ਜਦੋਂ ਸ਼ਾਹਰੁਖ਼ ਨੂੰ ਬਿਨਾਂ ਦੱਸੇ ਦਿੱਲੀ ਚਲੀ ਗਈ ਸੀ ਗੌਰੀ ਖ਼ਾਨ, ਰੋਜ਼ ਸੜਕਾਂ ''ਤੇ ਭਟਕਦੇ ਸਨ ਕਿੰਗ ਖ਼ਾਨ
Tuesday, Nov 02, 2021 - 10:06 AM (IST)
ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੇ ਦਿੱਗਜ ਅਤੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦਾ ਜਨਮ 2 ਨਵੰਬਰ 1965 ਨੂੰ ਦਿੱਲੀ 'ਚ ਹੋਇਆ ਸੀ। ਸ਼ਾਹਰੁਖ ਖ਼ਾਨ ਨੇ ਬਾਲੀਵੁੱਡ ਨੂੰ ਇਕ ਤੋਂ ਵਧ ਕੇ ਇਕ ਫ਼ਿਲਮਾਂ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦਾ ਬਾਦਸ਼ਾਹ ਅਤੇ ਕਿੰਗ ਖ਼ਾਨ ਵੀ ਕਿਹਾ ਜਾਂਦਾ ਹੈ। ਫ਼ਿਲਮਾਂ ਤੋਂ ਇਲਾਵਾ ਸ਼ਾਹਰੁਖ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਪਤਨੀ ਗੌਰੀ ਖ਼ਾਨ ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ ਵੀ ਬਹੁਤ ਖ਼ੂਬਸੂਰਤ ਰਹੀ ਹੈ।
ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਅਕਸਰ ਆਪਣੇ ਇੰਟਰਵਿਊ 'ਚ ਆਪਣੀ ਲਵ ਸਟੋਰੀ ਬਾਰੇ ਦੱਸਦੇ ਹਨ। ਇਕ ਸਮਾਂ ਸੀ ਜਦੋਂ ਗੌਰੀ ਸ਼ਾਹਰੁਖ ਖ਼ਾਨ ਨੂੰ ਛੱਡ ਕੇ ਦਿੱਲੀ ਤੋਂ ਮੁੰਬਈ ਆ ਗਈ ਸੀ ਅਤੇ ਸ਼ਾਹਰੁਖ ਖ਼ਾਨ ਹਰ ਰੋਜ਼ ਆਪਣੇ ਦੋਸਤ ਨਾਲ ਉਸ ਨੂੰ ਲੱਭਦੇ ਹੋਏ ਮੁੰਬਈ ਦੀਆਂ ਸੜਕਾਂ 'ਤੇ ਘੁੰਮਦੇ ਸਨ। ਇਹ ਗੱਲ ਕਿੰਗ ਖ਼ਾਨ ਨੇ ਅਦਾਕਾਰਾ ਪ੍ਰਿਟੀ ਜ਼ਿੰਟਾ ਦੇ ਇੱਕ ਸ਼ੋਅ 'ਚ ਆਖੀ ਸੀ। ਸ਼ਾਹਰੁਖ ਖ਼ਾਨ ਨੇ ਕਿਹਾ ਸੀ ਕਿ ਗੌਰੀ ਖ਼ਾਨ ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ 'ਚ ਕਈ ਉਤਰਾਅ-ਚੜ੍ਹਾਅ ਆਏ ਹਨ।
ਸ਼ਾਹਰੁਖ ਖ਼ਾਨ ਨੇ ਕਿਹਾ ਕਿ ਗੌਰੀ ਖ਼ਾਨ ਨੇ ਮੈਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਉਹ ਮੁੰਬਈ ਆਈ ਹੈ। ਉਦੋਂ ਮੋਬਾਈਲ ਫ਼ੋਨਾਂ ਦਾ ਯੁੱਗ ਨਹੀਂ ਸੀ, ਇਸ ਲਈ ਉਹ ਰੋਜ਼ ਇਸ ਦੀ ਭਾਲ ਕਰਦੇ ਰਹਿੰਦੇ ਸਨ, ਜਿਸ ਕਾਰਨ ਸਾਰਾ ਪੈਸਾ ਖ਼ਤਮ ਹੋ ਗਿਆ। ਮੈਨੂੰ ਪੈਂਟੈਕਸ ਕੈਮਰਾ ਪੈਸਿਆਂ ਲਈ ਵੇਚਣਾ ਪਿਆ। ਗੌਰੀ ਨੂੰ ਤੈਰਾਕੀ ਬਹੁਤ ਪਸੰਦ ਸੀ, ਇਸ ਲਈ ਮੈਂ ਸੋਚਿਆ ਕਿ ਉਹ ਮੁੰਬਈ ਦੇ ਕਿਸੇ ਬੀਚ 'ਤੇ ਹੋਵੇਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੁੰਬਈ 'ਚ ਇੰਨੇ ਜ਼ਿਆਦਾ ਬੀਚ ਹਨ। ਇਹ ਮੇਰਾ ਆਖ਼ਰੀ ਦਿਨ ਸੀ ਅਤੇ ਟ੍ਰੇਨ ਵੀ।
ਸ਼ਾਹਰੁਖ ਖ਼ਾਨ ਨੇ ਅੱਗੇ ਕਿਹਾ ਕਿ ਉਸ ਸਮੇਂ ਮੈਨੂੰ ਇਕ ਆਟੋ ਵਾਲੇ ਸਰਦਾਰ ਜੀ ਮਿਲੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਇੱਥੇ ਕੋਈ ਬੀਚ ਹੈ ਤਾਂ ਉਨ੍ਹਾਂ ਨੇ ਬੀਚ ਦੇ ਕਈ ਨਾਮ ਦੱਸੇ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਕੋਲ ਸਿਰਫ਼ ਇੰਨੇ ਪੈਸੇ ਹਨ, ਜਿੱਥੋਂ ਤੱਕ ਤੁਹਾਡਾ ਮੀਟਰ ਜਾਂਦਾ ਹੈ, ਤੁਸੀਂ ਮੈਨੂੰ ਉੱਥੇ ਲੈ ਜਾਓ। ਉਸ ਤੋਂ ਬਾਅਦ ਮੈਂ ਸ਼ਹਿਰ ਤੋਂ ਮਡ ਆਈਲੈਂਡ ਚਲਾ ਗਿਆ। ਫਿਰ ਬੀਚ 'ਤੇ ਘੁੰਮਦਾ ਰਿਹਾ ਅਤੇ ਮੈਂ ਗੌਰੀ ਨੂੰ ਇਕ ਬੀਚ 'ਤੇ ਲੱਭ ਲਿਆ ਸੀ। ਇਸ ਤੋਂ ਬਾਅਦ ਅਸੀਂ ਦੋਵੇਂ ਇਕ ਦੂਜੇ ਨੂੰ ਦੇਖ ਕੇ ਰੋਣ ਲੱਗ ਪਏ।
ਸ਼ਾਹਰੁਖ ਖ਼ਾਨ ਨੂੰ ਦੇਖ ਕੇ ਗੌਰੀ ਖ਼ਾਨ ਨੇ ਕਿਹਾ ਚਲੋ ਸਾਡੇ ਨਾਲ ਆਓ। ਇਸ 'ਤੇ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੇਰੀ ਟਰੇਨ ਵੀ ਮਿਸ ਹੋ ਗਈ ਹੈ। ਫਿਰ ਗੌਰੀ ਖ਼ਾਨ ਨੇ ਮੈਨੂੰ ਅਤੇ ਮੇਰੇ ਦੋਸਤਾਂ ਨੂੰ ਪੈਸੇ ਦਿੱਤੇ। ਇਸ ਤੋਂ ਬਾਅਦ ਮੈਂ ਫਿਰ ਗੌਰੀ ਨੂੰ ਦੁਬਾਰਾ ਵਿਆਹ ਲਈ ਪ੍ਰਪੋਜ਼ ਕੀਤਾ ਪਰ ਉਸ ਨੇ ਫਿਰ ਨਾਂਹ ਕਰ ਦਿੱਤੀ ਪਰ ਇਕ ਸਾਲ ਬਾਅਦ ਜਦੋਂ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਤਾਂ ਗੌਰੀ ਨੇ ਖੁਦ ਕਿਹਾ ਕਿ ਹਾਂ ਅਸੀਂ ਵਿਆਹ ਕਰਵਾ ਲੈਂਦੇ ਹਾਂ। ਇਸ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਖ਼ਾਨ ਨੇ ਵਿਆਹ ਕਰਵਾ ਲਿਆ।
ਨੋਟ - ਇਸ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।