ਸ਼ਹਿਨਾਜ਼ ਗਿੱਲ ਦੀ ਆਯੂਸ਼ਮਾਨ ਖੁਰਾਣਾ ਨਾਲ ਇਹ ਮਜ਼ੇਦਾਰ ਵੀਡੀਓ ਪਾਏਗੀ ਤੁਹਾਡੇ ਵੀ ਢਿੱਡੀਂ ਪੀੜਾਂ

Friday, Dec 02, 2022 - 10:05 PM (IST)

ਸ਼ਹਿਨਾਜ਼ ਗਿੱਲ ਦੀ ਆਯੂਸ਼ਮਾਨ ਖੁਰਾਣਾ ਨਾਲ ਇਹ ਮਜ਼ੇਦਾਰ ਵੀਡੀਓ ਪਾਏਗੀ ਤੁਹਾਡੇ ਵੀ ਢਿੱਡੀਂ ਪੀੜਾਂ

ਚੰਡੀਗੜ੍ਹ (ਬਿਊਰੋ) : ‘ਆਯੂਸ਼ਮਾਨ ਖੁਰਾਣਾ ਨਾਲ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਦੋਵਾਂ ਨੂੰ ਇਕੱਠਿਆਂ ਦੇਖ ਕੇ ਪ੍ਰਸ਼ੰਸਕ ਕਾਫੀ ਖ਼ੁਸ਼ ਸਨ। ਹੁਣ ਦੋਵਾਂ ਦੀ ਇਕ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ।

ਇਹ ਵੀਡੀਓ ਨੂੰ ਦੇਖ ਤੁਹਾਡੇ ਢਿੱਡੀਂ ਪੀੜਾਂ ਪੈਣੀਆਂ ਲਾਜ਼ਮੀ ਹਨ ਕਿਉਂਕਿ ਸ਼ਹਿਨਾਜ਼ ਗਿੱਲ ਦਾ ਅੰਦਾਜ਼ ਵੀਡੀਓ ’ਚ ਹੈ ਹੀ ਇੰਨਾ ਮਜ਼ੇਦਾਰ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਆਯੂਸ਼ਮਾਨ ਖੁਰਾਣਾ ਕੋਲੋਂ ਉਨ੍ਹਾਂ ਦੀ ਫ਼ਿਲਮ ‘ਐਨ ਐਕਸ਼ਨ ਹੀਰੋ’ ਬਾਰੇ ਸਵਾਲ ਪੁੱਛਦੀ ਹੈ, ਜੋ ਅੱਜ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਹੰਸਿਕਾ ਮੋਟਵਾਨੀ ਦੇ ਹੱਥਾਂ 'ਤੇ ਲੱਗੀ ਪਿਆਰ ਸੋਹੇਲ ਦੇ ਨਾਂ ਦੀ ਮਹਿੰਦੀ, ਦੇਖੋ ਖੂਬਸੂਰਤ ਤਸਵੀਰਾਂ

ਉੱਥੇ ਸ਼ਹਿਨਾਜ਼ ਗਿੱਲ ਦੇ ਸਵਾਲ ਸੁਣ ਕੇ ਆਯੂਸ਼ਮਾਨ ਦਾ ਹਾਸਾ ਕੰਟਰੋਲ ਨਹੀਂ ਹੁੰਦਾ। ਦੋਵਾਂ ਦੀਆਂ ਮਜ਼ੇਦਾਰ ਗੱਲਾਂ ਲੋਕਾਂ ਦੇ ਦਿਲ ਜਿੱਤ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਇੰਨਾ ਹੀ ਨਹੀਂ, ਵੀਡੀਓ ’ਚ ਆਯੂਸ਼ਮਾਨ ਖੁਰਾਣਾ ਨੂੰ ਸ਼ਹਿਨਾਜ਼ ਗਿੱਲ ਗਲੇ ਵੀ ਲਗਾਉਂਦੀ ਹੈ ਤੇ ਆਯੂਸ਼ਮਾਨ ਸ਼ਹਿਨਾਜ਼ ਨੂੰ ਆਪਣੀ ਫ਼ਿਲਮ ਦੀ ਸਕ੍ਰੀਨਿੰਗ ’ਚ ਆਉਣ ਦਾ ਸੱਦਾ ਵੀ ਦਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

Anuradha

Content Editor

Related News