ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ
Wednesday, Dec 25, 2024 - 12:40 PM (IST)
ਮੁੰਬਈ (ਬਿਊਰੋ) - ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2 : ਦਿ ਰੂਲ’ ਨੇ ਮਨੋਰੰਜਨ ਉਦਯੋਗ ਵਿਚ ਇਕ ਅਮਿੱਟ ਛਾਪ ਛੱਡੀ ਹੈ, ਰਿਕਾਰਡ ਤੋੜਦੇ ਹੋਏ ਅਤੇ ਨਵੇਂ ਬੈਂਚਮਾਰਕ ਸਥਾਪਤ ਕੀਤੇ ਹਨ। ਇਹ ਫਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਲਈ ਪਾਵਰਹਾਊਸ ਬਣ ਗਈ ਹੈ ਅਤੇ ਆਪਣੀ ਸ਼ਾਨਦਾਰ ਕਹਾਣੀ ਰਾਹੀਂ ਦਿਲ ਜਿੱਤ ਰਹੀ ਹੈ। ਇਹ ਫਿਲਮ ਹਿੰਦੀ ’ਚ 700 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ‘ਪੁਸ਼ਪਾ 2 : ਦਿ ਰੂਲ’ ਹਿੰਦੀ ਇਕ ਅਟੁੱਟ ਤਾਕਤ ਵਜੋਂ ਉੱਭਰ ਰਹੀ ਹੈ। ਇਸ ਫ਼ਿਲਮ ਦੀ ਇਤਿਹਾਸਕ ਸਫ਼ਲਤਾ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ।
ਇਹ ਵੀ ਪੜ੍ਹੋ-ਖਨੌਰੀ ਬਾਰਡਰ ਪੁੱਜੇ ਗਾਇਕ ਰਵਿੰਦਰ ਗਰੇਵਾਲ, ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਹੋਏ ਭਾਵੁਕ
ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਪਹਿਲੇ ਹਫਤੇ 725.8 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਦੂਜੇ ਹਫਤੇ 264.8 ਕਰੋੜ ਦੀ ਕਮਾਈ ਕੀਤੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ 14ਵੇਂ ਦਿਨ ਹੀ ਫਿਲਮ ਨੇ ਭਾਰਤ 'ਚ 1000 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਤੀਜੇ ਸ਼ੁੱਕਰਵਾਰ ਯਾਨੀ 16ਵੇਂ ਦਿਨ 'ਪੁਸ਼ਪਾ 2' ਨੇ 14.3 ਕਰੋੜ ਰੁਪਏ ਅਤੇ 17ਵੇਂ ਦਿਨ 24.75 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 18ਵੇਂ ਦਿਨ ਫਿਲਮ ਦੀ ਕਮਾਈ 'ਚ ਜ਼ਬਰਦਸਤ ਉਛਾਲ ਆਇਆ ਹੈ।
ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਮੁਤਾਬਕ ਤੀਜੇ ਐਤਵਾਰ ਨੂੰ ਅੱਲੂ ਅਰਜੁਨ ਦੀ 'ਪੁਸ਼ਪਾ 2' ਨੇ ਦੇਸ਼ ਭਰ 'ਚ 33.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ 5ਵੇਂ ਦਿਨ ਤੋਂ ਲਗਾਤਾਰ ਦੋਹਰੇ ਅੰਕਾਂ ਦੀ ਕਮਾਈ ਕਰ ਰਹੀ ਹੈ। ਇਸ ਤਰ੍ਹਾਂ ਫਿਲਮ ਨੇ ਦੇਸ਼ ਭਰ 'ਚ ਹੁਣ ਤੱਕ 1062.9 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 'ਪੁਸ਼ਪਾ 2' ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੇ ਘਰ ਲੱਗੀ ਅੱਗ 'ਚ 80 ਸਾਲਾ ਔਰਤ ਜ਼ਖਮੀ, 9 ਲੋਕਾਂ ਨੂੰ ਬਚਾਇਆ
ਦੱਸਣਯੋਗ ਹੈ ਕਿ 'ਪੁਸ਼ਪਾ 2' ਦਾ ਵਰਲਡਵਾਈਡ ਗ੍ਰਾਸ ਕਲੈਕਸ਼ਨ 1500 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਹ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਪੁਸ਼ਪਾ 2' ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ ਅਤੇ ਕਹਾਣੀ ਵੀ ਉਨ੍ਹਾਂ ਨੇ ਲਿਖੀ ਹੈ। ਇਸ 'ਚ ਰਸ਼ਮਿਕਾ ਮੰਦਾਨਾ, ਫਹਿਦ ਫਾਜ਼ਿਲ ਅਤੇ ਜਗਪਤੀ ਬਾਬੂ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।