ਕਦੇ ਇਕ ਦਿਨ 'ਚ ਪੀਂਦੇ ਸੀ 100-100 ਸਿਗਰਟਾਂ, B'day 'ਤੇ ਸ਼ਾਹਰੁਖ ਖ਼ਾਨ ਨੇ ਦੱਸਿਆ ਕਿਵੇਂ ਛੱਡੀ Smoking
Monday, Nov 04, 2024 - 05:43 AM (IST)
ਇੰਟਰਟੈਨਮੈਂਟ ਡੈਸਕ : ਕਿੰਗ ਖ਼ਾਨ ਨੇ 2 ਨਵੰਬਰ ਨੂੰ ਆਪਣਾ 59ਵਾਂ ਜਨਮਦਿਨ ਮਨਾਇਆ ਅਤੇ ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕੀਤਾ ਹੈ। ਇਸ ਐਲਾਨ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਦਰਅਸਲ ਸ਼ਾਹਰੁਖ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਿਗਰਟ ਪੀਣੀ ਛੱਡ ਦਿੱਤੀ ਹੈ।
ਜੀ ਹਾਂ, ਇਕ ਮੀਟ ਐਂਡ ਗ੍ਰੀਟ ਪ੍ਰੋਗਰਾਮ ਦੌਰਾਨ ਸ਼ਾਹਰੁਖ ਨੇ ਇਹ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸ਼ਾਹਰੁਖ ਨੂੰ ਸਿਗਰਟ ਪੀਂਦੇ ਹੋਏ 3 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਖੁੱਲ੍ਹੇਆਮ ਸਿਗਰਟ ਪੀਂਦੇ ਕਈ ਵੀਡੀਓਜ਼ ਹਰ ਰੋਜ਼ ਦੇਖਣ ਨੂੰ ਮਿਲਦੇ ਹਨ।
ਸ਼ਾਹਰੁਖ ਨੇ ਕੀਤਾ ਖੁਲਾਸਾ, ਛੱਡ ਚੁੱਕਾ ਹਾਂ ਸਮੋਕਿੰਗ
ਹਾਲਾਂਕਿ, ਹੁਣ ਉਸਨੇ ਖੁਲਾਸਾ ਕੀਤਾ ਹੈ ਕਿ ਉਸਨੇ ਸਿਗਰਟ ਪੀਣੀ ਛੱਡ ਦਿੱਤੀ ਹੈ। ਇਕ ਪ੍ਰਸ਼ੰਸਕ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਇਹ ਚੰਗੀ ਗੱਲ ਹੈ, ਦੋਸਤੋ, ਮੈਂ ਹੁਣ ਸਿਗਰਟ ਨਹੀਂ ਪੀਂਦਾ।" ਇਸ ਤੋਂ ਬਾਅਦ ਸਾਰਾ ਮਾਹੌਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ।
ਇਕ ਪ੍ਰਸ਼ੰਸਕ ਨੇ ਇਸ ਵੀਡੀਓ ਨੂੰ ਐਕਸ 'ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਵੀਡੀਓ 'ਚ ਸ਼ਾਹਰੁਖ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਸਿਗਰਟ ਛੱਡਣ ਦੇ ਬਾਵਜੂਦ ਉਨ੍ਹਾਂ ਦਾ ਸਾਹ ਥੋੜ੍ਹਾ ਛੋਟਾ ਹੋਣ ਲੱਗਦਾ ਹੈ ਅਤੇ ਉਹ ਸੋਚਦੇ ਹਨ ਕਿ ਇਹ ਠੀਕ ਹੋ ਜਾਵੇਗਾ। ਕਲਿੱਪ 'ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੈਂ ਸੋਚਿਆ ਸੀ ਕਿ ਮੇਰਾ ਸਾਹ ਇੰਨਾ ਛੋਟਾ ਨਹੀਂ ਹੋਵੇਗਾ ਪਰ ਮੈਂ ਅਜੇ ਵੀ ਮਹਿਸੂਸ ਕਰ ਰਿਹਾ ਹਾਂ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇੰਸ਼ਾਅੱਲ੍ਹਾ ਇਹ ਵੀ ਠੀਕ ਹੋ ਜਾਵੇਗਾ।
ਇਕ ਦਿਨ 'ਚ 100 ਸਿਗਰਟਾਂ ਪੀ ਲੈਂਦੇ ਸਨ ਸ਼ਾਹਰੁਖ ਖ਼ਾਨ
ਸ਼ਾਹਰੁਖ ਖ਼ਾਨ ਨੂੰ ਪਿਛਲੇ ਕਈ ਸਾਲਾਂ 'ਚ ਕਈ ਵਾਰ ਆਪਣੀਆਂ ਆਦਤਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਦੇਖਿਆ ਗਿਆ ਹੈ। ਉਹ ਅਕਸਰ ਆਪਣੀ ਸਿਗਰਟ ਪੀਣ ਅਤੇ ਕੌਫੀ ਦੀ ਆਦਤ ਬਾਰੇ ਬੋਲਿਆ ਹੈ। 2011 ਵਿਚ ਇਕ ਇੰਟਰਵਿਊ ਵਿਚ ਉਸਨੇ ਮਜ਼ਾਕ ਵਿਚ ਇਹ ਵੀ ਸਵੀਕਾਰ ਕੀਤਾ ਕਿ ਉਹ ਇਕ ਦਿਨ ਵਿਚ ਲਗਭਗ 100 ਸਿਗਰਟਾਂ ਅਤੇ ਲਗਭਗ 30 ਕੱਪ ਕੌਫੀ ਪੀਂਦਾ ਸੀ ਅਤੇ ਅਕਸਰ ਖਾਣਾ-ਪੀਣਾ ਭੁੱਲ ਜਾਂਦੇ ਸਨ।
ਸ਼ਾਹਰੁਖ ਖਾਨ ਦਾ ਵਰਕਫਰੰਟ
ਸ਼ਾਹਰੁਖ ਖ਼ਾਨ ਨੇ ਪਿਛਲੇ ਸਾਲ 3 ਵੱਡੀਆਂ ਹਿੱਟ ਫਿਲਮਾਂ ਦਿੱਤੀਆਂ, ਜਵਾਨ, ਪਠਾਨ ਅਤੇ ਡੰਕੀ। ਹੁਣ ਸ਼ਾਹਰੁਖ ਆਪਣੀ ਬੇਟੀ ਸੁਹਾਨਾ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ 'ਕਿੰਗ' ਦੀ ਤਿਆਰੀ 'ਚ ਰੁੱਝੇ ਹੋਏ ਹਨ। ਇਸ ਫਿਲਮ ਦਾ ਨਿਰਦੇਸ਼ਨ ਸੁਜੋਏ ਘੋਸ਼ ਕਰ ਰਹੇ ਹਨ, ਜੋ ਥ੍ਰਿਲਰ ਫਿਲਮਾਂ ਦੇ ਮਾਹਿਰ ਹਨ। ਫਿਲਮ 'ਚ ਅਭਿਸ਼ੇਕ ਬੱਚਨ ਵਿਲੇਨ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8