ਫੈਨ ਨੇ ਸ਼ਾਹਰੁਖ ਖ਼ਾਨ ਨਾਲ ਕੀਤੀ ਇਹ ਹਰਕਤ ਤਾਂ ਅੱਗੇ ਆਇਆ ਆਰੀਅਨ ਖ਼ਾਨ, ਦੇਖੋ ਵੀਡੀਓ

Monday, Aug 08, 2022 - 11:52 AM (IST)

ਫੈਨ ਨੇ ਸ਼ਾਹਰੁਖ ਖ਼ਾਨ ਨਾਲ ਕੀਤੀ ਇਹ ਹਰਕਤ ਤਾਂ ਅੱਗੇ ਆਇਆ ਆਰੀਅਨ ਖ਼ਾਨ, ਦੇਖੋ ਵੀਡੀਓ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਇਕ ਵਾਰ ਮੁੜ ਚਰਚਾ ’ਚ ਹਨ ਤੇ ਇਸ ਵਾਰ ਵਜ੍ਹਾ ਬਹੁਤ ਖ਼ਾਸ ਹੈ। ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਆਪਣੇ ਪਰਿਵਾਰ ਲਈ ਬਹੁਤ ਜ਼ਿਆਦਾ ਪ੍ਰੋਟੈਕਟਿਵ ਹਨ ਤੇ ਉਨ੍ਹਾਂ ਨੂੰ ਬੇਸ਼ੁਮਾਰ ਪਿਆਰ ਕਰਦੇ ਹਨ। ਇਸ ਦੀ ਝਲਕ ਤੁਸੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਦੇਖ ਸਕਦੇ ਹਨ।

ਏਅਰਪੋਰਟ ’ਤੇ ਆਰੀਅਨ ਆਪਣੇ ਪਿਤਾ ਸ਼ਾਹਰੁਖ ਖ਼ਾਨ ਨੂੰ ਪ੍ਰੋਟੈਕਟ ਕਰਦੇ ਦਿਖੇ। ਪਿਤਾ ਲਈ ਇੰਨਾ ਪ੍ਰੋਟੈਕਟਿਵ ਸੁਭਾਅ ਦੇਖ ਕੇ ਲੋਕ ਆਰੀਅਨ ਦੀਵਾਨੇ ਹੋ ਗਏ ਹਨ ਤੇ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸਰਕਾਰਾਂ ’ਤੇ ਵਰ੍ਹਦਿਆਂ ਭਾਵੁਕ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ

ਅਸਲ ’ਚ ਸ਼ਾਹਰੁਖ ਖ਼ਾਨ ਨੂੰ ਅਬਰਾਮ ਤੇ ਆਰੀਅਨ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਸ਼ਾਹਰੁਖ ਦੀ ਮੈਨੇਜਰ ਪੂਜਾ ਦਦਲਾਨੀ ਵੀ ਉਨ੍ਹਾਂ ਨਾਲ ਮੌਜੂਦ ਸੀ। ਏਅਰਪੋਰਟ ’ਤੇ ਆਪਣੇ ਫੇਵਰੇਟ ਸਟਾਰ ਸ਼ਾਹਰੁਖ ਖ਼ਾਨ ਨੂੰ ਦੇਖ ਕੇ ਪ੍ਰਸ਼ੰਸਕ ਕੰਟਰੋਲ ਨਹੀਂ ਕਰ ਸਕੇ ਤੇ ਸੁਪਰਸਟਾਰ ਨਾਲ ਤਸਵੀਰ ਖਿੱਚਵਾਉਣ ਲਈ ਕ੍ਰੇਜ਼ੀ ਹੁੰਦੇ ਦਿਖੇ।

ਇਸ ਦੌਰਾਨ ਇਕ ਫੈਨ ਸ਼ਾਹਰੁਖ ਖ਼ਾਨ ਨਾਲ ਸੈਲਫੀ ਲੈਣ ਲਈ ਉਨ੍ਹਾਂ ਦੇ ਨਜ਼ਦੀਕ ਆ ਕੇ ਅਦਾਕਾਰ ਦਾ ਹੱਥ ਫੜ ਲੈਂਦਾ ਹੈ। ਸ਼ਾਹਰੁਖ ਅਬਰਾਮ ਦਾ ਹੱਥ ਫੜ ਕੇ ਚੱਲ ਰਹੇ ਹੁੰਦੇ ਹਨ ਤੇ ਜਿਵੇਂ ਹੀ ਫੈਨ ਆ ਕੇ ਉਨ੍ਹਾਂ ਦਾ ਦੂਜਾ ਹੱਥ ਫੜਦਾ ਹੈ ਤਾਂ ਉਹ ਇਕ ਦਮ ਹੈਰਾਨ ਹੋ ਕੇ ਪਿੱਛੇ ਹੱਟ ਜਾਂਦੇ ਹਨ। ਆਰੀਅਨ ਜਿਵੇਂ ਹੀ ਕਿਸੇ ਅਣਜਾਣ ਸ਼ਖ਼ਸ ਨੂੰ ਆਪਣੇ ਪਿਤਾ ਨੂੰ ਪ੍ਰੇਸ਼ਾਨ ਕਰਦੇ ਦੇਖਦੇ ਹਨ ਤਾਂ ਉਹ ਬਾਡੀਗਾਰਡ ਤੋਂ ਪਹਿਲਾਂ ਖ਼ੁਦ ਆਪਣੇ ਪਿਤਾ ਸ਼ਾਹਰੁਖ ਨੂੰ ਅੱਗੇ ਆ ਕੇ ਪ੍ਰੋਟੈਕਟ ਕਰਦੇ ਹਨ ਤੇ ਉਨ੍ਹਾਂ ਦੇ ਨਾਲ ਚੱਲਣ ਲੱਗਦੇ ਹਨ।

ਸ਼ਾਹਰੁਖ ਨੂੰ ਆਰੀਅਨ ਨੇ ਜਿਸ ਗ੍ਰੇਸ ਨਾਲ ਪ੍ਰੋਟੈਕਟ ਕੀਤਾ ਹੈ, ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ। ਆਰੀਅਨ ਤੇ ਸ਼ਾਹਰੁਖ ਦੀ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਫੈਮਿਲੀ ਗੋਲਸ ਦੇ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News