾਂ ਨੂੰ ਨਾਈਟ ਕਲੱਬਾਂ, ਪਾਰਟੀਆਂ ਅਤੇ ਵੱਖ-ਵੱਖ ਸਮਾਗਮਾਂ ਵਿੱਚ ਵਾਰ-ਵਾਰ ਇਕੱਠੇ ਦੇਖੇ ਜਾਣ ਨਾਲ ਅਟਕਲਾਂ ਅਤੇ ਅਫਵਾਹਾਂ ਨੂੰ ਹੋਰ ਹਵਾ ਮਿਲੀ ਸੀ। ਪਰ ਗੌਰੀ ਖਾਨ ਨਾਲ ਵਿਆਹ ਕਰਨ ਵਾਲੇ ਸ਼ਾਹਰੁਖ ਨੇ ਪ੍ਰਿਅੰਕਾ ਦੇ ਨਾਲ ਰੋਮਾਂਟਿਕ ਲਿੰਕਅਪ ਦੀਆਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਸਿਰਫ ਇੱਕ ਮਜ਼ਬੂਤ ​​ਦੋਸਤੀ ਸੀ। ਆਪਣੀ ਪਤਨੀ ਪ੍ਰਤੀ ਵਚਨਬੱਧ ਰਹਿੰਦੇ ਹੋਏ, ਸ਼ਾਹਰੁਖ ਨੇ ਜਨਤਕ ਤੌਰ ‘ਤੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਜਿਸ ਨਾਲ ਅਫਵਾਹਾਂ 'ਤੇ ਵੀ ਬ੍ਰੇਕ ਲੱਗ ਗਈ ਸੀ।

ਇਹ ਵੀ ਪੜ੍ਹੋ-ਚਾਹਲ ਨਾਲ ਤਲਾਕ ਦੀਆਂ ਅਫਵਾਹਾਂ ਵਿਚਾਲੇ ਪਹਿਲੀ ਵਾਰ ਸਪਾਟ ਹੋਈ ਧਨਸ਼੍ਰੀ ਵਰਮਾ
ਸ਼ਾਹਰੁਖ ਖਾਨ ਦਾ ਵਰਕ ਫਰੰਟ
ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਸਿਧਾਰਥ ਆਨੰਦ ਦੀ ਫਿਲਮ ‘ਕਿੰਗ’ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਹ ਪਹਿਲੀ ਵਾਰ ਆਪਣੀ ਧੀ ਸੁਹਾਨਾ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News