ਸੈੱਟ 'ਤੇ ਚਾਹ ਪਰੋਸਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੀਡੀਓ ਹੋਈ ਵਾਇਰਲ

Sunday, Jan 08, 2023 - 03:10 PM (IST)

ਸੈੱਟ 'ਤੇ ਚਾਹ ਪਰੋਸਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ : ਅਦਾਕਾਰਾ ਸ਼ਹਿਨਾਜ਼ ਗਿੱਲ ਵਲੋਂ ਹਾਲ ਵਿਚ ਇਕ ਸ਼ੂਟਿੰਗ ਦੌਰਾਨ ਟੀਮ ਦੇ ਮੈਂਬਰਾਂ ਨੂੰ ਚਾਹ ਪਰੋਸਣ ਦੀ ਇਕ  ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਲੈ ਕੇ ਫੈਨਜ਼ ’ਚ ਕਾਫੀ ਉਤਸ਼ਾ ਪਾਇਆ ਜਾ ਰਿਹਾ ਹੈ। ਸ਼ਹਿਨਾਜ਼ ਗਿੱਲ ਜੋ ਆਪਣੇ ‘ਬਿੱਗ ਬੌਸ’ ਦੇ ਕਾਰਜਕਾਲ ਤੋਂ ਬਾਅਦ ਮਸ਼ਹੂਰ ਹੋ ਗਈ ਸੀ, ਨੇ ‘ਯਿਆ ਬੇਬੀ’, ‘ਮਾਝੇ ਦੀ ਜੱਟੀ’ ਤੇ ‘ਯਾਰੀ’ ਵਰਗੇ ਹਿੱਟ ਗੀਤ ਦਿੱਤੇ ਅਤੇ ਸੋਸ਼ਲ ਮੀਡੀਆ ’ਤੇ ਕਾਫੀ ਚਰਚਿਤ ਹੋ ਗਈ। ਉਸ ਦੇ ਬੁਲੰਦ ਸੁਭਾਅ ਅਤੇ ਸਪੱਸ਼ਟ ਬੋਲਣ ਵਾਲੀ ਸ਼ਖ਼ਸੀਅਤ ਨੇ ਉਸ ਨੂੰ ਬਹੁਤ ਵੱਡਾ ਫੈਨ ਬੇਸ ਦਿੱਤਾ ਹੈ।

 

ਨਵੀਂ ਵੀਡੀਓ ’ਚ ਉਸ ਨੂੰ ਤਿਉਹਾਰਾਂ ਦੇ ਸ਼ਾਨਦਾਰ ਪਹਿਰਾਵੇ ਅਤੇ ਰਵਾਇਤੀ ਪੰਜਾਬੀ ਗੀਤਾਂ ’ਚ ਸਜੇ ਢੋਲ-ਵਾਲਿਆਂ ਨਾਲ ਅੱਗ ਦੁਆਲੇ ਨੱਚਦੇ ਦੇਖਿਆ ਗਿਆ ਹੈ। ਦਰਅਸਲ ਕੁਝ ਅਜਿਹਾ ਦੱਸਿਆ ਗਿਆ ਹੈ ਜੋ ਅਸਲ ’ਚ ਦਿਲਚਸਪ ਹੈ, ਜਿਸ ਦਾ ਇੰਤਜ਼ਾਰ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਦੀ ਲੁੱਕ ਤੋਂ ਅਸੀਂ ਹੈਰਾਨ ਹਾਂ ਕਿ ਕੀ ਇਹ ਉਸ ਦੀ ਆਉਣ ਵਾਲੀ ਵੀਡੀਓ ਲਈ ਹੈ ਜਾਂ ਕਿਸੇ ਤਿਉਹਾਰ ਲਈ? ਜਿਸ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਸਾਨੂੰ ਇਹ ਜਾਣਨ ਲਈ ਇੰਤਜ਼ਾਰ ਕਰਨਾ ਅਤੇ ਦੇਖਣਾ ਹੋਵੇਗਾ ਕਿ ਇਸ ਖ਼ੂਬਸੂਰਤ ਕੁੜੀ ਦੀ ਜ਼ਿੰਦਗੀ ’ਚ ਕੀ ਚੱਲ ਰਿਹਾ ਹੈ।


author

Gurminder Singh

Content Editor

Related News